ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਮੌਕੇ ਆਰ.ਐੱਮ.ਪੀ. ਡਾਕਟਰਾਂ ਵਲੋਂ ਲਗਾਇਆ ਮੁਫ਼ਤ ਮੈਡੀਕਲ ਕੈਂਪ
ਬਟਾਲਾ, 27 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਨਿੱਘੀ ਯਾਦ ਵਿਚ ਸਾਲਾਨਾ ਬਰਸੀ ਨੂੰ ਸਮਰਪਿਤ 38ਵਾਂ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਵਿਖੇ ਭਾਰੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਲਈ ਆਰ.
ਆ
ਆਰ.ਐੱਮ.ਪੀ. ਡਾਕਟਰ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ। ਅਜੀਤ ਤਸਵੀਰ
28-10-2026
ਬਟਾਲਾ, 27 ਅਕਤੂਬਰ (ਸਤਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ ਨਿੱਘੀ ਯਾਦ ਵਿਚ ਸਾਲਾਨਾ ਬਰਸੀ ਨੂੰ ਸਮਰਪਿਤ 38ਵਾਂ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਤਪ ਅਸਥਾਨ ਸਾਹਿਬ ਪਿੰਡ ਨਿੱਕੇ ਵਿਖੇ ਭਾਰੀ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਮੁੱਢਲੀ ਸਿਹਤ ਸਹੂਲਤ ਦੇਣ ਲਈ ਆਰ.ਐੱਮ.ਪੀ. ਡਾਕਟਰ ਲਖਵਿੰਦਰ ਸਿੰਘ ਸੰਧੂ ਔਲਖ ਤੇ ਡਾ. ਜਸਵਿੰਦਰ ਸਿੰਘ ਸੰਧੂ ਕੀੜੀ ਅਫਗਾਨਾ ਵਾਲਿਆਂ ਦੀ ਰਹਿਨੁਮਾਈ ਹੇਠ 2 ਰੋਜ਼ਾ 33ਵਾਂ ਮੁਕਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਗੁਰਦੁਆਰਾ ਤਪ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਤਰਨਜੀਤ ਸਿੰਘ ਖਾਲਸਾ ਨਿੱਕੇ ਘੁੰਮਣ ਕਾਰ ਸੇਵਾ ਵਾਲਿਆਂ ਨੇ ਕੀਤਾ। ਕੈਂਪ ’ ਚ ਅਣਗਿਣਤ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ’ਚ ਡਾ. ਭੁਪਿੰਦਰ ਸਿੰਘ ਗਿੱਲ ਹਰਚੋਵਾਲ ਨੂੰ ਫਿਜ਼ੀਓਥਰੈਪੀ ਦੁਆਰਾ ਅਨੇਕਾਂ ਮਰੀਜ਼ਾਂ ਦਾ ਇਲਾਜ ਕੀਤਾ। ਇਸ ਮੌਕੇ ਮਰੀਜ਼ਾਂ ਸੇਵਾ ਸੰਭਾਲ ਕਰਨ ਲਈ ਡਾ. ਸੁਖਵਿੰਦਰ ਸਿੰਘ ਦਰਦੀ, ਡਾ. ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ, ਡਾ. ਜਗਮੋਹਨ ਸਿੰਘ ਸਠਿਆਲੀ ਮੁੱਲ, ਡਾ. ਲਖਬੀਰ ਸਿੰਘ ਕੋਟ ਯੋਗਰਾਜ, ਡਾ. ਸਵਿੰਦਰ ਸਿੰਘ ਮਾਲਟੂ ਠੱਕਰ ਸੰਧੂ, ਡਾ. ਅਮਰਬੀਰ ਸਿੰਘ ਫ਼ਤਹਿਗੜ੍ਹ ਚੂੜੀਆਂ, ਡਾ. ਚਰਨਦਾਸ ਕੰਡਿਆਲ, ਡਾ. ਬਾਊ ਰਾਮ ਬਟਾਲਾ, ਡਾ. ਰਾਜੇਸ਼ ਹਾਂਡਾ ਫੈਜਪੁਰਾ, ਡਾ. ਵਿਨੋਦ ਸ਼ਰਮਾ ਬਟਾਲਾ, ਡਾ. ਰਾਜਪਾਲ ਗਾਂਧੀ ਕੈਂਪ ਬਟਾਲਾ, ਡਾ. ਰਵਿੰਦਰ ਸਿੰਘ ਮਠੋਲਾ, ਡਾ. ਗੁਰਨਾਮ ਸਿੰਘ ਬੱਲੜਵਾਲ, ਡਾ. ਦਿਲਬਾਗ ਸਿੰਘ ਪੰਨੂੰ, ਡਾ. ਗੁਰਵਿੰਦਰ ਸਿੰਘ ਰਾਮਪੁਰਾ, ਡਾ. ਗੁਰਮੇਜ ਸਿੰਘ ਤਲਵਾੜਾ, ਡਾ. ਸਤਨਾਮ ਸਿੰਘ ਭੇਟ ਪੱਤਣ, ਡਾ. ਵਜੀਰ ਸਿੰਘ, ਡਾ. ਗੁਰਨਾਮ ਸਿੰਘ ਮੀਕੇ, ਡਾ. ਰਣਧੀਰ ਸਿੰਘ ਪੰਡੋਰੀ, ਡਾ. ਗੁਰਪ੍ਰੀਤ ਸਿੰਘ ਨੱਤ, ਡਾ. ਸਵਿੰਦਰ ਸਿੰਘ ਫੈਜਪੁਰਾ, ਡਾ. ਬਲਵਿੰਦਰ ਸਿੰਘ ਮੁਸਤਰਾਪੁਰ, ਡਾ. ਮਲਕੀਤ ਸਿੰਘ ਹਰਚੋਵਾਲ, ਡਾ. ਭੁਪਿੰਦਰਸਿੰਘ ਸੀਂਹ ਭੱਟੀਆਂ, ਡਾ. ਕਸ਼ਮੀਰ ਸਿੰਘ ਨਾਗੀ ਭਾਮ, ਡਾ. ਭੁਪਿੰਦਰ ਸਿੰਘ ਬਸਰਾਵਾਂ, ਡਾ. ਸੁਖਜਿੰਦਰ ਸਿੰਘ ਫੈਜਪੁਰਾ, ਡਾ. ਲਖਵਿੰਦਰ ਸਿੰਘ ਗਵਾਰਾ, ਡਾ. ਸਤਨਾਮ ਸਿੰਘ ਦਾਲਮ, ਡਾ. ਸੁਖਵਿੰਦਰ ਮਸੀਹ ਮੰਮਣ, ਡਾ. ਤਜਿੰਦਰ ਸਿੰਘ ਭਾਗੋਵਾਲ, ਡਾ. ਰਣਜੀਤ ਸਿੰਘ ਨਿਵਾਣੇ, ਡਾ. ਹਰਜੀਤ ਸਿੰਘ ਆਲੋਵਾਲ, ਡਾ. ਗੁਰਜੀਤ ਸਿੰਘ ਬਿਜਲੀਵਾਲ, ਡਾ. ਰਛਪਾਲ ਸਿੰਘ ਵਰਿਆਂਹ, ਡਾ. ਦਿਲਬਾਗ ਸਿੰਘ ਮੁਸਤਰਾਪੁਰ ਅਤੇ ਹੋਰ ਆਰ.ਅੇੈਮ.ਪੀ. ਡਾਕਟਰ ਵਿਸ਼ੇਸ ਤੌਰ ’ਤੇ ਹਾਜ਼ਰ ਸਨ।