23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੋਲਡਨ ਗਰੁੱਪ ਵਿਖੇ ਵਿਹਾਰ ਵਿਗਿਆਨ ਵਿਸ਼ੇ ’ਤੇ ਵੈਬੀਨਾਰ ਕਰਵਾਇਆ

ਗੁਰਦਾਸਪੁਰ, 21 ਅਕਤੂਬਰ (ਪੰਕਜ ਸ਼ਰਮਾ)-ਗੋਲਡਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਹਾਰ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਆਈ.

Ad Position 21
No active advertisement
ਗੋਲਡਨ ਇੰਸਟੀਚਿਊਟ ਵਿਖੇ ਵਿਹਾਰ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਵੈਬੀਨਾਰ ਦੌਰਾਨ ਹਾਜ਼ਰ ਵਿਦਿਆਰਥੀ ਤੇ ਸਟਾਫ। ਤਸਵੀਰ: ਵਿਸ਼ਾਲ ਮੁੰਨਾ 22-10-2026
ਗੁਰਦਾਸਪੁਰ, 21 ਅਕਤੂਬਰ (ਪੰਕਜ ਸ਼ਰਮਾ)-ਗੋਲਡਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਹਾਰ ਵਿਗਿਆਨ ਵਿਸ਼ੇ ’ਤੇ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਆਈ.ਆਈ.ਐੱਮ ਜੰਮੂ ਤੋਂ ਡਾ: ਜੈ ਕਮਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਵਿਹਾਰ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਡਾ: ਜੈ ਕਮਲ ਨੇ ਦੱਸਿਆ ਕਿ ਵਿਹਾਰ ਵਿਗਿਆਨ ਮਨੁੱਖੀ ਵਿਹਾਰ, ਸੋਚਣ-ਸਮਝਣ ਦੀ ਸਮਰੱਥਾ ਤੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਨੂੰ ਸਮਝਣ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਸਮਝਾਇਆ ਕਿ ਇਹ ਵਿਸ਼ਾ ਵਿਅਕਤੀਗਤ ਤੇ ਪੇਸ਼ੇਵਰ ਜੀਵਨ ਵਿਚ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਦੇ ਵਿਹਾਰਿਕ ਪੱਖਾਂ ਤੋਂ ਜਾਣੂ ਕਰਵਾਇਆ। ਸੰਸਥਾ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਤੇ ਐਮ.ਡੀ ਡਾ: ਰਾਘਵ ਮਹਾਜਨ ਨੇ ਕਿਹਾ ਕਿ ਅਜਿਹੇ ਵੈਬੀਨਾਰ ਵਿਦਿਆਰਥੀਆਂ ਦੇ ਬੌਧਿਕ ਵਿਕਾਸ ’ਚ ਅਹਿਮ ਯੋਗਦਾਨ ਪਾਉਂਦੇ ਹਨ। ਇਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਮਾਹਿਰਾਂ ਦੇ ਤਜਰਬੇ ਅਤੇ ਗਿਆਨ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੀ ਵਿਸ਼ੇ ਪ੍ਰਤੀ ਸਮਝ ਵਧਦੀ ਹੈ। ਪ੍ਰਿੰਸੀਪਲ ਡਾ: ਆਰ.ਸੀ ਗੰਗਵਾਰ ਅਤੇ ਡਾ: ਨਿਧੀ ਮਹਾਜਨ ਨੇ ਡਾ: ਜੈ ਕਮਲ ਦਾ ਇਸ ਵੈਬੀਨਾਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਮਾਰਗ ਦਰਸ਼ਨ ਵਿਦਿਆਰਥੀਆਂ ਦੇ ਅਕਾਦਮਿਕ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਵਿਹਾਰਿਕ ਹੁਨਰ ਵਿਕਸਿਤ ਕਰਨ ਲਈ ਲਾਹੇਵੰਦ ਸਾਬਤ ਹੁੰਦਾ ਹੈ। ਵੈਬੀਨਾਰ ਵਿਚ ਮੈਨੇਜਮੈਂਟ ਵਿਭਾਗ ਦੇ ਲਗਭਗ 150 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਗਿਆਨਵਰਧਕ ਅਤੇ ਲਾਹੇਵੰਦ ਸਾਬਤ ਹੋਇਆ। ਇਸ ਮੌਕੇ ਮੈਨੇਜਮੈਂਟ ਵਿਭਾਗ ਦਾ ਸਮੂਹ ਸਟਾਫ਼ ਹਾਜ਼ਰ ਸੀ। ਗੋਲਡਨ ਗਰੁੱਪ ਵਲੋਂ ਵਿਦਿਆਰਥੀਆਂ ਦੇ ਅਕਾਦਮਿਕ ਤੇ ਵਿਹਾਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਅਜਿਹੇ ਗਿਆਨਵਰਧਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ-ਐਸ.ਐਸ.ਪੀ ਆਦਿੱਤਯ ਅਗਲੀ ਖ਼ਬਰ ਰਵੀਨੰਦਨ ਸਿੰਘ ਬਾਜਵਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਜੋਤ ਸਿੰਘ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ
Ad Position 24