25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਏ.ਐਂਡ.ਐਮ. ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਖੂਨਦਾਨ ਕੈਂਪ ਲਗਾਇਆ

ਪਠਾਨਕੋਟ, 24 ਅਕਤੂਬਰ (ਸੰਧੂ)-ਏ. ਐਂਡ.

Ad Position 21
No active advertisement
ਅਜੀਤ ਡੈਸਕ 25-10-2026
ਪਠਾਨਕੋਟ, 24 ਅਕਤੂਬਰ (ਸੰਧੂ)-ਏ.ਐਂਡ.ਐਮ. ਗਰੁੱਪ ਆਫ਼ ਇੰਸਟੀਚਿਊਟਸ ਪਠਾਨਕੋਟ ਵਿਖੇ ਖੂਨਦਾਨ ਕੈਂਪ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ । ਸਮਾਗਮ ਚੇਅਰਮੈਨ ਅਕਸ਼ੈ ਮਹਾਜਨ, ਸਕੱਤਰ ਸੋਨੂੰ ਮਹਾਜਨ, ਉਪ ਪ੍ਰਧਾਨ ਨਮਨ ਮਹਾਜਨ, ਡਾਇਰੈਕਟਰ ਡਾ: ਸੰਦੀਪ ਸ਼ਰਮਾ (ਏ.ਐਮ.ਆਈ.ਐਮ.ਟੀ.) ਤੇ ਡਾਇਰੈਕਟਰ ਡਾ: ਰਾਜ ਪਾਲ ਸਿੰਘ (ਏ.ਐਮ.ਆਈ.ਸੀ.ਟੀ.) ਦੀ ਅਗਵਾਈ ਤੇ ਪ੍ਰੇਰਨਾ ਹੇਠ ਆਯੋਜਿਤ ਕੀਤਾ ਗਿਆ । ਖੂਨਦਾਨ ਕੈਂਪ ’ਚ ਸਿਵਲ ਹਸਪਤਾਲ ਦੀ ਇਕ ਟੀਮ ਸ਼ਾਮਿਲ ਸੀ, ਜਿਸ ਦੀ ਅਗਵਾਈ ਡਾ: ਮਾਧਵੀ, ਗਗਨ ਸ਼ਰਮਾ, ਕਰਨ ਸੰਧੂ, ਰਜਨੀਸ਼ ਕੁਮਾਰ, ਅੰਸ਼ ਸਿੰਘ ਤੇ ਸ਼ੰਮੀ ਕੁਮਾਰ ਨੇ ਕੀਤੀ । ਕੈਂਪ ’ਚ ਪਹੁੰਚੀ ਤੇ ਖੂਨਦਾਨ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਪੂਰਾ ਕਰਨ ਵਿਚ ਸਹਾਇਤਾ ਕੀਤੀ । ਖੂਨਦਾਨ ਕੈਂਪ ਵਿਚ ਕਾਲਜ ਦੇ 50 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ, ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਇਆ । ਇਸ ਮੌਕੇ ਐਚ.ਓ.ਡੀ. ਨਿਧੀ ਗੁਪਤਾ, ਐਚ.ਓ.ਡੀ. ਅੰਕੁਸ਼ ਚੌਧਰੀ, ਐਚ.ਓ.ਡੀ. ਜਤਿਨ ਕੁਮਾਰ, ਐਚ.ਓ.ਡੀ. ਰੇਣੂਕਾ , ਟੀ.ਪੀ.ਓ. ਭਾਵਨਾ ਮਲਕੀਤ, ਕਿਰਨ ਅਜ਼ਫਰ, ਬਾਸਿਤ, ਮਨਪ੍ਰੀਤ, ਨੇਹਾ, ਸ਼ਾਇਨਾ, ਸ਼ਾਲੂ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਇੰਡਸਟਰੀਅਲ ਏਰੀਏ ਵਿਚ ਚੱਲ ਰਹੇ ਬੁੱਚੜਖਾਨੇ ਨੂੰ ਬੰਦ ਕਰਨ ਦੀ ਮੰਗ ਅਗਲੀ ਖ਼ਬਰ ਪ੍ਰਤਿਭਾ ਸੰਗਮ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24