ਸਮਾਜ ਸੇਵਕਾਂ ਵਲੋਂ ਜ਼ਖ਼ਮੀ ਦੀ ਮਦਦ ਕਰ ਹਸਪਤਾਲ ’ਚ ਦਾਖ਼ਲ ਕਰਵਾਇਆ
ਪਠਾਨਕੋਟ, 27 ਅਕਤੂਬਰ (ਵਿਨੋਦ)-ਕਿਸੇ ਵਲੋਂ ਅਜਨਬੀ ਨੂੰ ਮਾਰ ਕੇ ਜ਼ਖਮੀ ਕਰਨ ਦੇ ਬਾਅਦ ਸਮਾਜ ਸੇਵਕਾਂ ਵਲੋਂ ਉਸ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਪੂਰਨ ਪਰਦੇਸੀ ਤੇ ਸ਼ਿਵ ਕੁਮਾਰ ਨੇ ਦੱਸਿਆ ਕਿ ਬਨੀਲੋਧੀ ਸੜਕ ’ਚ ਇਕ ਜ਼ਖਮੀ ਹਾਲਤ ’ਚ ਵਿਅਕਤੀ ਪਿਆ ਹੋਇਆ ਸੀ, ਉਨ੍ਹਾਂ ਵਲੋਂ 112 ’ਤੇ ਫੋਨ ਕੀਤਾ ਗਿਆ ਤੇ ਪੁਲਿਸ ਦੀ ਮਦਦ ਨਾਲ ਐਬੂਲੈਂਸ ਬੁਲਾਈ ਤੇ ਜ਼ਖਮੀ ਨੂੰ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ ।
ਪਠਾਨਕੋਟ, 27 ਅਕਤੂਬਰ (ਵਿਨੋਦ)-ਕਿਸੇ ਵਲੋਂ ਅਜਨਬੀ ਨੂੰ ਮਾਰ ਕੇ ਜ਼ਖਮੀ ਕਰਨ ਦੇ ਬਾਅਦ ਸਮਾਜ ਸੇਵਕਾਂ ਵਲੋਂ ਉਸ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ । ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਪੂਰਨ ਪਰਦੇਸੀ ਤੇ ਸ਼ਿਵ ਕੁਮਾਰ ਨੇ ਦੱਸਿਆ ਕਿ ਬਨੀਲੋਧੀ ਸੜਕ ’ਚ ਇਕ ਜ਼ਖਮੀ ਹਾਲਤ ’ਚ ਵਿਅਕਤੀ ਪਿਆ ਹੋਇਆ ਸੀ, ਉਨ੍ਹਾਂ ਵਲੋਂ 112 ’ਤੇ ਫੋਨ ਕੀਤਾ ਗਿਆ ਤੇ ਪੁਲਿਸ ਦੀ ਮਦਦ ਨਾਲ ਐਬੂਲੈਂਸ ਬੁਲਾਈ ਤੇ ਜ਼ਖਮੀ ਨੂੰ ਸਿਵਲ ਹਸਪਤਾਲ ਪਠਾਨਕੋਟ ਦਾਖ਼ਲ ਕਰਵਾਇਆ । ਜ਼ਖ਼ਮੀ ਨੇ ਆਪਣਾ ਨਾਂਅ ਕੁਲਵੀਰ ਵਾਸੀ ਹਰਿਆਣਾ ਦੱਸਿਆ ਹੈ, ਜੋ ਕਿ ਕਿਸੇ ਗੱਡੀ ’ਤੇ ਸਮਾਨ ਲੱਧ ਕੇ ਜਾ ਰਿਹਾ ਸੀ ਕਿ ਉਸ ਦੀ ਗੱਡੀ ’ਤੇ ਹਮਲਾ ਕਰਕੇ ਕੁਝ ਲੋਕਾਂ ਨੇ ਉਸ ਦੀ ਗੱਡੀ ਖੋਹ ਲਈ ਤੇ ਉਸ ਨੂੰ ਜ਼ਖਮੀ ਕਰ ਦਿੱਤਾ । ਫਿਲਹਾਲ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਜ਼ਖ਼ਮੀ ਦੀ ਹਾਲਤ ਪੂਰੀ ਤਰ੍ਹਾਂ ਠੀਕ ਨਹੀਂ ਲੱਗ ਰਹੀ ਤੇ ਉਹ ਸਹੀ ਬਿਆਨ ਨਹੀਂ ਦੇ ਸਕਿਆ, ਸਮਾਜ ਸੇਵਕਾਂ ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜ਼ਖ਼ਮੀ ਦੇ ਮਾਮਲੇ ਦੀ ਜਾਂਚ ਕਰਕੇ ਇਸ ਨੂੰ ਇੰਨਸਾਫ ਦਿੱਤਾ ਜਾਵੇ ।