20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂਆਂ ਵਲੋਂ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਦੇ ਘਰ ਬਾਹਰ ਧਰਨਾ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਝੋਟਾ ਐਕਸ਼ਨ ਕਮੇਟੀ ਮਾਨਸਾ ਵਲੋਂ ਦਿੱਤੇ ਗਏ ਸੱਦੇ ’ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਜੁਗਰਾਜ ਸਿੰਘ ਲਾਲਾਨੰਗਲ ਦੀ ਅਗਵਾਈ ਹੇਠ ‘ਆਪ’ ਦੇ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਪਿੰਡ ਘਸੀਟਪੁਰ ਵਿਖੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਇਨਸਾਫ ਲੈਣ ਲਈ ਮੌਜੂਦਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

Ad Position 21
No active advertisement
ਅਜੀਤ ਡੈਸਕ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਝੋਟਾ ਐਕਸ਼ਨ ਕਮੇਟੀ ਮਾਨਸਾ ਵਲੋਂ ਦਿੱਤੇ ਗਏ ਸੱਦੇ ’ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇੰਚਾਰਜ ਜੁਗਰਾਜ ਸਿੰਘ ਲਾਲਾਨੰਗਲ ਦੀ ਅਗਵਾਈ ਹੇਠ ‘ਆਪ’ ਦੇ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਦੇ ਘਰ ਦੇ ਬਾਹਰ ਪਿੰਡ ਘਸੀਟਪੁਰ ਵਿਖੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਦਾ ਇਨਸਾਫ ਲੈਣ ਲਈ ਮੌਜੂਦਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਸਰਕਾਰ ਦੇ ਗੰਦੇ ਸਿਸਟਮ ਦੀ ਭੇਟ ਚੜਿਆ ਹੈ, ਜੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਨੌਜਵਾਨਾਂ ਨੂੰ ਜਾਨਾਂ ਨਾ ਗਵਾਉਣੀਆਂ ਪੈਣ। ਇਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਨਾਲ ਭਾਈ ਝੋਟਾ ਦੀ ਜਾਨ ਗਈ ਹੈ। ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਤੇ ਨਸ਼ੇ ਦੇ ਸਮੱਗਲਰਾਂ ਖਿਲਾਫ਼ ਲੜਾਈ ਵਿੱਢਣੀ ਚਾਹੀਦੀ ਹੈ। ਇਸ ਮੌਕੇ ਸਵਿੰਦਰ ਸਿੰਘ ਜਾਂਗਲਾ ਜ਼ਿਲ੍ਹਾ ਕਮੇਟੀ ਮੈਂਬਰ, ਹਰਪ੍ਰੀਤ ਸਿੰਘ ਲੰਗਰਵਾਲ, ਇੰਦਰਜੀਤ ਸਿੰਘ ਤੇਜਾ, ਮਨਦੀਪ ਸਿੰਘ ਫੌਜੀ, ਬਲਜੀਤ ਸਿੰਘ ਪੁਰੀਆਂ, ਮੁਖਤਾਰ ਸਿੰਘ ਕਾਰਜਕਾਰੀ ਮੈਂਬਰ, ਕਰਮਜੀਤ ਸਿੰਘ ਤਲਵੰਡੀ, ਲਵਜੀਤ ਸਿੰਘ ਜੌੜਸਿੰਘਾ, ਰਵਿੰਦਰ ਸਿੰਘ ਜੌੜਾ ਸਿੰਘਾ, ਗੁਰਨਾਮ ਸਿੰਘ ਖਹਿਰਾ, ਬਲਵਿੰਦਰ ਸਿੰਘ ਫੌਜੀ, ਬਲਜਿੰਦਰ ਸਿੰਘ ਢਿੱਲੋਂ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਬਾਲੇਵਾਲ, ਰਣਜੀਤ ਸਿੰਘ ਬਿਜਲੀਵਾਲ, ਮਲਕੀਤ ਸਿੰਘ, ਰਵਿੰਦਰ ਸਿੰਘ, ਡਾਕਟਰ ਸਤਪਾਲ ਸਿੰਘ, ਦਿਲਬਾਗ ਸਿੰਘ, ਗੁਰਵੰਤ ਸਿੰਘ, ਅਵਤਾਰ ਸਿੰਘ ਬਿਸ਼ਨੀਵਾਲ, ਸਰਬਜੀਤ ਕੌਰ ਕਾਲਾ ਅਫਗਾਨਾ ਪੰਜਾਬ ਕਾਰਜਕਾਰੀ ਮੈਂਬਰ ਤੇ ਸੰਦੀਪ ਕੌਰ ਪੁਰੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਟਾ ਸੰਘਰਸ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਟਾਲਾ ਦੇ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ ਅਗਲੀ ਖ਼ਬਰ ਗੁਰਇਕਬਾਲ ਸਿੰਘ ਮਾਹਲ ਦੇ ਘਰ ਮੂਹਰੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਹੋਰ ਜਥੇਬੰਦੀਆਂ ਵਲੋਂ ਧਰਨਾ
Ad Position 24