ਬਲਾਕ ਸੰਮਤੀ ਬਟਾਲਾ ਦੇ ਚੇਅਰਮੈਨ ਵਲੋਂ ਪ੍ਰਾਇਮਰੀ ਸਕੂਲ ਤੇ ਆਂਗਣਵਾੜੀ ਸੈਂਟਰਾਂ ਨੂੰ ਆਰ.ਓ. ਭੇਟ
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਤੇ ਆਂਗਣਵਾੜੀ ਸੈਂਟਰ ਕਾਲੀਆਂ ਦੇ ਛੋਟੇ ਬੱਚਿਆਂ ਦੇ ਪੀਣ ਲਈ ਸਾਫ ਪਾਣੀ ਦੇ ਪ੍ਰਬੰਧ ਲਈ ਬਲਾਕ ਸੰਮਤੀ ਬਟਾਲਾ ਦੇ ਚੇਅਰਮੈਨ ਵਲੋਂ ਇਕ ਆਰ. ਓ.
ਬਟਾਲਾ, 21 ਅਕਤੂਬਰ (ਸਤਿੰਦਰ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਤੇ ਆਂਗਣਵਾੜੀ ਸੈਂਟਰ ਕਾਲੀਆਂ ਦੇ ਛੋਟੇ ਬੱਚਿਆਂ ਦੇ ਪੀਣ ਲਈ ਸਾਫ ਪਾਣੀ ਦੇ ਪ੍ਰਬੰਧ ਲਈ ਬਲਾਕ ਸੰਮਤੀ ਬਟਾਲਾ ਦੇ ਚੇਅਰਮੈਨ ਵਲੋਂ ਇਕ ਆਰ.ਓ. ਫਿਲਟਰ ਲਗਵਾ ਕੇ ਦਿੱਤਾ ਗਿਆ। ਸਕੂਲ ਦੀ ਮਿਡ ਡੇ ਮੀਲ ਰਸੋਈ ਵਿਚ ਖਾਣਾ ਬਣਾਉਣ ਲਈ ਬੱਚਿਆਂ ਦੇ ਪੀਣ ਲਈ ਵਿਸ਼ੇਸ਼ ਤੌਰ ’ਤੇ ਇਸ ਦਾ ਸਾਫ ਪਾਣੀ ਵਰਤਿਆ ਜਾਵੇਗਾ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਰੰਧਾਵਾ ਨੇ ਦੱਸਿਆ ਕਿ ਸਕੂਲ ਤੇ ਆਂਗਣਵਾੜੀ ਸੈਂਟਰਾਂ ਦੇ ਸਟਾਫ ਦੀ ਬਹੁਤ ਸਮੇਂ ਤੋਂ ਮੰਗ ਸੀ ਕਿ ਛੋਟੇ ਬੱਚਿਆਂ ਦੇ ਪੀਣ ਲਈ ਸਾਫ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਯੋਗਵੱਸ ਉਨ੍ਹਾਂ ਦੇ ਪੁੱਤਰ ਸਮਰਇਕਬਾਲ ਸਿੰਘ ਦਾ ਅੱਜ ਜਨਮ ਦਿਨ ਵੀ ਸੀ, ਇਸ ਕਰਕੇ ਅੱਜ ਦੇ ਦਿਨ ਨੂੰ ਇਸ ਚੰਗੇ ਕਾਰਜ ਲਈ ਚੁਣਿਆ ਗਿਆ। ਇਸ ਮੌਕੇ ਚੇਅਰਪਰਸਨ ਕਰਮਜੀਤ ਕੌਰ ਰੰਧਾਵਾ, ਮੁੱਖ ਅਧਿਆਪਕ ਰਵਿੰਦਰ ਸਿੱਧੂ, ਅਧਿਆਪਕਾ ਪਰਮਿੰਦਰ ਕੌਰ, ਅਧਿਆਪਕਾ ਗੁਰਮੀਤ ਕੌਰ, ਆਂਗਣਵਾੜੀ ਵਰਕਰ ਜਸਬੀਰ ਕੌਰ, ਸਾ. ਪੰਚਾਇਤ ਮੈਂਬਰ ਹਰਪਾਲ ਸਿੰਘ ਰਾਜੂ ਬਾਜਵਾ, ਸਕੂਲ ਤੇ ਆਂਗਣਵਾੜੀ ਸੈਂਟਰਾਂ ਦਾ ਸਟਾਫ਼ ਤੇ ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਬੱਚਿਆਂ ਨੂੰ ਚਾਕਲੇਟਾਂ ਵੀ ਵੰਡੀਆਂ ਗਈਆਂ।