31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਫਿਸ਼ ਪਾਰਕ ’ਚ ਲੰਬੇ ਸਮੇਂ ਤੋਂ ਡਿੱਗੇ ਰੁੱਖ ਨੂੰ ਚੁਕਵਾਉਣ ਤੇ ਟੁੱਟੀ ਸ਼ੈਡ ਦੀ ਮੁਰੰਮਤ ਦੀ ਮੰਗ

ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ’ਚ ਫਿਸ਼ ਪਾਰਕ ਕਾਫੀ ਮਸ਼ਹੂਰ ਹੈ ਤੇ ਇਸ ਨੂੰ ਦੇਖਣ ਲਈ ਕਾਫੀ ਲੋਕ ਆਉਂਦੇ ਹਨ ਤੇ ਫਿਸ਼ ਪਾਰਕ ਦੀ ਹਾਲਤ ਖਸਤਾ ਹੋਣ ਨਾਲ ਸਬੰਧਿਤ ਅਧਿਕਾਰੀਆਂ ’ਤੇ ਕਈ ਸਵਾਲ ਪੈਦਾ ਹੁੰਦੇ ਹਨ। ਇਸ ਸਬੰਧੀ ਸੈਰ ਸਪਾਟਾ ਕਰਨ ਆਏ ਲੋਕਾਂ ਨੇ ਦੱਸਿਆ ਕਿ ਫਿਸ਼ ਪਾਰਕ ਅੰਦਰ ਲੰਬੇ ਸਮੇਂ ਤੋਂ ਹਨੇਰੀ ਨਾਲ ਰੁੱਖ ਡਿੱਗਾ ਪਿਆ ਹੈ ਤੇ ਇਸ ਨਾਲ ਫਿਸ਼ ਪਾਰਕ ਅੰਦਰ ਬਣੀ ਸ਼ੈਡ ਦਾ ਵੀ ਨੁਕਸਾਨ ਕੀਤਾ ਸੀ ਤੇ ਨਾ ਹੀ ਡਿੱਗੇ ਰੁੱਖ ਨੂੰ ਚੁੱਕਿਆ ਗਿਆ ਤੇ ਨਾ ਹੀ ਸ਼ੈਡ ਬਣਾਈ ਗਈ।

Ad Position 21
No active advertisement
ਅਜੀਤ ਡੈਸਕ 31-10-2026
ਗੁਰਦਾਸਪੁਰ, 30 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ’ਚ ਫਿਸ਼ ਪਾਰਕ ਕਾਫੀ ਮਸ਼ਹੂਰ ਹੈ ਤੇ ਇਸ ਨੂੰ ਦੇਖਣ ਲਈ ਕਾਫੀ ਲੋਕ ਆਉਂਦੇ ਹਨ ਤੇ ਫਿਸ਼ ਪਾਰਕ ਦੀ ਹਾਲਤ ਖਸਤਾ ਹੋਣ ਨਾਲ ਸਬੰਧਿਤ ਅਧਿਕਾਰੀਆਂ ’ਤੇ ਕਈ ਸਵਾਲ ਪੈਦਾ ਹੁੰਦੇ ਹਨ। ਇਸ ਸਬੰਧੀ ਸੈਰ ਸਪਾਟਾ ਕਰਨ ਆਏ ਲੋਕਾਂ ਨੇ ਦੱਸਿਆ ਕਿ ਫਿਸ਼ ਪਾਰਕ ਅੰਦਰ ਲੰਬੇ ਸਮੇਂ ਤੋਂ ਹਨੇਰੀ ਨਾਲ ਰੁੱਖ ਡਿੱਗਾ ਪਿਆ ਹੈ ਤੇ ਇਸ ਨਾਲ ਫਿਸ਼ ਪਾਰਕ ਅੰਦਰ ਬਣੀ ਸ਼ੈਡ ਦਾ ਵੀ ਨੁਕਸਾਨ ਕੀਤਾ ਸੀ ਤੇ ਨਾ ਹੀ ਡਿੱਗੇ ਰੁੱਖ ਨੂੰ ਚੁੱਕਿਆ ਗਿਆ ਤੇ ਨਾ ਹੀ ਸ਼ੈਡ ਬਣਾਈ ਗਈ। ਪਖਾਨਿਆਂ ਦੀ ਹਾਲਤ ਵੀ ਕਾਫੀ ਖਸਤਾ ਬਣੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਲੱਗੇ ਪੰਗੂੜੇ ਵੀ ਬੇਕਾਰ ਪਏ ਹਨ, ਉਨ੍ਹਾਂ ਦੀ ਜਗਾ ਕੋਈ ਵੀ ਨਵਾਂ ਪੰਗੂੜਾ ਨਹੀਂ ਲਗਾਇਆ ਗਿਆ। ਫਿਸ਼ ਪਾਰਕ ਅੰਦਰ ਲੋਕ ਸਵੇਰੇ ਸ਼ਾਮ ਸੈਰ ਕਰਦੇ ਹਨ। ਪਰ ਪਾਰਕ ਦੀ ਖਸਤਾ ਹਾਲਤ ਨੂੰ ਦੇਖ ਕੇ ਉਹ ਪ੍ਰੇਸ਼ਾਨ ਹੁੰਦੇ ਹਨ। ਜਦੋਂ ਕਿ ਇਸ ਪਾਰਕ ਵਿਚ ਲੜਕੀਆਂ ਤੇ ਲੜਕਿਆਂ ਦੀ ਦੇਖਾ ਦਿਖਾਈ ਵੀ ਹੁੰਦੀ ਹੈ। ਪਰ ਉਨ੍ਹਾਂ ਦੇ ਬੈਠਣ ਲਈ ਕੋਈ ਵੀ ਖਾਸ ਪ੍ਰਬੰਧ ਨਹੀਂ ਹੈ। ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਫਿਸ਼ ਪਾਰਕ ਦੀ ਹਾਲਤ ਸੁਧਾਰੀ ਜਾਵੇ, ਜਿਸ ਨਾਲ ਸੈਰ ਸਪਾਟਾ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਤੀਜੇ ਗੋਲਡ ਕਬੱਡੀ ਕੱਪ ਦੌਰਾਨ ਯੂਥ ਆਗੂ ਐਡਵੋਕੇਟ ਸ਼ਾਮ ਸਿੰਘ ਠਾਕੁਰ ਦਾ ਸਨਮਾਨ ਅਗਲੀ ਖ਼ਬਰ ਬਲਾਕ ਧਾਰੀਵਾਲ-2 ਦੀਆਂ ਬਲਾਕ ਪੱਧਰੀ ਖੇਡਾਂ ’ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ
Ad Position 24