ਜੂਆ ਖੇਡਦੇ 6 ਵਿਅਕਤੀ ਨਕਦੀ ਸਮੇਤ ਕਾਬੂ
ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਲੋਂ ਜੂਆ ਖੇਡਦੇ 6 ਵਿਅਕਤੀਆਂ ਨੂੰ ਪੈਸਿਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਐਸ.
ਗੁਰਦਾਸਪੁਰ, 24 ਅਕਤੂਬਰ (ਚੱਕਰਾਜਾ)-ਪੁਲਿਸ ਥਾਣਾ ਸਿਟੀ ਗੁਰਦਾਸਪੁਰ ਵਲੋਂ ਜੂਆ ਖੇਡਦੇ 6 ਵਿਅਕਤੀਆਂ ਨੂੰ ਪੈਸਿਆਂ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਐਸ.ਆਈ ਸੋਮ ਲਾਲ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਮੰਡੀ ਚੌਕ ਗੁਰਦਾਸਪੁਰ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਗੁਪਤ ਇਤਲਾਹ ਮਿਲੀ ਕਿ ਰੇਲਵੇ ਰੋਡ ਗੁਰਦਾਸਪੁਰ ਵਿਖੇ ਪ੍ਰਵੀਨ ਕੁਮਾਰ ਦੀ ਬਿਲਡਿੰਗ ਦੀ ਤੀਸਰੀ ਮੰਜਿਲ ’ਤੇ ਕੁਝ ਲੋਕ ਜੂਆ ਖੇਡ ਰਹੇ ਹਨ। ਜਦ ਪੁਲਿਸ ਪਾਰਟੀ ਵਲੋਂ ਦੱਸੀ ਜਗਾ ’ਤੇ ਛਾਪੇਮਾਰੀ ਕੀਤੀ ਤਾਂ ਮੌਕੇ ’ਤੇ ਰਜਿੰਦਰ ਕੁਮਾਰ ਵਾਸੀ ਬਾਬੋਵਾਲ, ਰਵੀ ਕੁਮਾਰ ਵਾਸੀ ਰੇਲਵੇ ਕਾਲੋਨੀ ਗੁਰਦਾਸਪੁਰ, ਰਵੀ ਕੁਮਾਰ ਪੁੱਤਰ ਸੁਰਜੀਤ ਵਾਸੀ ਰੇਲਵੇ ਕਾਲੋਨੀ, ਵਿਜੇ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ, ਰਮਨ ਕੁਮਾਰ ਵਾਸੀ ਸੰਗਲਪੁਰਾ ਰੋਡ ਅਤੇ ਰਜਨੀਸ਼ ਕੁਮਾਰ ਵਾਸੀ ਆਰੀਆ ਨਗਰ ਗੁਰਦਾਸਪੁਰ ਨੂੰ 65000 ਰੁਪਏ ਨਕਦ ਅਤੇ ਤਾਸ਼ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ 6 ਵਿਅਕਤੀਆਂ ਖਿਲਾਫ ਪੁਲਿਸ ਵਲੋਂ ਥਾਣਾ ਸਿਟੀ ਗੁਰਦਾਸਪੁਰ ਅੰਦਰ ਬਣਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।