ਸਫ਼ਾਈ ਸੰਬੰਧੀ ਸੈਮੀਨਾਰ ਰਾਹੀਂ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ
ਪਠਾਨਕੋਟ, 24ਅਕਤੂਬਰ (ਸੁਮਿਤ/ਸੰਧੂ)-ਐਸੋਸੀਏਸ਼ਨ ਆਫ਼ ਐਲਾਇੰਸ ਕਲੱਬ ਮੇਨ ਪਠਾਨਕੋਟ ਵਲੋਂ ਪ੍ਰਧਾਨ ਰਾਜੀਵ ਅਗਰਵਾਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਸਹਿਯੋਗ ਨਾਲ ਸੀਨੀਅਰ ਸਕਾਲਰ ਸਕੂਲ ਵਿਚ ਸਫ਼ਾਈ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਐਲਾਇੰਸ ਕਲੱਬ ਦੇ ਜ਼ੋਨ ਚੇਅਰਮੈਨ ਗਗਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਪਠਾਨਕੋਟ, 24ਅਕਤੂਬਰ (ਸੁਮਿਤ/ਸੰਧੂ)-ਐਸੋਸੀਏਸ਼ਨ ਆਫ਼ ਐਲਾਇੰਸ ਕਲੱਬ ਮੇਨ ਪਠਾਨਕੋਟ ਵਲੋਂ ਪ੍ਰਧਾਨ ਰਾਜੀਵ ਅਗਰਵਾਲ ਦੀ ਅਗਵਾਈ ਹੇਠ ਨਗਰ ਨਿਗਮ ਦੇ ਸਹਿਯੋਗ ਨਾਲ ਸੀਨੀਅਰ ਸਕਾਲਰ ਸਕੂਲ ਵਿਚ ਸਫ਼ਾਈ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਐਲਾਇੰਸ ਕਲੱਬ ਦੇ ਜ਼ੋਨ ਚੇਅਰਮੈਨ ਗਗਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸੈਮੀਨਾਰ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਫ਼ਾਈ ਮੁਹਿੰਮ, ਪਲਾਸਟਿਕ ਦੇ ਕੂੜੇ ਦੇ ਸਹੀ ਨਿਪਟਾਰੇ ਤੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਅਨੂ, ਚੇਅਰਮੈਨ ਅਸ਼ਵਨੀ ਸ਼ਰਮਾ, ਕਲੱਬ ਆਗੂ ਅਜੇ ਬੰਟਾ, ਅਨੂਪ ਮਹਾਜਨ, ਐਨ.ਪੀ. ਧਵਨ, ਸਤੀਸ਼ ਪਾਸੀ, ਕ੍ਰਿਸ਼ਨ ਵੀਰ ਚੋਪੜਾ, ਪ੍ਰਭਾਤ ਰਾਣਾ, ਐਸ.ਕੇ. ਚੋਪੜਾ ਅਤੇ ਰੂਪ ਲਾਲ ਪਠਾਨੀਆ ਵੀ ਹਾਜ਼ਰ ਸਨ । ਨਗਰ ਨਿਗਮ ਦੇ ਅਧਿਕਾਰੀ ਸੰਦੀਪ ਗੌਤਮ, ਨਵਨੀਤ ਸ਼ਰਮਾ ਤੇ ਮੈਡਮ ਇੰਦੂ ਬਾਲਾ ਨੇ ਵਿਦਿਆਰਥੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦਿਆਂ ਕੂੜੇ ਦਾ ਸਹੀ ਪ੍ਰਬੰਧਨ ਕਰਨ ਦੀ ਅਪੀਲ ਕੀਤੀ । ਨਗਰ ਨਿਗਮ ਦੇ ਅਧਿਕਾਰੀਆਂ ਸੰਦੀਪ ਗੌਤਮ ਤੇ ਨਵਨੀਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਘਰਾਂ, ਸਕੂਲਾਂ ਅਤੇ ਹੋਰ ਸੰਸਥਾਵਾਂ ਵਿਚ ਗਿੱਲੇ, ਸੁੱਕੇ, ਸੈਨੇਟਰੀ ਅਤੇ ਵਿਸ਼ੇਸ਼ ਕਿਸਮ ਦੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਆਦਤ ਅਪਣਾਉਣੀ ਚਾਹੀਦੀ ਹੈ । ਇਸ ਮੌਕੇ ਜ਼ੋਨ ਚੇਅਰਮੈਨ ਗਗਨ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਵਤਾਰ ਅਬਰੋਲ ਅਤੇ ਕਲੱਬ ਪ੍ਰਧਾਨ ਰਾਜੀਵ ਅਗਰਵਾਲ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਕਿ ਉਹ ਪਲਾਸਟਿਕ ਦੀ ਵਰਤੋਂ ਘੱਟ ਤੋਂ ਘੱਟ ਕਰਨਗੇ, ਕੱਪੜੇ ਦੇ ਥੈਲਿਆਂ ਨੂੰ ਤਰਜ਼ੀਹ ਦੇਣਗੇ ਤੇ ਸਫ਼ਾਈ ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰਨਗੇ ।