25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਾਲਜ ਵਿਖੇ ਕਰਵਾ ਚੌਥ ਮੌਕੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਪ੍ਰਦਰਸ਼ਨੀ ਲਗਾਈ

ਦੀਨਾਨਗਰ, 24 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਤੇ ਵਿਭਾਗ ਮੁਖੀ ਪ੍ਰੋ.

Ad Position 21
No active advertisement
ਅਜੀਤ ਡੈਸਕ 25-10-2026
ਦੀਨਾਨਗਰ, 24 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਦੀ ਪ੍ਰਧਾਨਗੀ ਤੇ ਵਿਭਾਗ ਮੁਖੀ ਪ੍ਰੋ. ਜੋਤੀ ਸੈਣੀ ਦੀ ਦੇਖ-ਰੇਖ ਹੇਠ ਕਰਵਾ ਚੌਥ ਦੇ ਸ਼ੁਭ ਤਿਉਹਾਰ ਮੌਕੇ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਵੈ-ਰੁਜ਼ਗਾਰ ਤੇ ਸਵੈ-ਨਿਰਭਰਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਦਰਸ਼ਨੀ ’ਚ ਫੈਸ਼ਨ ਡਿਜ਼ਾਈਨ ਵਿਭਾਗ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਵਸਤੂਆਂ ਪ੍ਰਦਰਸ਼ਨ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕਰਵਾ ਚੌਥ ਥਾਲੀ, ਹੱਥ ਨਾਲ ਬਣੇ ਗਹਿਣੇ, ਵਾਲਾਂ ਦੇ ਉਪਕਰਨ, ਰੰਗੀਨ ਪਰਦੇ, ਆਕਰਸ਼ਕ ਗਿਫਟ ਹੈਂਪਰ, ਹੱਥ ਨਾਲ ਬਣੇ ਕਰੋਸ਼ੀਆ ਬੈਗ, ਹੱਥ ਨਾਲ ਬਣੇ ਪੋਟਲੀ ਬੈਗ, ਚੂੜੀਆਂ ਅਤੇ ਹੋਰ ਸਜਾਵਟੀ ਵਸਤੂਆਂ ਪ੍ਰਦਰਸ਼ਤ ਕੀਤੀਆਂ। ਸਾਰੀਆਂ ਵਸਤੂਆਂ ਕਿਫਾਇਤੀ ਤੇ ਉੱਚ ਗੁਣਵੱਤਾ ਵਾਲੀਆਂ ਸਨ, ਜਿਸ ਕਾਰਨ ਵਿਦਿਆਰਥੀਆਂ ਤੇ ਕਾਲਜ ਸਟਾਫ ਵਲੋਂ ਇਨ੍ਹਾਂ ਨੂੰ ਖਰੀਦਿਆ। ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਨੇ ਵਿਦਿਆਰਥੀਆਂ ਦੇ ਰਚਨਾਤਮਿਕ ਕੰਮ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਹੁਨਰ ਨੂੰ ਵਿਕਸਤ ਕਰਨ ਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਨਾ ਸਿਰਫ਼ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਦਾ ਹੈ, ਬਲਕਿ ਭਵਿੱਖ ਵਿਚ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਵਿਭਾਗ ਮੁਖੀ ਪ੍ਰੋ. ਜੋਤੀ ਸੈਣੀ ਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਿਭਾਗ ਦੇ ਮੁਖੀ ਪ੍ਰੋ. ਜੋਤੀ ਸੈਣੀ ਨੇ ਕਿਹਾ ਕਿ ਵਿਭਾਗ ਹਮੇਸ਼ਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਿਕ ਗਿਆਨ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਮੌਕੇ ਮੀਨੂੰ ਗੁਪਤਾ, ਵੰਦਨਾ ਜੱਗੀ, ਰਾਜਵੰਤ ਕੌਰ, ਨਿਧੀ ਸ਼ਰਮਾ, ਹਰਲੀਨ ਸੈਣੀ, ਰਾਜਵੀਰ ਤੇ ਅੰਸ਼ੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 31 ਵੇਂ ਮੁਫ਼ਤ ਵਿਕਲਾਂਗ ਕੈਂਪ ਲਈ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ-ਡਾ: ਮੋਹਿਤ ਮਹਾਜਨ ਅਗਲੀ ਖ਼ਬਰ ਨਵ-ਨਿਯੁਕਤ ਪ੍ਰਿੰਸੀਪਲ ਡਾ. ਮੁਖਵਿੰਦਰ ਸਿੰਘ ਰੰਧਾਵਾ ਦੇ ਅਹੁਦਾ ਸੰਭਾਲਣ ’ਤੇ ਧਾਰਮਿਕ ਸਮਾਗਮ ਕਰਵਾਇਆ
Ad Position 24