31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗੁਰਦਾਸਪੁਰ ਦਾ ਪਟਵਾਰਖਾਨਾ ਬੁਨਿਆਦੀ ਸਹੂਲਤਾਂ ਤੋਂ ਸੱਖਣਾ *10 ਪਟਵਾਰੀ ਤੇ ਇਕ ਗਿਰਦੌਰ ਸ਼ਹਿਰੀ ਸੇਵਾ ਨਿਭਾਅ ਰਹੇ

ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਮਾਲ ਮਹਿਕਮੇ ਅੰਦਰ ਬੁਨਿਆਦੀ ਢਾਂਚਾ ਮਜਬੂਤ ਕਰਕੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਪਰ ਗੁਰਦਾਸਪੁਰ ਦੇ ਪਟਵਾਰਖਾਨੇ ਦੀ ਹਾਲਤ ਕਾਫੀ ਖਸਤਾ ਹੋਈ ਹੈ।

Ad Position 21
No active advertisement
ਅਜੀਤ ਡੈਸਕ 31-10-2026
ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਮਾਲ ਮਹਿਕਮੇ ਅੰਦਰ ਬੁਨਿਆਦੀ ਢਾਂਚਾ ਮਜਬੂਤ ਕਰਕੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਪਰ ਗੁਰਦਾਸਪੁਰ ਦੇ ਪਟਵਾਰਖਾਨੇ ਦੀ ਹਾਲਤ ਕਾਫੀ ਖਸਤਾ ਹੋਈ ਹੈ। 1990 ਚ ਇਮਾਰਤ ਬਣਾਈ ਗਈ ਸੀ, ਜਿਥੇ 10 ਪਟਵਾਰੀ ਤੇ ਇਕ ਗਿਰਦੌਰ ਕੰਮ ਕਰ ਰਿਹਾ ਹੈ। ਜਦੋਂ ਕਿ ਪਟਵਾਰਖਾਨੇ ’ਚ ਪਖਾਨੇ ਤੇ ਪਾਣੀ ਦੀ ਬਿਲਕੁਲ ਸਹੂਲਤ ਨਹੀਂ ਹੈ ਤੇ ਮਹਿਕਮੇ ਦੇ ਕਰਮਚਾਰੀ ਪਾਣੀ ਮੁੱਲ ’ਤੇ ਲਿਆਉਣ ਲਈ ਮਜਬੂਰ ਹਨ। ਇਥੋਂ ਤੱਕ ਕਿ ਇਮਾਰਤ ਦੀ ਕਦੇ ਵੀ ਕਲੀ ਆਦਿ ਨਹੀਂ ਕਰਵਾਈ। ਜਦੋਂ ਕਿ ਮਹਿਕਮੇ ਦੇ ਅਧਿਕਾਰੀ ਆਪਣੇ ਪੱਧਰ ’ਤੇ ਠੀਕ ਕਰਵਾਉਂਦੇ ਹਨ ਤੇ ਸਰਕਾਰੀ ਤੌਰ ’ਤੇ ਇਮਾਰਤ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦਫ਼ਤਰ ਵਿਚ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਪਾਣੀ ਤੇ ਪਖਾਨੇ ਨਾ ਹੋਣ ਕਾਰਨ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਤਹਿਸੀਲਦਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਹਿਤ ਵੀ ਲਿਆਂਦਾ ਹੈ, ਉਹ ਵੀ ਇਸ ਪਾਸੇ ਕੋਈ ਗੌਰ ਨਹੀਂ ਕਰ ਰਹੇ। ਜਿਸ ਕਾਰਨ ਇਲਾਕੇ ਦੀ ਜਨਤਾ ਮਹਿਕਮੇ ਤੋਂ ਕਾਫੀ ਖਫਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਇਕੋ ਇਕ ਪਟਵਾਰਖਾਨਾ ਹੈ, ਜਿਥੇ ਮਹਿਲਾ ਪਟਵਾਰੀ ਵੀ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਸਟਾਫ ਦੇ ਬੈਠਣ ਲਈ ਫਰਨੀਚਰ ਦੀ ਵੀ ਘਾਟ ਹੈ ਤੇ ਪਟਵਾਰੀ ਖੁਦ ਆਪਣਾ ਫਰਨੀਚਰ ਖਰੀਦਣ ਲਈ ਮਜਬੂਰ ਹਨ। ਉਨ੍ਹਾਂ ਨੇ ਮਾਲ ਮਹਿਕਮੇ ਦੇ ਮੰਤਰੀ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਸ਼ਹਿਰ ਦੇ ਪਟਵਾਰਖਾਨੇ ਦੀ ਹਾਲਤ ਸੁਧਾਰਨ ਲਈ ਡਿਪਟੀ ਕਮਿਸ਼ਨਰ ਨੂੰ ਸਖਤ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਲੋਕਾਂ ਤੇ ਮੁਲਾਜਮਾਂ ਨੂੰ ਸਹੂਲਤਾਂ ਮਿਲ ਸਕਣ।
Ad Position 22
No active advertisement
ਪਿਛਲੀ ਖ਼ਬਰ ਬਲਾਕ ਧਾਰੀਵਾਲ-2 ਦੀਆਂ ਬਲਾਕ ਪੱਧਰੀ ਖੇਡਾਂ ’ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ ਵਜੋਂ ਰਵਿੰਦਰ ਸਿੰਘ ਦੀ ਨਿਯੁਕਤੀ
Ad Position 24