ਇਨਰਵੀਲ ਕਲੱਬ ਵਲੋਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ’ਚ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੰਡੀ
ਪਠਾਨਕੋਟ, 24 ਅਕਤੂਬਰ (ਸੰਧੂ)-ਸਥਾਨਕ ਖੇਡ ਸਟੇਡੀਅਮ ਵਿਚ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 13ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਇਨਰਵੀਲ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਮਿਨਲ ਘਈ ਦੀ ਅਗਵਾਈ ਹੇਠ ਖਿਡਾਰੀਆਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ, ਕੋਲਡ ਡਰਿੰਕਸ ਤੇ ਫਲ ਵੰਡੇ ਗਏ । ਸਟੇਡੀਅਮ ਪਹੁੰਚਣ ’ਤੇ ਕਲੱਬ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇ:) ਕਮਲਦੀਪ ਕੌਰ ਤੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਗੁਲਦਸਤੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ।
ਪਠਾਨਕੋਟ, 24 ਅਕਤੂਬਰ (ਸੰਧੂ)-ਸਥਾਨਕ ਖੇਡ ਸਟੇਡੀਅਮ ਵਿਚ ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 13ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੌਰਾਨ ਇਨਰਵੀਲ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਮਿਨਲ ਘਈ ਦੀ ਅਗਵਾਈ ਹੇਠ ਖਿਡਾਰੀਆਂ ਦੀ ਸਹੂਲਤ ਲਈ ਪੀਣ ਵਾਲਾ ਪਾਣੀ, ਕੋਲਡ ਡਰਿੰਕਸ ਤੇ ਫਲ ਵੰਡੇ ਗਏ । ਸਟੇਡੀਅਮ ਪਹੁੰਚਣ ’ਤੇ ਕਲੱਬ ਮੈਂਬਰਾਂ ਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇ:) ਕਮਲਦੀਪ ਕੌਰ ਤੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵਲੋਂ ਗੁਲਦਸਤੇ ਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ । ਇਸ ਮੌਕੇ ਮਿਨਲ ਘਈ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਧਾਰ ਖੇਤਰ ਤੇ ਪਠਾਨਕੋਟ ਅਧੀਨ ਆਉਂਦੇ ਸਰਕਾਰੀ ਸਕੂਲਾਂ ਦੇ ਲਗਭਗ 400 ਖਿਡਾਰੀ ਵੱਖ-ਵੱਖ ਖੇਡਾਂ ਵਿਚ ਭਾਗ ਲੈ ਰਹੇ ਹਨ । ਖਿਡਾਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਕਲੱਬ ਵਲੋਂ ਇਹ ਸੇਵਾ ਕੀਤੀ ਗਈ ਹੈ । ਇਸ ਮੌਕੇ ਕਲੱਬ ਸਕੱਤਰ ਸੁਚੇਤਾ, ਸੁਨੀਤਾ ਖੋਸਲਾ, ਮੁਸਕਾਨ ਵਰਮਾ ਅਤੇ ਸਟਾਫ਼ ਮੈਂਬਰ ਹਾਜ਼ਰ ਸਨ ।