‘ ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂ ਵਲੋਂ ਸੁਖਦੇਵ ਸਿੰਘ ਵਲੋਂ ਰਾਮ ਲੀਲਾ ਦਾ ਉਦਘਾਟਨ
ਧਾਰੀਵਾਲ, 18 ਅਕਤੂਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)-ਭਾਰਤ ਡਰਾਮਾਟਿਕ ਕਲੱਬ ਬੱਸ ਸਟੈਂਡ ਦੀ ਲੰਕਾ ਦਹਿਣ ਨਾਈਟ ਦਾ ਉਦਘਾਟਨ ਪੰਜਾਬ ਯੂਥ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਸਰਕਾਰ ਸੁਖਦੇਵ ਸਿੰਘ ਵਲੋਂ ਕੀਤਾ ਗਿਆ। ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਨਸ਼ਾ ਰੂਪੀ ਰਾਵਣ ਨੂੰ ਸਾੜਨ ਦੀ ਜ਼ਰੂਰਤ ਹੈ, ਜੋ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ।
ਧਾਰੀਵਾਲ, 18 ਅਕਤੂਬਰ (ਸਵਰਨ ਸਿੰਘ, ਲਖਬੀਰ ਸਿੰਘ ਖੁੰਡਾ)-ਭਾਰਤ ਡਰਾਮਾਟਿਕ ਕਲੱਬ ਬੱਸ ਸਟੈਂਡ ਦੀ ਲੰਕਾ ਦਹਿਣ ਨਾਈਟ ਦਾ ਉਦਘਾਟਨ ਪੰਜਾਬ ਯੂਥ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਸਰਕਾਰ ਸੁਖਦੇਵ ਸਿੰਘ ਵਲੋਂ ਕੀਤਾ ਗਿਆ। ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਨਸ਼ਾ ਰੂਪੀ ਰਾਵਣ ਨੂੰ ਸਾੜਨ ਦੀ ਜ਼ਰੂਰਤ ਹੈ, ਜੋ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਗੌਰਤਲਬ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਯੂਥ ਪ੍ਰਧਾਨ ਸੁਖਦੇਵ ਸਿੰਘ ਹਲਕਾ ਕਾਦੀਆਂ ਦੇ ਇੰਚਾਰਜ ਵੀ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਡਰਾਮਾਟਿਕ ਕਲੱਬ ਦੇ ਮੈਂਬਰਾਂ ਨੇ ਜੋ ਉਨ੍ਹਾਂ ਨੂੰ ਮਾਣ ਤੇ ਸਤਿਕਾਰ ਦਿੱਤਾ ਹੈ ਉਸ ਨੂੰ ਕਦੀ ਵੀ ਨਹੀਂ ਭੁੱਲਣਗੇ। ਇਸ ਮੌਕੇ ਉਨ੍ਹਾਂ ਨੇ ਕਲੱਬ ਨੂੰ 11000 ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਕਲੱਬ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਸੁਖਦੇਵ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਨਕੁਲ ਸਰਪਾਲ, ਉਪ ਪ੍ਰਧਾਨ ਸਤੀਸ਼ ਵੋਹਰਾ, ਜਨਰਲ ਸੈਕਟਰੀ ਮੋਹਲ ਲਾਲ ਰੱਖੜਾ, ਡਾਇਰੈਕਟਰ ਰਮਨ ਸਿਆਲ, ਅਮਰਜੀਤ ਲਾਡੀ, ਕੈਸ਼ੀਅਰ ਹੈਪੀ ਖੁੱਲਰ, ਲਵਲੀ ਨਾਗੀ, ਪ੍ਰਦੀਪ ਸਿਆਲ ਤੇ ਮੁੱਖ ਪ੍ਰਬੰਧਕ ਰਾਜੇਸ਼ ਪੰਡਿਤ ਆਦਿ ਹਾਜ਼ਰ ਸਨ।