20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਈ ਮਹੀਨੇ ਤੋਂ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲਾ ਮਿਡ-ਡੇ-ਮੀਲ ਰੱਬ ਆਸਰੇ- ਜੌਲੀ, ਸੰਧੂ

ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਗੁਰਦਾਸਪੁਰ ਜੌਲੀ ਸੁਖਦੀਪ ਸਿੰਘ ਤੇ ਰਮਿੰਦਰਜੀਤ ਸਿੰਘ ਸੰਧੂ ਬਲਾਕ ਪ੍ਰਧਾਨ ਬਟਾਲਾ-2 ਨੇ ਸਾਂਝੇ ਬਿਆਨ ’ਚ ਦੱਸਿਆ ਕਿ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਨੂੰ ਮਿਲਣ ਵਾਲਾ ਮਿਡ ਡੇ ਮੀਲ ਸਕੂਲ ਇੰਚਾਰਜਾਂ, ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਆਪਣੀ ਜੇਬ ’ਚੋਂ ਕਰਨਾ ਪੈ ਰਿਹਾ ਹੈ, ਕਿਉਂਕਿ ਮਈ ਮਹੀਨੇ ਤੋਂ ਹੁਣ ਤੱਕ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਉਪਰੋਕਤ ਅਦਾਇਗੀ ਸਕੂਲਾਂ ਨੂੰ ਨਹੀਂ ਕੀਤੀ ਗਈ ਤੇ ਹੁਣ ਨਵੇਂ ਹੁਕਮ ਜਾਰੀ ਕਰਕੇ ਸਕੂਲ ਇੰਚਾਰਜਾਂ ਅਤੇ ਮੁੱਖ ਅਧਿਆਪਕਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨਵੇਂ ਹੁਕਮਾਂ ਅਨਸਾਰ ਅਧਿਆਪਕਾਂ ਨੂੰ ਪਿਛਲੀਆਂ ਤਾਰੀਕਾਂ ਵਿਚ ਬਿੱਲ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ, ਜੋ ਕਿ ਹਰੇਕ ਸੂਰਤ ’ਚ ਗੈਰ ਵਾਜਬ ਹੈ ਤੇ ਤਰਕਸੰਗਤ ਨਹੀਂ ਹੈ।

Ad Position 21
No active advertisement
ਜੌਲੀ ਸੁਖਦੀਪ ਸਿੰਘ 20-10-2026
ਬਟਾਲਾ, 19 ਅਕਤੂਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਗੁਰਦਾਸਪੁਰ ਜੌਲੀ ਸੁਖਦੀਪ ਸਿੰਘ ਤੇ ਰਮਿੰਦਰਜੀਤ ਸਿੰਘ ਸੰਧੂ ਬਲਾਕ ਪ੍ਰਧਾਨ ਬਟਾਲਾ-2 ਨੇ ਸਾਂਝੇ ਬਿਆਨ ’ਚ ਦੱਸਿਆ ਕਿ ਮਈ ਮਹੀਨੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਨੂੰ ਮਿਲਣ ਵਾਲਾ ਮਿਡ ਡੇ ਮੀਲ ਸਕੂਲ ਇੰਚਾਰਜਾਂ, ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਆਪਣੀ ਜੇਬ ’ਚੋਂ ਕਰਨਾ ਪੈ ਰਿਹਾ ਹੈ, ਕਿਉਂਕਿ ਮਈ ਮਹੀਨੇ ਤੋਂ ਹੁਣ ਤੱਕ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਉਪਰੋਕਤ ਅਦਾਇਗੀ ਸਕੂਲਾਂ ਨੂੰ ਨਹੀਂ ਕੀਤੀ ਗਈ ਤੇ ਹੁਣ ਨਵੇਂ ਹੁਕਮ ਜਾਰੀ ਕਰਕੇ ਸਕੂਲ ਇੰਚਾਰਜਾਂ ਅਤੇ ਮੁੱਖ ਅਧਿਆਪਕਾਂ ਨੂੰ ਹੋਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨਵੇਂ ਹੁਕਮਾਂ ਅਨਸਾਰ ਅਧਿਆਪਕਾਂ ਨੂੰ ਪਿਛਲੀਆਂ ਤਾਰੀਕਾਂ ਵਿਚ ਬਿੱਲ ਜਮ੍ਹਾਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ, ਜੋ ਕਿ ਹਰੇਕ ਸੂਰਤ ’ਚ ਗੈਰ ਵਾਜਬ ਹੈ ਤੇ ਤਰਕਸੰਗਤ ਨਹੀਂ ਹੈ। ਇਸ ਕਰਕੇ ਸਮੂਹ ਸਕੂਲ ਇੰਚਾਰਜਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਮਿਡ ਡੇ ਮੀਲ ਦੇ ਭੁਗਤਾਨ ਸਮੇਂ ਸਿਰ ਕੀਤੇ ਜਾਣ ਤਾਂ ਜੋ ਸਕੂਲ ਇੰਚਾਰਜਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।
Ad Position 22
No active advertisement
ਪਿਛਲੀ ਖ਼ਬਰ ਆਕਾਸ਼ ਹਸਪਤਾਲ ’ਚ ਹੱਡੀਆਂ ਤੇ ਜੋੜਾਂ ਦਾ ਮੁਫ਼ਤ ਕੈਂਪ 22 ਨੂੰ- ਡਾ. ਭਾਗੋਵਾਲੀਆ ਅਗਲੀ ਖ਼ਬਰ ਨਸ਼ਾ ਤਸਕਰ ਵਲੋਂ ਪਰਵਿੰਦਰ ਸਿੰਘ ਝੋਟਾ ਦਾ ਕਤਲ ਬਹੁਤ ਦੁਖਦਾਇਕ- ਬਬਨਪ੍ਰੀਤ ਸਿੰਘ ਚੌਧਰੀਵਾਲ ਯੂ.ਕੇ.
Ad Position 24