ਸ਼ੌਰਿਆ, ਤਿਆਗ ਤੇ ਬਲੀਦਾਨਾਂ ਨਾਲ ਭਰਿਆ ਹੈ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ-ਐਸ.ਐਸ.ਪੀ. ਮਨਪ੍ਰੀਤ
ਪਠਾਨਕੋਟ, 21 ਅਕਤੂਬਰ (ਵਿਨੋਦ/ਸੁਮਿਤ)-ਪੁਲਿਸ ਸ਼ਹੀਦੀ ਦਿਵਸ ਮੌਕੇ ਦੇਸ਼ ਦੀ ਬਲੀਵੇਦੀ ’ਤੇ ਜਾਨਾਂ ਕੁਰਬਾਨ ਕਰਨ ਵਾਲੇ ਪੈਰਾ ਮਿਲਟਰੀ ਫੋਰਸ ਤੇ ਪੁਲਿਸ ਦੇ ਜਵਾਨਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਦੇਸ਼ ਭਰ ’ਚ ਸ਼ਰਧਾਂਜਲੀ ਸਮਾਗਮਾਂ ਦਾ ਆਯੋਜਨ ਕਰ ਦੇਸ਼ ਦੇ ਵੀਰ ਸਪੂਤਾਂ ਦੇ ਬਲੀਦਾਨ ਨੂੰ ਇਕ ਸੁਰ ’ਚ ਯਾਦ ਕੀਤਾ ਗਿਆ । ਇਸੇ ਲੜੀ ’ਚ ਸਥਾਨਕ ਐਸ.
ਪਠਾਨਕੋਟ, 21 ਅਕਤੂਬਰ (ਵਿਨੋਦ/ਸੁਮਿਤ)-ਪੁਲਿਸ ਸ਼ਹੀਦੀ ਦਿਵਸ ਮੌਕੇ ਦੇਸ਼ ਦੀ ਬਲੀਵੇਦੀ ’ਤੇ ਜਾਨਾਂ ਕੁਰਬਾਨ ਕਰਨ ਵਾਲੇ ਪੈਰਾ ਮਿਲਟਰੀ ਫੋਰਸ ਤੇ ਪੁਲਿਸ ਦੇ ਜਵਾਨਾਂ ਦੇ ਬਲੀਦਾਨ ਨੂੰ ਨਮਨ ਕਰਨ ਲਈ ਦੇਸ਼ ਭਰ ’ਚ ਸ਼ਰਧਾਂਜਲੀ ਸਮਾਗਮਾਂ ਦਾ ਆਯੋਜਨ ਕਰ ਦੇਸ਼ ਦੇ ਵੀਰ ਸਪੂਤਾਂ ਦੇ ਬਲੀਦਾਨ ਨੂੰ ਇਕ ਸੁਰ ’ਚ ਯਾਦ ਕੀਤਾ ਗਿਆ । ਇਸੇ ਲੜੀ ’ਚ ਸਥਾਨਕ ਐਸ.ਐਸ.ਪੀ ਦਫ਼ਤਰ ’ਚ ਪੰਜਾਬ ਪੁਲਿਸ ਦੇ ਸ਼ਹੀਦ ਜਵਾਨਾਂ ਦੀ ਯਾਦ ’ਚ ਐਸ.ਐਸ.ਪੀ. ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ’ਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ’ਚ ਜ਼ਿਲ੍ਹੇ ਦੇ 13 ਸ਼ਹੀਦ ਪਰਿਵਾਰਾਂ ਤੋਂ ਇਲਾਵਾ ਜ਼ਿਲ੍ਹਾ ਸੈਸ਼ਨ ਜੱਜ ਆਰ.ਕੇ. ਗਰਗ, ਐਡੀਸ਼ਨਲ ਸੈਸ਼ਨ ਜੱਜ ਏਕਤਾ ਉੱਪਲ, ਜੇ.ਐਮ.ਆਈ.ਸੀ. ਗੁਰਸ਼ੇਰ ਸਿੰਘ, ਡਿਪਟੀ ਡਿਸਟ੍ਰਿਕਟ ਅਟਾਰਨੀ ਤਰਨਬੀਰ ਕੌਰ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੇਵਾ ਮੁਕਤ ਡੀ.ਐਸ.ਪੀ. ਗੁਰਦਿਆਲ ਸਿੰਘ ਸੈਣੀ, ਐਸ.ਪੀ. ਹੈੱਡਕੁਆਰਟਰ ਗੁਰਇਕਬਾਲ ਸਿੰਘ, ਐਸ.ਪੀ. ਵਿਸ਼ਾਲਜੀਤ ਸਿੰਘ, ਐਸ.ਪੀ. ਜਗਦੀਸ਼ ਰਾਜ ਅੱਤਰੀ, ਐਸ.ਪੀ. ਸੋਹਨ ਲਾਲ, ਡੀ.ਐਸ.ਪੀ. ਸੁਖਵਿੰਦਰ ਸਿੰਘ, ਡੀ.ਐਸ.ਪੀ. ਰਾਜ ਕੁਮਾਰ, ਡੀ.ਐਸ.ਪੀ. ਰਾਜੇਸ਼ ਕੱਕੜ, ਡੀ.ਐਸ.ਪੀ. ਝਿਰਮਲ ਸਿੰਘ ਤਲਵੰਡੀ, ਡੀ.ਐਸ.ਪੀ. ਸੁਖਵੀਰ ਕੁਮਾਰ, ਲੋਕ ਸੰਪਰਕ ਅਧਿਕਾਰੀ ਰਾਮ ਲੁਭਾਇਆ ਤੋਂ ਇਲਾਵਾ ਵੱਖ-ਵੱਖ ਥਾਣਾ ਇੰਚਾਰਜਾਂ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋ ਕੇ ਪੰਜਾਬ ਪੁਲਿਸ ਜਵਾਨਾਂ ਦੇ ਬਲੀਦਾਨ ਨੂੰ ਨਮਨ ਕੀਤਾ । ਸਭ ਤੋਂ ਪਹਿਲਾਂ ਡੀ.ਐਸ.ਪੀ. ਰਾਜੇਸ਼ ਕੱਕੜ ਦੀ ਅਗਵਾਈ ’ਚ ਪੰਜਾਬ ਪੁਲਿਸ ਦੀ ਟੁੱਕੜੀ ਨੇ ਹਥਿਆਰ ਉਲਟੇ ਕਰ ਬਿਗੁਲ ਦੀ ਗੌਰਵਸ਼ਾਲੀ ਧੁਨ ਨਾਲ ਸ਼ਹੀਦ ਜਵਾਨਾਂ ਨੂੰ ਸਲਾਮੀ ਦਿੱਤੀ ਅਤੇ ਜ਼ਿਲ੍ਹਾ ਸੈਸ਼ਨ ਜੱਜ ਆਰ.ਕੇ. ਗਰਗ, ਐਸ.ਐਸ.ਪੀ. ਮਨਪ੍ਰੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਸ਼ਹੀਦ ਜਵਾਨਾਂ ਦੀ ਤਸਵੀਰ ਸਾਹਮਣੇ ਜੋਤੀ ਪ੍ਰਜਵਲਿਤ ਕਰਦੇ ਹੋਏ ਸ਼ਹੀਦਾਂ ਦੀ ਯਾਦਗਾਰੀ ਥੰਮ੍ਹ ਸਾਹਮਣੇ ਫੁੱਲ ਮਾਲਾ ਚੜ੍ਹਾ ਕੇ ਤੇ ਪੁਸ਼ਪਾਂਜਲੀ ਭੇਟ ਕਰ ਪੰਜਾਬ ਪੁਲਿਸ ਦੇ ਅਮਰ ਵੀਰਾਂ ਦੇ ਬਲੀਦਾਨ ਨੂੰ ਸੈਲੂਟ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਐਸ.ਐਸ.ਪੀ. ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਸ਼ੌਰਿਆ, ਤਿਆਗ ਤੇ ਬਲੀਦਾਨਾਂ ਨਾਲ ਭਰਿਆ ਪਿਆ ਹੈ, ਜਿਸ ਨੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਹਮੇਸ਼ਾ ਅੱਗੇ ਵੱਧ ਕੇ ਆਪਣੀਆਂ ਜਾਨਾਂ ਦੀ ਆਹੂਤੀ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੈ । ਸਨਮਾਨਿਤ ਕਰਨ ਵਾਲਿਆਂ ’ਚ ਏ.ਐਸ.ਆਈ. ਕੁਲਦੀਪ ਸਿੰਘ, ਏ.ਐਸ.ਆਈ. ਨਰੇਸ਼ ਕੁਮਾਰ, ਹੈਡ ਕਾਂਸਟੇਬਲ ਹਰਭਜਨ ਸਿੰਘ, ਕਾਂਸਟੇਬਲ ਪ੍ਰੇਮ ਸਿੰਘ, ਕਾਂਸਟੇਬਲ ਸਵਰਨ ਦਾਸ, ਕਾਂਸਟੇਬਲ ਰਮੇਸ਼ ਚੰਦਰ, ਕਾਂਸਟੇਬਲ ਗੁਲਸ਼ਨ ਕੁਮਾਰ, ਪੀ.ਐਚ.ਜੀ ਦੇਸ ਰਾਜ, ਕਾਂਸਟੇਬਲ ਰਤਨਜੀਤ ਸਿੰਘ, ਪੀ.ਐਚ.ਜੀ. ਬੋਧਰਾਜ, ਐਸ.ਪੀ.ਓ. ਮੋਹਿੰਦਰ ਪਾਲ, ਪੀ.ਐਚ.ਜੀ. ਸੁਖਦੇਵ ਸਿੰਘ, ਐਸ.ਪੀ.ਓ. ਜਾਗੀਰ ਸਿੰਘ ਸ਼ਾਮਿਲ ਸਨ ।