28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮੀਰਪੁਰ ਕਾਲੋਨੀ ਵਿਖੇ ਪੀ.ਓ.ਕੇ. ਤੋਂ ਉੱਜੜ ਕੇ ਆਏ ਪਰਿਵਾਰਾਂ ਦੀ ਯਾਦ ’ਚ ਸਮਾਗਮ

ਪਠਾਨਕੋਟ, 28 ਅਕਤੂਬਰ (ਸੰਧੂ)-ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ-ਕਸ਼ਮੀਰ (ਪੀ. ਓ.

Ad Position 21
No active advertisement
ਅਜੀਤ ਡੈਸਕ 29-10-2026
ਪਠਾਨਕੋਟ, 28 ਅਕਤੂਬਰ (ਸੰਧੂ)-ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ-ਕਸ਼ਮੀਰ (ਪੀ.ਓ.ਕੇ.) ਤੋਂ 1947 ਵਿਚ ਉੱਜੜ ਕੇ ਆਏ ਪਰਿਵਾਰਾਂ ਦੇ ਸੰਘਰਸ਼, ਕੁਰਬਾਨੀਆਂ ਤੇ ਸੱਭਿਆਚਾਰਕ ਵਿਰਸੇ ਨੂੰ ਯਾਦ ਕਰਨ ਲਈ ਮੀਰਪੁਰ ਕਾਲੋਨੀ ਦੇ ਰਘੂਨਾਥ ਮੰਦਿਰ ਵਿਖੇ ਯਾਦਗਾਰੀ ਹਫ਼ਤੇ ਤਹਿਤ ਸਮਾਗਮ ਕਰਵਾਇਆ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਮੀਰਪੁਰ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਤੇ ਰਘੂਨਾਥ ਮੰਦਿਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਾਕੇਸ਼ ਮਹਾਜਨ ਨੇ ਕੀਤੀ । ਇਸ ਮੌਕੇ ਟਰੱਸਟ ਦੇ ਮੈਂਬਰਾਂ ਤੋਂ ਇਲਾਵਾ ਮੀਰਪੁਰ ਕਾਲੋਨੀ ਦੇ ਉਹ ਪਰਿਵਾਰ ਵੀ ਸ਼ਾਮਿਲ ਹੋਏ, ਜਿਨ੍ਹਾਂ ਦੇ ਵੱਡੇ-ਵਡੇਰੇ 1947 ਵਿਚ ਪੀ.ਓ.ਕੇ. ਤੋਂ ਉੱਜੜ ਕੇ ਇੱਥੇ ਆ ਵੱਸੇ ਸਨ । ਸਮਾਗਮ ਦੌਰਾਨ ਕਠੂਆ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੀ.ਓ.ਕੇ. ਵਿਸਥਾਪਿਤ ਸੇਵਾ ਕਮੇਟੀ ਦੇ ਨੌਜਵਾਨ ਇੰਚਾਰਜ ਦਮਨਜੀਤ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮੰਤਵ 1947 ’ਚ ਉੱਜੜੇ ਪਰਿਵਾਰਾਂ ਦੀ ਪੀੜ, ਸੰਘਰਸ਼ ਤੇ ਆਪਣੀ ਜੱਦੀ ਧਰਤੀ ਨਾਲ ਜੁੜੇ ਮੋਹ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ । ਉਨ੍ਹਾਂ ਕਿਹਾ ਕਿ 22 ਅਕਤੂਬਰ 1947 ਨੂੰ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਹਮਲੇ ਤੋਂ ਬਾਅਦ ਮੀਰਪੁਰ, ਮੁਜ਼ੱਫਰਾਬਾਦ, ਭਿੰਬਰ ਅਤੇ ਕੋਟਲੀ ਸਮੇਤ ਕਈ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਘਰ-ਬਾਰ ਅਤੇ ਜ਼ਮੀਨਾਂ ਛੱਡਣੀਆਂ ਪਈਆਂ । ਇਨ੍ਹਾਂ ਪਰਿਵਾਰਾਂ ਨੇ ਔਖੇ ਹਾਲਾਤਾਂ ਦਾ ਸਾਹਮਣਾ ਕਰਦਿਆਂ ਮੁੜ ਆਪਣਾ ਜੀਵਨ ਵਸਾਇਆ ਤੇ ਪੜ੍ਹਾਈ, ਖੇਤੀਬਾੜੀ ਤੇ ਵਪਾਰ ਸਮੇਤ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ । ਇਸ ਮੌਕੇ ਵਿਨੋਦ ਮਹਾਜਨ, ਪੀ.ਓ.ਕੇ. ਐਸੋਸੀਏਸ਼ਨ ਮੀਰਪੁਰ ਕਾਲੋਨੀ ਦੇ ਪ੍ਰਧਾਨ ਗੁਰਦੀਪ ਸਿੰਘ ਗੁਲਾਟੀ, ਅਭਿਨਵ ਜੰਡਿਆਲ, ਸੁਨੀਤਾ ਜੰਡਿਆਲ, ਸੰਤੋਸ਼ ਰਾਣਾ, ਅੰਜੂ ਗੁਪਤਾ, ਰਵੀ ਗੁਪਤਾ, ਰਾਮ ਗੁਪਤਾ, ਇੰਦੂ ਮਹਾਜਨ, ਰੇਣੂ ਬਾਲਾ, ਵਿਦਿਆ ਰਤਨ, ਸ਼ਿਆਮ, ਜਗਮੋਹਨ ਓਮ, ਵਿਕਾਸ ਸ਼ਾਸਤਰੀ, ਵਿਕਾਸ ਗੁਪਤਾ, ਸੁਰਿੰਦਰ ਮਹਾਜਨ, ਹਰਸ਼, ਆਸ਼ਾ ਅਤੇ ਕਿਰਣਾ ਆਦਿ ਔਰਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਰੋਕ ਕੇ ਮਾਝੇ ਤੇ ਪਠਾਨਕੋਟ ਦੇ ਕਿਸਾਨਾਂ ਲਈ ਨਹਿਰੀ ਪਾਣੀ ਵਰਤਣ ਦਾ ਉਪਰਾਲਾ ਜ਼ਰੂਰੀ- ਕਟ... ਅਗਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਫਰੈਸ਼ਰ ਪਾਰਟੀ ਦਾ ਆਯੋਜਨ
Ad Position 24