ਛੇਵੀਂ ਮਹਾਨ ਪੈਦਲ ਸ਼ਬਦ ਚੌਂਕੀ ਯਾਤਰਾ ਦੀ ਸੰਪੂਰਨਤਾ ਤੋ ਬਾਅਦ ਸ਼ੁਕਰਾਨੇ ਵਜੋਂ ਸਮਾਗਮ ਕਰਵਾਇਆ
ਧਿਆਨਪੁਰ, 22 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਤੇ ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਧਾਰੋਵਾਲੀ ਨੇ ਦੱਸਿਆ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਛੇਵੀ ਮਹਾਨ ਪੈਦਲ ਸ਼ਬਦ ਚੌਕੀ ਯਾਤਰਾ ਦੇ ਸੰਪੂਰਨ ਹੋਣ ਤੋਂ ਬਾਅਦ ਸੁਸਾਇਟੀ ਦੇ ਮੁਖੀ ਡਾ.
ਧਿਆਨਪੁਰ, 22 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਦੇ ਮੁਖੀ ਡਾ.ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਤੇ ਉੱਘੇ ਸਮਾਜ ਸੇਵਕ ਹਰਪਾਲ ਸਿੰਘ ਰੰਧਾਵਾ ਧਾਰੋਵਾਲੀ ਨੇ ਦੱਸਿਆ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਵਲੋਂ ਛੇਵੀ ਮਹਾਨ ਪੈਦਲ ਸ਼ਬਦ ਚੌਕੀ ਯਾਤਰਾ ਦੇ ਸੰਪੂਰਨ ਹੋਣ ਤੋਂ ਬਾਅਦ ਸੁਸਾਇਟੀ ਦੇ ਮੁਖੀ ਡਾ.ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ ਵਲੋਂ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਮਾਗਮ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ। ਇਹ ਮਹਾਨ ਪੈਦਲ ਸ਼ਬਦ ਚੌਂਕੀ ਯਾਤਰਾ ਸ਼੍ਰੋਮਣੀ ਗੁ.ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ , ਮੂਹ ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਉਦਾਸੀ ਤੇ ਨਿਰਮਲੇ ਸਾਧੂ, ਕਾਰ ਸੇਵਾ ਤੋਂ ਇਲਾਵਾ ਸਮੂਹ ਪੰਥਕ ਜਥੇਬੰਦੀ ਦੀਆਂ ਦੇ ਸਾਂਝੇ ਸਹਿਯੋਗ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ 9 ਸਤੰਬਰ ਨੂੰ ਆਰੰਭ ਹੋਈ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਸਥਾਪਤ ਕੀਤੀ ਗਈ ਪੈਦਲ ਸ਼ਬਦ ਚੌਂਕੀ ਯਾਤਰਾ ਦੀ ਮਰਿਯਾਦਾ ਅਨੁਸਾਰ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕਰਕੇ ਸਮਾਪਤ ਹੋਈ ਸੀ। ਇਸ ਮੌਕੇ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਡੇਰਾ ਬਾਬਾ ਨਾਨਕ ਵਲੋਂ ਕੀਰਤਨ ਕੀਤਾ ਗਿਆ ਤੇ ਅਖੀਰ ’ਚ ਗੁਰਪ੍ਰੀਤ ਸਿੰਘ ਖਡੂਰ ਸਾਹਿਬ,ਬਾਬਾ ਰਛਪਾਲ ਸਿੰਘ ਪ੍ਰਮੇਸ਼ਰ ਨਗਰ ਵਾਲੇ, ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ, ਸਰਪੰਚ ਮਨਮੋਹਨ ਸਿੰਘ ਸ਼ਿਕਾਰ ਮਾਛੀਆਂ ਤੇ ਹੋਰ ਆਈਆਂ ਹੋਈਆ ਸਖਸ਼ੀਅਤਾਂ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ। ਇਸ ਸਮੇਂ ਬਲਵਿੰਦਰ ਸਿੰਘ ਹਰੂਵਾਲ ਸਾਬਕਾ ਚੇਅਰਮੈਨ, ਸਰਪੰਚ ਗੁਲਜਾਰ ਸਿੰਘ, ਮਨਮੋਹਨ ਸਿੰਘ ਚੈਨੇਵਾਲ, ਡਾਕਟਰ ਰਿੰਕੂ,ਗੋਲਡੀ , ਜਸਵੰਤ ਸਿੰਘ ਭੱਟੀ , ਬਾਬਾ ਬਲਵਿੰਦਰ ਸਿੰਘ, ਬਾਬਾ ਰਣਧੀਰ ਸਿੰਘ ਤੇ ਹਜੂਰੀ ਰਾਗੀ ਭਾਈ ਜਸਵਿੰਦਰ ਸਿੰਘ ਡੇਰਾ ਬਾਬਾ ਨਾਨਕ ਆਦਿ ਹਾਜਰ ਸਨ।