23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਡੈਕਲਾਮੇਸ਼ਨ ਮੁਕਾਬਲੇ ਕਰਵਾਏ

ਦੀਨਾਨਗਰ, 22 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਸਕੂਲ ਦੇ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ। ਪੰਜਵੀਂ ਜਮਾਤ ਦੇ ਅੰਗਰੇਜ਼ੀ ਭਾਸ਼ਾ ਮੁਕਾਬਲੇ ’ਚ ਅਨਾਹਿਤਾ, ਦਿਵਿਆਂਸ਼ੀ, ਦਿਵਿਤ ਮਹਾਜਨ ਨੇ ਪਹਿਲਾ, ਕਮਲਜੀਤ, ਲਕਸ਼ਤਾ ਤੇ ਹਰਨੂਰ ਨੇ ਦੂਜਾ, ਰਿਸ਼ਭ, ਹਰਸਿਮਰਨ, ਅਭੈਨੂਰ ਤੇ ਮਿਸ਼ਿਤਾ ਨੇ ਤੀਜਾ ਸਥਾਨ ਹਾਸਲ ਕੀਤਾ।

Ad Position 21
No active advertisement
ਚੇਅਰਮੈਨ ਡਾ: ਸਤਵਿੰਦਰ ਸਿੰਘ ਸੰਧੂ। 23-10-2026
ਦੀਨਾਨਗਰ, 22 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਸਕੂਲ ਦੇ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਡੈਕਲਾਮੇਸ਼ਨ ਮੁਕਾਬਲੇ ਕਰਵਾਏ ਗਏ। ਪੰਜਵੀਂ ਜਮਾਤ ਦੇ ਅੰਗਰੇਜ਼ੀ ਭਾਸ਼ਾ ਮੁਕਾਬਲੇ ’ਚ ਅਨਾਹਿਤਾ, ਦਿਵਿਆਂਸ਼ੀ, ਦਿਵਿਤ ਮਹਾਜਨ ਨੇ ਪਹਿਲਾ, ਕਮਲਜੀਤ, ਲਕਸ਼ਤਾ ਤੇ ਹਰਨੂਰ ਨੇ ਦੂਜਾ, ਰਿਸ਼ਭ, ਹਰਸਿਮਰਨ, ਅਭੈਨੂਰ ਤੇ ਮਿਸ਼ਿਤਾ ਨੇ ਤੀਜਾ ਸਥਾਨ ਹਾਸਲ ਕੀਤਾ। ਹਿੰਦੀ ਭਾਸ਼ਾ ’ਚ ਰੂਹੀ ਤੇ ਭਵਨੂਰ ਨੇ ਪਹਿਲਾ, ਰਾਘਵ, ਭੂਮਿਕਾ, ਵਾਸੂਦੇਵ ਤੇ ਸਾਥਵਿਕ ਭਾਰਦਵਾਜ ਨੇ ਦੂਜਾ ਤੇ ਦਾਨਿਸ਼ ਮਿਨਹਾਸ ਤੇ ਫਇਰੀਆ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਾਬੀ ਭਾਸ਼ਾ ’ਚ ਗੁਰਲੀਨ ਤੇ ਰਿਧੀਮਾ ਨੇ ਪਹਿਲਾ, ਨਮਨ ਤੇ ਨਵਿਤਾ ਨੇ ਦੂਜਾ ਅਤੇ ਅਭਿਜੋਤ, ਦਿਲਪ੍ਰੀਤ ਤੇ ਰਵਨੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਦੇ ਅੰਗਰੇਜ਼ੀ ਭਾਸ਼ਾ ਮੁਕਾਬਲਿਆਂ ’ਚ ਹਰਗੁਣ ਤੇ ਕਨਿਕਾ ਨੇ ਪਹਿਲਾ, ਪ੍ਰਗਿਆ ਤੇ ਸੁਪ੍ਰੀਆ ਨੇ ਦੂਜਾ ਅਤੇ ਦਿਵਯਾਂਸ਼ੀ ਤੇ ਵੈਸ਼ਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਿੰਦੀ ਭਾਸ਼ਾ ’ਚ ਈਸ਼ਾਨਾ ਨੇ ਪਹਿਲਾ, ਆਦਿਤਿਆ ਠਾਕੁਰ ਤੇ ਯੁਵਰਾਜ ਨੇ ਦੂਜਾ ਅਤੇ ਨੰਦਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਭਾਸ਼ਾ ’ਚ ਗੁਰਲੀਨ ਤੇ ਕਨਿਸ਼ਕਾ ਨੇ ਪਹਿਲਾ, ਯੁਵਰਾਜ ਸਿੰਘ ਨੇ ਦੂਜਾ ਅਤੇ ਤੀਜਾ ਮੰਨਤ ਤੇ ਸੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਧਾਨ ਅਰਵਿੰਦ ਮਹਿਤਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨਾਂ ਦੀ ਹੌਂਸਲਾ ਅਫਜਾਈ ਕੀਤੀ ਤੇ ਅੱਗੇ ਵੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਪ੍ਰੋਮਿਲਾ ਮਨਹਾਸ ਨੇ ਕਿਹਾ ਕਿ ਮੁਕਾਬਲੇ ਦੇ ਇਸ ਯੁੱਗ ਵਿਚ ਅਜਿਹੇ ਮੌਕੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਅਤੇ ਬੱਚਿਆਂ ’ਚ ਨਵੀਂ ਊਰਜਾ ਭਰਦੇ ਹਨ। ਇਸ ਮੌਕੇ ਵਿੰਗ ਇੰਚਾਰਜ ਪਾਇਲ ਸ਼ਰਮਾ, ਭਾਰਤੀ ਸ਼ਰਮਾ, ਪੂਜਾ ਲੁਧਰ ਅਤੇ ਸਮੂਹ ਸਟਾਫ ਮੌਜੂਦ ਰਿਹਾ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਨੇ ਦੂਜੇ ਦਿਨ ਵੀ ਕੰਮਕਾਜ ਰੱਖਿਆ ਠੱਪ ਸਰਕਾਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਡੀ.ਐਲ.ਐੱਡ (ਈ.ਟੀ.ਟੀ) ਦੇ ਦਾਖ਼ਲੇ ਸ਼ੁਰੂ *28 ਅਕਤੂਬਰ ਤੱਕ ਭਰੇ ਜਾ ਸਕਦੇ ਫਾਰਮ...
Ad Position 24