23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਯੁਵਕ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਘੁਮਾਣ, 21 ਅਕਤੂਬਰ (ਬੰਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫੈਸਰ (ਡਾ.)

Ad Position 21
No active advertisement
ਅਜੀਤ ਡੈਸਕ 22-10-2026
ਘੁਮਾਣ, 21 ਅਕਤੂਬਰ (ਬੰਮਰਾਹ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫੈਸਰ (ਡਾ.) ਸਰੋਜ ਅਰੋੜਾ ਦੀ ਅਗਵਾਈ ਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਅਮਨਦੀਪ ਸਿੰਘ ਦੇ ਸੁਚੱਜੇ ਸੰਚਾਲਨ ਹੇਠ ਕਰਵਾਏ ਗਏ ਜ਼ੋਨਲ ਯੁਵਕ ਮੇਲੇ ’ਚ ਬੀ-ਜ਼ੋਨ ਦੇ ਅਧੀਨ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਡਾ. ਵੀ.ਕੇ. ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਯੁਵਕ ਮੇਲੇ ’ਚ ਵਧ ਚੜ੍ਹ ਕੇ ਭਾਗ ਲਿਆ ਤੇ ਆਪਣੀ ਕਲਾ, ਪ੍ਰਤਿਭਾ ਤੇ ਸਿਰਜਣਾਤਮਕਤਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਕਈ ਮੁਕਾਬਲਿਆਂ ’ਚ ਸ਼ਾਨਦਾਰ ਸਥਾਨ ਹਾਸਲ ਕਰਕੇ ਕਾਲਜ ਲਈ ਮਾਣ ਵਾਲੀ ਉਪਲੱਬਧੀ ਦਰਜ ਕੀਤੀ। ਮੁਕਾਬਲਿਆਂ ਦੌਰਾਨ ਕਵੀਸ਼ਰੀ ਵਿਚ ਦੂਜਾ, ਗਰੁੱਪ ਗੀਤ ਵਿਚ ਦੂਜਾ, ਭੰਗੜੇ ਵਿਚ ਤੀਜਾ, ਲੁੱਡੀ ਵਿਚ ਤੀਜਾ, ਐਲੋਕੇਸ਼ਨ ਵਿਚ ਤੀਜਾ, ਕਵਿਤਾ ਉਚਾਰਨ ਵਿਚ ਤੀਜਾ, ਵਨ ਐਕਟ ਪਲੇਅ ਵਿਚ ਤੀਜਾ, ਰੰਗੋਲੀ ਵਿਚ ਤੀਜਾ, ਪੋਸਟਰ ਬਣਾਉਣ ਵਿਚ ਤੀਜਾ ਸਥਾਨ ਤੇ ਮਹਿੰਦੀ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਵੀ.ਕੇ. ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਰੰਧਾਵਾ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਸਹੀ ਪ੍ਰਬੰਧਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਧਾਰੀਵਾਲ ਦੁਸਹਿਰਾ ਕਮੇਟੀ ਵਲੋਂ ਮੁਖਦੇਵ ਸਿੰਘ ਆਲੋਵਾਲ ਸਨਮਾਨਿਤ
Ad Position 24