25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਜਵਾਲਾਪੁਰ ਬੇਚਰਾਗ ਜ਼ਮੀਨ ਨਵਾਂ ਪਿੰਡ ਬਹਾਦਰ ਵਿਖੇ ਮਾਈਨਿੰਗ ਦਾ ਧੰਦਾ ਨਿਰੰਤਰ ਜਾਰੀ

ਗੁਰਦਾਸਪੁਰ, 24 ਅਕਤੂਬਰ (ਅਸ਼ੋਕ ਸ਼ਰਮਾ)-ਜਵਾਲਾਪੁਰ ਬੇਚਰਾਗ ਜਮੀਨ ਨਵਾਂ ਪਿੰਡ ਬਹਾਦਰ ਵਿਖੇ 830 ਏਕੜ ਤੋਂ ਵਧੇਰੇ ਹੈ, ਜਿਸ ਵਿਚ ਕਈ ਸਾਲਾ ਤੋਂ ਮਾਈਨਿੰਗ ਦਾ ਧੰਦਾ ਨਿਰੰਤਰ ਜਾਰੀ ਹੈ, ਇਸ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਪਰ ਗੁਰਦਾਸਪੁਰ ਮਾਈਨਿੰਗ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ।

Ad Position 21
No active advertisement
ਬੇਟ ਇਲਾਕੇ ਅੰਦਰ ਮਿੱਟੀ ਨਾਲ ਭਰੀ ਹੋਈ ਲੰਘਦੀ ਟਰਾਲੀ। ਤਸਵੀਰ: ਅਸ਼ੋਕ ਸ਼ਰਮਾ 25-10-2026
ਗੁਰਦਾਸਪੁਰ, 24 ਅਕਤੂਬਰ (ਅਸ਼ੋਕ ਸ਼ਰਮਾ)-ਜਵਾਲਾਪੁਰ ਬੇਚਰਾਗ ਜਮੀਨ ਨਵਾਂ ਪਿੰਡ ਬਹਾਦਰ ਵਿਖੇ 830 ਏਕੜ ਤੋਂ ਵਧੇਰੇ ਹੈ, ਜਿਸ ਵਿਚ ਕਈ ਸਾਲਾ ਤੋਂ ਮਾਈਨਿੰਗ ਦਾ ਧੰਦਾ ਨਿਰੰਤਰ ਜਾਰੀ ਹੈ, ਇਸ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਪਰ ਗੁਰਦਾਸਪੁਰ ਮਾਈਨਿੰਗ ਵਿਭਾਗ ਸਭ ਕੁਝ ਜਾਣਦਾ ਹੋਇਆ ਵੀ ਮੂਕ ਦਰਸ਼ਕ ਬਣਿਆ ਹੈ। ਇਸ ਸਬੰਧੀ ਇਲਾਕੇ ਦੇ ਮੋਹਤਬਰ ਵਿਅਕਤੀਆਂ ਤੇ ਸਾਬਕਾ ਪੰਚਾਂ, ਸਰਪੰਚਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਦਾ ਜੀਵਨ ਦੁਭਰ ਹੋਇਆ ਹੈ ਅਤੇ ਦਿਨ ਰਾਤ ਜੇ.ਸੀ.ਬੀ ਮਸ਼ੀਨਾਂ ਤੇ ਟਿੱਪਰਾਂ ਮਿੱਟੀ ਨਾਲ ਲੱਦੀਆਂ ਲੰਘਦੀਆਂ ਹਨ, ਜਿਨ੍ਹਾਂ ਤੋਂ ਉਡਦੀ ਮਿੱਟੀ ਧੂੜ ਨਾਲ ਲੋਕ ਬਿਮਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਬੇਚਰਾਗ ਜਮੀਨ ਦਾ ਕੋਈ ਵੀ ਮਾਲਕ ਨਹੀਂ ਹੈ ਅਤੇ ਲੋਕ ਹੇਰਾਫੇਰੀ ਨਾਲ ਰਜਿਸਟਰੀਆਂ ਕਰਵਾ ਕੇ ਨਜਾਇਜ ਕਾਸ਼ਤ ਕਰ ਰਹੇ ਹਨ। ਇਹ ਜਮੀਨ ਅਨੇਕਾਂ ਵਾਰ ਹੇਰਾਫੇਰੀ ਨਾਲ ਅਗਾਂਹ ਤੋਂ ਅਗਾਂਹ ਵੇਚੀ ਜਾਂਦੀ ਹੈ ਅਤੇ ਮਾਲ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਅਣਜਾਣ ਬਣਿਆ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦਾ ਕਾਰੋਬਾਰ ਕਰਨ ਵਾਲੇ ਲੋਕ ਜਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਧੜੱਲੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਇਨ੍ਹਾਂ ਵਿਚ ਪੁਲਿਸ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਦੱਸੀ ਜਾਂਦੀ ਹੈ, ਕਿਉਂਕਿ ਇੰਨੇ ਵੱਡੇ ਰਕਬੇ ਦਾ ਕੋਈ ਵੀ ਸਰਕਾਰੀ ਵਾਰਿਸ ਨਹੀਂ ਹੇ। ਇਥੇ ਇਹ ਵੀ ਪਤਾ ਲੱਗਾ ਹੈ ਕਿ ਕੁਝ ਜਮੀਨ ਲੋਕਾਂ ਨੇ ਸਰਕਾਰੀ ਤੌਰ ’ਤੇ ਪਟੇ ’ਤੇ ਲੈ ਕੇ ਆਪਣੇ ਧੰਦੇ ਵੀ ਚਲਾਏ ਹਨ ਜੋ ਬਿਲਕੁਲ ਗੈਰ ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਮਾਲ ਮਹਿਕਮਾ ਇਸ ਪਾਸੇ ਗੰਭੀਰਤਾ ਲਵੇ ਤਾਂ ਸਰਕਾਰ ਨੂੰ ਲੱਖਾਂ ਰੁਪਏ ਦਾ ਮੁਨਾਫਾ ਹੋ ਸਕਦਾ ਹੈ। ਪਰ ਸਿਆਸੀ ਰਹਿਬਰਾਂ ਦੀ ਛਤਰ ਛਾਇਆ ਹੇਠ ਇਸ ਜਮੀਨ ਦਾ ਭਾਰਤ/ਪਾਕਿ ਦੀ ਵੰਡ ਤੋਂ ਬਾਅਦ ਵੀ ਕੁਝ ਨਹੀਂ ਬਣ ਸਕਿਆ ਹੈ, ਸਿਰਫ ਕੁਝ ਸਿਆਸੀ ਰਹਿਬਰ ਸ਼ਰੇਆਮ ਮਿੱਟੀ ਪੁਟਾਉਂਦੇ ਹਨ, ਜਿਨ੍ਹਾਂ ਦੀ ਪੁਲਿਸ ਤੇ ਮਾਈਨਿੰਗ ਵਿਭਾਗ ਨੂੰ ਜਾਣ ਪਹਿਚਾਣ ਵੀ ਹੈ। ਪਰ ਫਿਰ ਵੀ ਮਹਿਕਮਾ ਇਨ੍ਹਾਂ ਖਿਲਾਫ ਕਾਰਵਾਈ ਕਰਨ ਤੋਂ ਅਸਮਰਥ ਜਾਪਦਾ ਹੈ। ਇਸੇ ਤਰ੍ਹਾਂ ਦਰਿਆ ਬਿਆਸ ਦੇ ਮੰਡ ਵਿਚ ਵੀ ਬਿਆਨਪੁਰ ਤੋਂ ਲੈ ਕੇ ਭੈਣੀ ਮੀਲਮਾਂ ਤੱਕ ਮਿੱਟੀ ਤੇ ਰੇਤਾ ਦੀ ਮਾਈਨਿੰਗ ਸ਼ਰੇਆਮ ਹੋ ਰਹੀ ਹੈ। ਜਦੋਂ ਕਿ ਮਹਿਕਮੇ ਵਾਲੇ ਗੇੜੀ ਲਗਾਉਣ ਸਮੇਂ ਖਾਨਾਪੂਰਤੀ ਕਰਕੇ ਵਾਪਸ ਮੁੜ ਜਾਂਦੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਮੁਕੇਰੀਆਂ ਸਾਈਡ ਵੱਲ ਵਣ ਵਿਭਾਗ ਦੀ ਜਗਾ ਵਿਚ ਲੱਗੇ ਸਰਕਾਰੀ ਦਰਖਤਾਂ ਦੀ ਨਜਾਇਜ ਚੋਰੀ ਕਟਾਈ ਕਰਕੇ ਮਹਿਕਮੇ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਕਿ ਨਵਾਂ ਪਿੰਡ ਬਹਾਦਰ ਬੇਚਰਾਗ ਜਮੀਨ ’ਤੇ ਗਲਤ ਮਾਈਨਿੰਗ ਤੇ ਨਜਾਇਜ ਕਬਜਿਆਂ ਨੂੰ ਛੁਡਵਾਉਣ ਲਈ ਮਾਲ ਮਹਿਕਮੇ ਨੂੰ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ 830 ਏਕੜ ਦੇ ਕਰੀਬ ਜਮੀਨ ਸਰਕਾਰੀ ਖਾਤੇ ਵਿਚ ਆਉਣ ਨਾਲ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਲਾਭ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿੰਬਲੀ ਤੋਂ ਬਹੂਰੀਆਂ ਲਿੰਕ ਸੜਕ ’ਤੇ 6 ਮਹੀਨਿਆਂ ਤੋਂ ਪਏ ਪੱਥਰ ਬਣੇ ਰਾਹਗੀਰਾਂ ਲਈ ਮੁਸੀਬਤ ਅਗਲੀ ਖ਼ਬਰ ਕਸਬਾ ਘੁਮਾਣ 70 ਸਾਲਾਂ ਬਾਅਦ ਵੀ ਪੱਕੀ ਦਾਣਾ ਮੰਡੀ ਤੋਂ ਵਾਂਝਾ-ਚੀਮਾ
Ad Position 24