ਕਰਾਟੇ ਪਲੈਨੇਟ ਢਾਂਗੂ ਦੇ ਖਿਡਾਰੀਆਂ ਨੇ ਪੰਜਾਬ ਓਪਨ ਕੱਪ ’ਚ ਜਿੱਤੇ ਤਗਮੇ
ਪਠਾਨਕੋਟ, 28 ਅਕਤੂਬਰ (ਸੰਧੂ)-ਲੁਧਿਆਣਾ ਵਿਖੇ 24 ਤੇ 25 ਅਕਤੂਬਰ ਨੂੰ ਕਰਵਾਈ ਗਈ ਤੀਜੀ ਪੰਜਾਬ ਓਪਨ ਕੱਪ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ’ਚ ਕਰਾਟੇ ਪਲੈਨੇਟ ਢਾਂਗੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ । ਅਗਰ ਤਿਵਾੜੀ ਨੇ ਕੈਡੇਟ ਵਰਗ ’ਚ ਸੋਨ ਤਮਗਾ ਜਿੱਤਣ ਦੇ ਨਾਲ ਟਰਾਫੀ ਤੇ 5 ਹਜ਼ਾਰ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ, ਜਦਕਿ ਰੋਹਿਤ ਨੇ ਸਬ-ਜੂਨੀਅਰ ਵਰਗ ਦੀ ਓਪਨ ਚੈਲੰਜ ਪ੍ਰਤੀਯੋਗਤਾ ’ਚ ਚਾਂਦੀ ਦਾ ਤਮਗਾ ਜਿੱਤਿਆ ।
ਪਠਾਨਕੋਟ, 28 ਅਕਤੂਬਰ (ਸੰਧੂ)-ਲੁਧਿਆਣਾ ਵਿਖੇ 24 ਤੇ 25 ਅਕਤੂਬਰ ਨੂੰ ਕਰਵਾਈ ਗਈ ਤੀਜੀ ਪੰਜਾਬ ਓਪਨ ਕੱਪ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ’ਚ ਕਰਾਟੇ ਪਲੈਨੇਟ ਢਾਂਗੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਮਗੇ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ । ਅਗਰ ਤਿਵਾੜੀ ਨੇ ਕੈਡੇਟ ਵਰਗ ’ਚ ਸੋਨ ਤਮਗਾ ਜਿੱਤਣ ਦੇ ਨਾਲ ਟਰਾਫੀ ਤੇ 5 ਹਜ਼ਾਰ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ, ਜਦਕਿ ਰੋਹਿਤ ਨੇ ਸਬ-ਜੂਨੀਅਰ ਵਰਗ ਦੀ ਓਪਨ ਚੈਲੰਜ ਪ੍ਰਤੀਯੋਗਤਾ ’ਚ ਚਾਂਦੀ ਦਾ ਤਮਗਾ ਜਿੱਤਿਆ । ਕਾਤਾ ਮੁਕਾਬਲੇ ’ਚ ਸ਼ਨਾਇਆ ਗੁਪਤਾ ਤੇ ਕੁਮਿਤੇ ਮੁਕਾਬਲਿਆਂ ਵਿਚ ਆਦਵੈ ਸਿੰਘ ਪਠਾਨੀਆ, ਯੁਵਾਨ ਰਤਨ ਪਾਲ, ਆਹਾਨਾ ਰਤਨ ਪਾਲ, ਦੇਵਾਂਸ਼ੀ ਮਹਾਜਨ, ਗੀਤਾਂਜਲੀ ਆਨੰਦ, ਸਹਿਜਪ੍ਰੀਤ ਕੌਰ ਤੇ ਕ੍ਰਿਸ਼ਨਾ ਨੇ ਸੋਨ ਤਮਗੇ ਜਿੱਤੇ । ਇਸੇ ਤਰ੍ਹਾਂ ਅਨਿਕਾ ਮਿਨਹਾਸ, ਖੁਸ਼ੀ ਅਤੇ ਸੁਹਾਨੀ ਨੇ ਚਾਂਦੀ ਦੇ ਤਮਗੇ, ਜਦਕਿ ਰੋਹਨ ਨੇ ਕਾਂਸੀ ਦਾ ਤਮਗਾ ਜਿੱਤਿਆ । ਇਸ ਸਫਲਤਾ ’ਚ ਲੜਕੀਆਂ ਦੀ ਟੀਮ ਇੰਚਾਰਜ ਵੈਸ਼ਣਵੀ, ਲੜਕਿਆਂ ਦੇ ਟੀਮ ਇੰਚਾਰਜ ਕ੍ਰਿਸ਼ਨਾ ਤੇ ਮੁੱਖ ਕੋਚ ਸੌਰਵ ਦਾ ਅਹਿਮ ਯੋਗਦਾਨ ਰਿਹਾ । ਸੰਸਥਾ ਵਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ ।