ਸਬ-ਇੰਸਪੈਕਟਰ ਹਰਜੀਤ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
ਕਾਹਨੂੰਵਾਨ, 19 ਅਕਤੂਬਰ (ਨਿਸ਼ਾਨ ਸਿੰਘ ਚਾਹਲ)- ਖੁਫੀਆ ਵਿਭਾਗ ਦਫ਼ਤਰ ਕਾਹਨੂੰਵਾਨ ਦੇ ਇੰਚਾਰਜ ਸਬ-ਇੰਸਪੈਕਟਰ ਹਰਜੀਤ ਸਿੰਘ ਲਾਧੂਪੁਰ, ਜੋ ਬੀਤੇ ਦਿਨੀਂ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਹੋਈ। ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀਏ ਭਾਈ ਰਣਜੀਤ ਸਿੰਘ ਲਾਧੂਪੁਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ।
ਕਾਹਨੂੰਵਾਨ, 19 ਅਕਤੂਬਰ (ਨਿਸ਼ਾਨ ਸਿੰਘ ਚਾਹਲ)- ਖੁਫੀਆ ਵਿਭਾਗ ਦਫ਼ਤਰ ਕਾਹਨੂੰਵਾਨ ਦੇ ਇੰਚਾਰਜ ਸਬ-ਇੰਸਪੈਕਟਰ ਹਰਜੀਤ ਸਿੰਘ ਲਾਧੂਪੁਰ, ਜੋ ਬੀਤੇ ਦਿਨੀਂ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਅੰਤਿਮ ਅਰਦਾਸ ਹੋਈ। ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀਏ ਭਾਈ ਰਣਜੀਤ ਸਿੰਘ ਲਾਧੂਪੁਰ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਕੀਤਾ ਗਿਆ। ਐਨ.ਆਰ.ਆਈ. ਪਰਵਿੰਦਰ ਸਿੰਘ ਖ਼ਾਲਸਾ ਵਲੋਂ ਗੁਰਮਤਿ ਵਿਚਾਰਾਂ ਦੁਆਰਾ ਹਾਜ਼ਰ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ‘ਆਪ’ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ‘ਆਪ’ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਜਗਰੂਪ ਸਿੰਘ ਸੇਖਵਾਂ, ਸੀਆਈਏ ਇੰਸਪੈਕਟਰ ਜਸਵੀਰ ਸਿੰਘ ਤੋਂ ਇਲਾਵਾ ਐਨ.ਆਰ.ਆਈ. ਪਰਵਿੰਦਰ ਸਿੰਘ ਖ਼ਾਲਸਾ ਨੇ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸੈਣੀ ਭਲਾਈ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਜਾਗੋਵਾਲ, ਅਵਿੰਦਰ ਸਿੰਘ ਲਾਧੂਪੁਰ, ਜਤਿੰਦਰ ਸਿੰਘ ਸਾਬੀ ਲਾਧੂਪੁਰ, ਸੋਹਣ ਸਿੰਘ ਨੈਣੇਕੋਟ, ਬੀ.ਪੀ.ਓ. ਜਵੰਦ, ਹਰਵਿੰਦਰ ਸਿੰਘ ਖਾਲਸਾ ਨੈਣੇਕੋਟ, ਜਰਨੈਲ ਸਿੰਘ ਲਾਧੂਪੁਰ, ਦਲਵਿੰਦਰ ਸਿੰਘ ਗਿੱਲ ਲਾਧੂਪੁਰ, ਸਿੰਘ ਚੇਅਰਮੈਨ ਜਸਪਾਲ ਸਿੰਘ ਜਸਪਾਲ ਸਿੰਘ ਪੰਧੇਰ, ਕੁਲਦੀਪ ਸਿੰਘ ਜਾਫ਼ ਲਪੁਰ ਹਰਭਜਨ ਸਿੰਘ ਲਾਧੂਪੁਰ, ਅਰਜਨ ਸਿੰਘ ਨੈਣੇਕੋਟ, ਸਬ ਇੰਸਪੈਕਟਰ ਦਿਲਾਵਰ ਸਿੰਘ, ਇੰਸਪੈਕਟਰ ਮਨਿੰਦਰ ਸਿੰਘ ਅੰਮ੍ਰਿਤਸਰ ਸਬ ਇੰਸਪੈਕਟਰ ਸਤਪਾਲ ਸਿੰਘ ਅੰਮ੍ਰਿਤਸਰ, ਇੰਸਪੈਕਟਰ ਅਸ਼ੋਕ ਕੁਮਾਰ, ਇੰਸਪੈਕਟਰ ਗੁਰਦੀਪ ਸਿੰਘ, ਸਬ ਇੰਸਪੈਕਟਰ ਸੁਲੱਖਣ ਸਿੰਘ,ਏ.ਐਸ.ਆਈ. ਗੁਰਜੀਤ ਸਿੰਘ, ਏ.ਐਸ.ਆਈ. ਸੁਲੱਖਣ,ਸਿੰਘ, ਏ.ਐਸ.ਆਈ. ਰਵਿੰਦਰ ਸਿੰਘ ਰਵੀ, ਸਾਹਿਬ ਸਿੰਘ ਸਾਬਾ ਨਿਮਾਣੇ, ਲਵਪ੍ਰੀਤ ਸਿੰਘ ਅਭੀ ਬਖ਼ਤਪੁਰ ਤੋਂ ਇਲਾਵਾ ਹਰਜੀਤ ਸਿੰਘ ਦੀ ਪਤਨੀ ਜਸਬੀਰ ਕੌਰ, ਮਾਤਾ ਗੁਰਬਚਨ ਕੌਰ, ਪੁੱਤਰ ਅਭਿਜੀਤ ਸਿੰਘ, ਰਿਸ਼ਤੇਦਾਰ ਸੁਵਿੰਦਰ ਸਿੰਘ ਧਰਵਿੰਦਰ ਸਿੰਘ ਗੁਰਮੀਤ ਸਿੰਘ ਜੀਵਨ ਸਿੰਘ ਅਤੇ ਮਨਜਿੰਦਰ ਸਿੰਘ ਵੀ ਹਾਜ਼ਰ ਸਨ।