ਝੋਟਾ ਸੰਘਰਸ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਟਾਲਾ ਦੇ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਨਸ਼ਿਆਂ ਦੇ ਖਿਲਾਫ਼ ਲੜਨ ਵਾਲੇ ਜੁਝਾਰੂ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਦਾ ਇਨਸਾਫ ਲੈਣ ਵਾਸਤੇ ਬਣੀ ਝੋਟਾ ਸੰਘਰਸ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਟਾਲਾ ਦੇ ਵਿਧਾਇਕ ਦੀ ਰਿਹਾਇਸ਼ ਮੂਹਰੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੇਵਾਦਾਰਾਂ ਵਲੋਂ ਅੱਜ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ‘ਭਾਈ ਪਰਵਿੰਦਰ ਸਿੰਘ ਝੋਟਾ ਅਮਰ ਰਹੇ’ ਦੇ ਜ਼ਬਰਦਸਤ ਨਾਅਰੇ ਲਾਏ ਗਏ।
ਬ
ਬਟਾਲਾ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ ਦਿੰਦੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਆਗੂ। ਤਸਵੀਰ : ਜਤਿੰਦਰ ਕੱਦ
20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਨਸ਼ਿਆਂ ਦੇ ਖਿਲਾਫ਼ ਲੜਨ ਵਾਲੇ ਜੁਝਾਰੂ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਦਾ ਇਨਸਾਫ ਲੈਣ ਵਾਸਤੇ ਬਣੀ ਝੋਟਾ ਸੰਘਰਸ਼ ਐਕਸ਼ਨ ਕਮੇਟੀ ਦੇ ਸੱਦੇ ’ਤੇ ਬਟਾਲਾ ਦੇ ਵਿਧਾਇਕ ਦੀ ਰਿਹਾਇਸ਼ ਮੂਹਰੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੇਵਾਦਾਰਾਂ ਵਲੋਂ ਅੱਜ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ‘ਭਾਈ ਪਰਵਿੰਦਰ ਸਿੰਘ ਝੋਟਾ ਅਮਰ ਰਹੇ’ ਦੇ ਜ਼ਬਰਦਸਤ ਨਾਅਰੇ ਲਾਏ ਗਏ। ਪੰਜਾਬ ਤੇ ਭਾਰਤ ਸਰਕਾਰ ਦੇ ਖ਼ਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਕਿਹਾ ਕਿ ਭਾਈ ਪਰਵਿੰਦਰ ਸਿੰਘ ਝੋਟਾ ਗੰਦੇ ਸਿਸਟਮ ਦੀ ਭੇਟ ਚੜਿਆ ਹੈ, ਜੇ ਸਰਕਾਰਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਜਾਨਾਂ ਨਾ ਗਵਾਉਣੀਆਂ ਪੈਣ। ਇਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਜਸਵੀਰ ਸਿੰਘ ਗੋਬਿੰਦ ਨਗਰ, ਸੁਖਜੀਤ ਸਿੰਘ ਸਹਾਬਪੁਰਾ, ਗੁਰਤੇਜ ਸਿੰਘ ਹੇਅਰ, ਸੂਬੇਦਾਰ ਹਰਬੰਤ ਸਿੰਘ, ਗੁਰਦੀਪ ਸਿੰਘ ਕੋਟ ਮਜਲਸ, ਮਨਜੀਤ ਸਿੰਘ ਸਰਪੰਚ, ਹਰਜੀਤ ਸਿੰਘ ਵਡਾਲਾ ਗ੍ਰੰਥੀਆਂ, ਜਤਿੰਦਰ ਸਿੰਘ ਸੋਨੂੰ, ਦਿਲਬਾਗ ਸਿੰਘ ਬਟਾਲਾ, ਕੈਪਟਨ ਕੁਲਦੀਪ ਸਿੰਘ ਨੇ ਕਿਹਾ ਕਿ ਭਾਈ ਝੋਟਾ ਦੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦਿਆਂਗੇ। ਸੰਘਰਸ਼ ਐਕਸ਼ਨ ਕਮੇਟੀ ਦੇ ਹਰ ਸੱਦੇ ’ਤੇ ਪੂਰਾ ਸਾਥ ਦਿਆਂਗੇ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਕੋਟਲਾ ਮੂਸਾ, ਜਤਿੰਦਰ ਸਿੰਘ ਪੰਨੂੰ, ਜਸਵਿੰਦਰ ਸਿੰਘ ਧੁੱਪਸੜੀ, ਜਨਕ ਰਾਜ, ਸੁਖਵਿੰਦਰ ਸਿੰਘ ਕੋਟਲੀ ਭਾਨ ਸਿੰਘ, ਬੀਬੀ ਪਰਮਜੀਤ ਕੌਰ ਬਾਉਲੀ ਇੰਦਰਜੀਤ, ਬੀਬੀ ਸੁਖਰਾਜ ਕੌਰ ਬਟਾਲਾ, ਨਰਿੰਦਰ ਕੌਰ ਹੇਅਰ, ਦੀਦਾਰ ਸਿੰਘ ਡੱਲਾ, ਸਤਨਾਮ ਸਿੰਘ ਹੇਅਰ, ਜਥੇਦਾਰ ਦੀਦਾਰ ਸਿੰਘ ਧੱੁਪਸੜੀ, ਬਾਬਾ ਸਤਵੰਤ ਸਿੰਘ, ਲਾਲ ਸਿੰਘ ਕੰਡਿਆਲ, ਬਾਬਾ ਬਲਜੀਤ ਸਿੰਘ ਵਡਾਲਾ ਗ੍ਰੰਥੀਆਂ, ਜਥੇਦਾਰ ਸ਼ਮਸ਼ੇਰ ਸਿੰਘ ਕੋਟਲੀ ਭਾਨ ਸਿੰਘ, ਠੇਕੇਦਾਰ ਜਸਵੰਤ ਸਿੰਘ, ਗੁਰਮੀਤ ਸਿੰਘ ਬਟਾਲਾ, ਮਨਜਿੰਦਰ ਸਿੰਘ, ਬੁੱਧ ਸਿੰਘ, ਜਗਤਾਰ ਸਿੰਘ, ਹਰਮੀਤ ਸਿੰਘ, ਗੁਰਦਿੱਤ ਸਿੰਘ ਹੇਅਰ, ਗੁਰਦੀਪਕ ਸਿੰਘ ਯੂਥ ਆਗੂ, ਕਰਨਪ੍ਰੀਤ ਸਿੰਘ, ਕਰਨ ਛੀਨਾ ਆਦਿ ਸ਼ਾਮਿਲ ਹੋਏ।