25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬਾਬਾ ਅਜੇ ਸਿੰਘ ਪਬਲਿਕ ਸਕੂਲ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਧਾਰੀਵਾਲ, 24 ਅਕਤੂਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)-ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਦੇ ਪ੍ਰਿੰਸੀਪਲ ਸ: ਬਿਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਦੇ ਪਾਠ, ਅਨੰਦ ਸਾਹਿਬ ਦੀਆਂ ਛੇ ਪੌੜੀਆਂ, ਕੀਰਤਨ ਤੇ ਕਵੀਸ਼ਰੀ ਗਾਇਨ ਕਰਵਾਏ ਗਏ। ਉਪਰੰਤ ਹਾਊਸ ਵਾਇਜ਼ ਕੁਇਜ਼ ਮੁਕਾਬਲੇ ਕਰਵਾਏ, ਜਿਸ ਵਿਚ ਸਰਦਾਰ ਊਧਮ ਸਿੰਘ ਹਾਊਸ, ਸਰਦਾਰ ਕਰਤਾਰ ਸਿੰਘ ਹਾਊਸ, ਸਰਦਾਰ ਭਗਤ ਸਿੰਘ ਹਾਊਸ, ਗਿਆਨੀ ਦਿੱਤ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 25-10-2026
ਧਾਰੀਵਾਲ, 24 ਅਕਤੂਬਰ (ਲਖਬੀਰ ਸਿੰਘ ਖੁੰਡਾ, ਸਵਰਨ ਸਿੰਘ)-ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਦੇ ਪ੍ਰਿੰਸੀਪਲ ਸ: ਬਿਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪੁਜੀ ਸਾਹਿਬ ਦੇ ਪਾਠ, ਅਨੰਦ ਸਾਹਿਬ ਦੀਆਂ ਛੇ ਪੌੜੀਆਂ, ਕੀਰਤਨ ਤੇ ਕਵੀਸ਼ਰੀ ਗਾਇਨ ਕਰਵਾਏ ਗਏ। ਉਪਰੰਤ ਹਾਊਸ ਵਾਇਜ਼ ਕੁਇਜ਼ ਮੁਕਾਬਲੇ ਕਰਵਾਏ, ਜਿਸ ਵਿਚ ਸਰਦਾਰ ਊਧਮ ਸਿੰਘ ਹਾਊਸ, ਸਰਦਾਰ ਕਰਤਾਰ ਸਿੰਘ ਹਾਊਸ, ਸਰਦਾਰ ਭਗਤ ਸਿੰਘ ਹਾਊਸ, ਗਿਆਨੀ ਦਿੱਤ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਰਦਾਰ ਊਧਮ ਸਿੰਘ ਹਾਊਸ ਦੇ ਬੱਚਿਆਂ ਨੇ ਪਹਿਲਾ, ਸਰਦਾਰ ਕਰਤਾਰ ਸਿੰਘ ਹਾਊਸ ਦੇ ਬੱਚਿਆਂ ਨੇ ਦੂਜਾ ਤੇ ਗਿਆਨੀ ਦਿੱਤ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ। ਅਧਿਆਪਕਾ ਹਰਮਨਦੀਪ ਕੌਰ ਤੇ ਕੁਲਬੀਰ ਕੌਰ ਨੇ ਜੱਜਾਂ ਦੀ ਤੇ ਜਗਦੀਪ ਕੌਰ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਸਕੂਲ ਦੀ ਲਾਇਬ੍ਰੇਰੀ ਵਿਚ ਕੁਲਬੀਰ ਵਲੋਂ ਗੁਰੂ ਰਾਮਦਾਸ ਦੇ ਜੀਵਨ ਨਾਲ ਸੰਬੰਧਿਤ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ । ਪ੍ਰਿੰਸੀਪਲ ਬਿਕਰਮਜੀਤ ਸਿੰਘ ਵਲੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਉਨ੍ਹਾਂ ਦੇ ਬਚਨਾਂ ’ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਬਿੱਟੂ ਰੰਧਾਵਾ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਅਗਲੀ ਖ਼ਬਰ ਰਾਜਾ ਬੱਲੜਵਾਲ ਵਲੋਂ ਸ਼ਹੀਦੀ ਗੁਰਪੁਰਬ ਦੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਵਟਾਂਦਰਾ
Ad Position 24