02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭੋਗ ’ਤੇ ਵਿਸ਼ੇਸ਼ : ਕੈਪਟਨ ਪਰਗਨ ਸਿੰਘ ਮੰਡ

ਘੁਮਾਣ- ਕੈਪਟਨ ਪਰਗਨ ਸਿੰਘ ਮੰਡ ਦਾ ਜਨਮ 10 ਫਰਵਰੀ 1953 ਨੂੰ ਪਿਤਾ ਸਮੁੰਦ ਸਿੰਘ ਦੇ ਘਰ ਤੇ ਮਾਤਾ ਚਰਨ ਕੌਰ ਦੀ ਕੁੱਖੋਂ ਪਿੰਡ ਮੰਡ ਵਿਖੇ ਹੋਇਆ। ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਘੁਮਾਣ ਤੋਂ ਪ੍ਰਾਪਤ ਕੀਤੀ।

Ad Position 21
No active advertisement
ਕੈਪਟਨ ਪਰਗਨ ਸਿੰਘ ਮੰਡ 02-11-2026
ਘੁਮਾਣ- ਕੈਪਟਨ ਪਰਗਨ ਸਿੰਘ ਮੰਡ ਦਾ ਜਨਮ 10 ਫਰਵਰੀ 1953 ਨੂੰ ਪਿਤਾ ਸਮੁੰਦ ਸਿੰਘ ਦੇ ਘਰ ਤੇ ਮਾਤਾ ਚਰਨ ਕੌਰ ਦੀ ਕੁੱਖੋਂ ਪਿੰਡ ਮੰਡ ਵਿਖੇ ਹੋਇਆ। ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਘੁਮਾਣ ਤੋਂ ਪ੍ਰਾਪਤ ਕੀਤੀ। ਪੜ੍ਹਾਈ ਕਰਨ ਦੇ ਨਾਲ- ਨਾਲ ਆਪਣੇ ਜੱਦੀ ਪੁਰਖੀ ਕਿੱਤੇ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਪਿਤਾ ਤੇ ਭਰਾ ਕਿਰਪਾਲ ਸਿੰਘ, ਲਛਮਣ ਸਿੰਘ ਤੇ ਮਹਿੰਦਰ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ 17 ਸਾਲ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਗਏ। 1975 ਵਿਚ ਉਨ੍ਹਾਂ ਦਾ ਵਿਆਹ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬਤਾਲਾ ਦੇ ਸੂਬੇਦਾਰ ਸਰਵਣ ਸਿੰਘ ਤੇ ਚਰਨ ਕੌਰ ਦੀ ਸਪੁੱਤਰੀ ਬੀਬੀ ਅਮਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ 3 ਧੀਆਂ ਅਮਨਦੀਪ ਕੌਰ, ਕਿਰਨਦੀਪ ਕੌਰ, ਕਵਲਦੀਪ ਕੌਰ ਤੇ ਇਕ ਸਪੁੱਤਰ ਗੁਰਬਾਜ ਸਿੰਘ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਉੱਚ ਵਿਦਿਆ ਹਾਸਿਲ ਕਰਵਾਈ ਤੇ ਚੰਗੇ ਮੁਕਾਮ ਤੱਕ ਪਹੁੰਚਾਇਆ। ਅਪ੍ਰੈਲ 2000 ਵਿਚ ਆਰਮੀ ਦੀ ਸਰਵਿਸ ਪੂਰੀ ਕਰਕੇ ਕੈਪਟਨ ਦੇ ਅਹੁਦੇ ਤੋਂ ਸੇਵਾ ਮੁਕਤੀ ਲਈ। ਸੇਵਾ ਮੁਕਤੀ ਉਪਰੰਤ ਜਿੱਥੇ ਉਨ੍ਹਾਂ ਨੇ ਜੱਦੀ ਕਿਸਾਨੀ ਦੇ ਕਿੱਤੇ ਨੂੰ ਸੰਭਾਲਿਆ ਉੱਥੇ ਨਾਲ ਹੀ ਸਿਆਸਤ ਤੇ ਸਮਾਜ ਸੇਵਾ ਤੇ ਧਾਰਮਿਕ ਕੰਮਾਂ ਵਿਚ ਰੁਚੀ ਵਧਾ ਦਿੱਤੀ ਜਿਸ ਕਰਕੇ ਸੁਆਮੀ ਸਰੂਪਾ ਨੰਦ ਸਪੋਰਟਸ ਕਲੱਬ ਨਾਲ ਲੰਮਾ ਅਰਸਾ ਜੁੜੇ ਰਹੇ ਤੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ। ਅਖੀਰ ਪਰਿਵਾਰ ਨੂੰ ਛੱਡ ਕੇ 24 ਅਕਤੂਬਰ 2026 ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਨਮਿਤ ਰਖਵਾਏ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮੰਡ ਵਿਖੇ 2 ਨਵੰਬਰ ਮੰਗਲਵਾਰ ਨੂੰ ਪੈਣਗੇ। ਉਪਰੰਤ ਵੈਰਾਗਮਈ ਕੀਰਤਨ ਤੇ ਅੰਤਿਮ ਅਰਦਾਸ 12 ਵਜੇ ਤੋਂ 1 ਵਜੇ ਤੱਕ ਹੋਵੇਗੀ। - ਬੰਮਰਾਹ
Ad Position 22
No active advertisement
ਪਿਛਲੀ ਖ਼ਬਰ ਪਹਿਲਾ ਪਾਵਰ ਲਿਫਟਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਵਿਖੇ ਡੀ.ਐਲ.ਐਡ. 2026-28 ਲਈ ਦਾਖ਼ਲਾ ਭਰਨ ਦੀ ਆਖ਼ਰੀ ਮਿਤੀ ਅੱਜ
Ad Position 24