23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਆਰੀਆ ਸੀ.ਸੈ ਸਕੂਲ ਵਿਖੇ ਸਵਾਮੀ ਸਰਵਾਨੰਦ ਮੈਮੋਰੀਅਲ ਇੰਟਰ-ਸਕੂਲ ਬੈਡਮਿੰਟਨ ਟੂਰਨਾਮੈਂਟ ਆਰੰਭ

ਦੀਨਾਨਗਰ, 22 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਆਰੀਆ ਸੀ. ਸੈ ਸਕੂਲ ਦੀਨਾਨਗਰ ਵਿਖੇ 2 ਰੋਜ਼ਾ ਸਵਾਮੀ ਸਰਵਾਨੰਦ ਮੈਮੋਰੀਅਲ ਇੰਟਰ-ਸਕੂਲ ਬੈਡਮਿੰਟਨ ਟੂਰਨਾਮੈਂਟ ਆਰੰਭ ਹੋਇਆ।

Ad Position 21
No active advertisement
ਅਜੀਤ ਡੈਸਕ 23-10-2026
ਦੀਨਾਨਗਰ, 22 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਆਰੀਆ ਸੀ.ਸੈ ਸਕੂਲ ਦੀਨਾਨਗਰ ਵਿਖੇ 2 ਰੋਜ਼ਾ ਸਵਾਮੀ ਸਰਵਾਨੰਦ ਮੈਮੋਰੀਅਲ ਇੰਟਰ-ਸਕੂਲ ਬੈਡਮਿੰਟਨ ਟੂਰਨਾਮੈਂਟ ਆਰੰਭ ਹੋਇਆ। ਟੂਰਨਾਮੈਂਟ ਦਾ ਉਦਘਾਟਨ ਐਸ.ਐਸ.ਐਮ. ਕਾਲਜ ਦੇ ਪ੍ਰਿੰਸੀਪਲ ਡਾ: ਮੁਖਵਿੰਦਰ ਸਿੰਘ ਰੰਧਾਵਾ ਨੇ ਕੀਤਾ। ਇਸ ਸਬੰਧੀ ਪ੍ਰਿੰਸੀਪਲ ਅਜਮੇਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ’ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਉਦਘਾਟਨ ਤੋਂ ਬਾਅਦ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸਮਾਜਿਕ ਬੁਰਾਈਆਂ ਤੋਂ ਬਚਾਉਣ ਤੇ ਸਿੱਖਿਆ ਦੇ ਨਾਲ ਨਾਲ ਖੇਡਾਂ ’ਚ ਰੁਚੀ ਨੂੰ ਵਧਾਉਣਾ ਬਹੁਤ ਜਰੂਰੀ ਹੈ। ਖੇਡਾਂ ’ਚ ਹਿੱਸਾ ਲੈਣ ਨਾਲ ਵਿਦਿਆਰਥੀ ਜਿੱਥੇ ਮਾਨਸਿਕ ਤੌਰ ’ਤੇ ਮਜਬੂਤ ਹੁੰਦੇ ਹਨ, ਉੱਥੇ ਹੀ ਸਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਹਨ। ਪ੍ਰਿੰਸ ਵਲੋਂ ਅਜਮੇਰ ਸਿੰਘ ਨੇ ਦੱਸਿਆ ਟੂਰਨਾਮੈਂਟ ਦਾ ਫਾਈਨਲ ਮੈਚ ਸ਼ੁਕਰਵਾਰ ਨੂੰ ਹੋਵੇਗਾ। ਜਿਸ ਵਿਚ ਜੇਤੂ ਤੇ ਰਨਰਆਪ ਟੀਮ ਨੂੰ ਟਰਾਫੀ ਭੇਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੇ ਉਦਘਾਟਨ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਕ ਡਾ: ਬਲਵਿੰਦਰ ਸਿੰਘ ਸ਼ਾਸਤਰੀ, ਮਾਸਟਰ ਅਨੁਜ ਸ਼ਰਮਾ, ਦਿਨੇਸ਼ ਸਿੰਘ, ਸੂਰਜ ਸਿੰਘ, ਮਨਜੀਤ ਸਿੰਘ, ਮੈਡਮ ਅਨੀਤਾ ਸਿੰਘ, ਮੈਡਮ ਭਾਵਨਾ ਸੈਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੋਰੋਨਾ ਕਾਲ ਦੌਰਾਨ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਅਜੇ ਵੀ ਨਹੀਂ ਮਿਲੇ ਸਰਟੀਫਿਕੇਟ-ਲੈਕ: ਜੋਗਿੰਦਰਪਾਲ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜਪੁਰਾ, ਸਲੀਮਪੁਰ ਅਫ਼ਗਾਨਾ ਤੇ ਮੰਗਲਸੈਣ ਵਿਖੇ ਮੀਟਿੰਗਾਂ
Ad Position 24