ਮਾਸਟਰ ਨਿਰਮਲ ਸਿੰਘ ਸਹਾਰੀ ਨਮਿੱਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰੀ ਭਰੀ
ਵਡਾਲਾ ਬਾਂਗਰ, 4 ਨਵੰਬਰ (ਭੁੰਬਲੀ)- ਪਿਛਲੇ ਦਿਨੀਂ ਗੁਰੂ ਚਰਨਾਂ ’ਚ ਜਾ ਬਿਰਾਜੇ ਸਵਰਗੀ ਮਾਸਟਰ ਨਿਰਮਲ ਸਿੰਘ ਸਹਾਰੀ ਨਮਿੱਤ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਸਹਾਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਅੰਮ੍ਰਿਤਸਰ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਵਡਾਲਾ ਬਾਂਗਰ, 4 ਨਵੰਬਰ (ਭੁੰਬਲੀ)- ਪਿਛਲੇ ਦਿਨੀਂ ਗੁਰੂ ਚਰਨਾਂ ’ਚ ਜਾ ਬਿਰਾਜੇ ਸਵਰਗੀ ਮਾਸਟਰ ਨਿਰਮਲ ਸਿੰਘ ਸਹਾਰੀ ਨਮਿੱਤ ਅੰਤਿਮ ਅਰਦਾਸ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਸਹਾਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਪਹੁੰਚੇ ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਅੰਮ੍ਰਿਤਸਰ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਅਰਦਾਸੀਏ ਭਾਈ ਗੁਰਪ੍ਰਤਾਪ ਸਿੰਘ ਵਲੋਂ ਪਰਮਾਤਮਾ ਦੇ ਚਰਨਾਂ ਵਿਚ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਗਈ। ਇਸ ਸਮੇਂ ਹੋਏ ਭੋਗ ਸਮਾਗਮ ਵਿਚ ਗੁਰਇਕਬਾਲ ਸਿੰਘ ਭਾਗੋਵਾਲੀਆ ਸਾਬਕਾ ਸੀ.ਸੀ.ਡੀ.ਓ. ਸ਼ੁਗਰ ਮਿੱਲ ਬਟਾਲਾ, ਮੈਡਮ ਜਤਿੰਦਰ ਕੌਰ ਰੰਧਾਵਾ, ਮੈਡਮ ਰਜਵੰਤ ਕੌਰ ਕਾਹਲੋਂ ਬਟਾਲਾ ਵਾਲੇ, ਡਾ. ਅਮਰੀਕ ਸਿੰਘ ਸਾਬਕਾ ਕੇਨ ਅਫ਼ਸਰ ਪੰਜਾਬ, ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਯੂਨੀਅਨ ਪੰਜਾਬ, ਸਾਬਕਾ ਚੇਅਰਮੈਨ ਬਲਜੀਤ ਸਿੰਘ ਅਵਾਣ, ਕਾਂਗਰਸ ਦੇ ਬਲਾਕ ਪ੍ਰਧਾਨ ਸਰਪੰਚ ਹਰਵਿੰਦਰ ਸਿੰਘ ਅਲਾਵਲਪੁਰ, ਐਸ.ਈ. ਮੰਡੀ ਬੋਰਡ ਬਲਦੇਵ ਸਿੰਘ ਸ਼ਾਹਪੁਰ, ਨੰਬਰਦਾਰ ਦਵਿੰਦਰ ਸਿੰਘ ਸਹਾਰੀ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਸਾਬਕਾ ਸਰਪੰਚ ਬਲਜੀਤ ਸਿੰਘ ਸਹਾਰੀ, ਸਾਬਕਾ ਸਰਪੰਚ ਗੁਰਨਿੰਦਰ ਸਿੰਘ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਥਾਣੇਦਾਰ ਰਾਜਵਿੰਦਰ ਸਿੰਘ ਭੁੰਬਲੀ, ਗਿਰਦਾਵਰ ਸਰਬਜੀਤ ਸਿੰਘ ਸੱਬਾ ਸਹਾਰੀ, ਹਰਜਿੰਦਰ ਸਿੰਘ ਮਾਹਲ, ਨੰਬਰਦਾਰ ਸੁਖਬਿੰਦਰ ਸਿੰਘ ਦੂਲਾਨੰਗਲ, ਗੁਰਨਾਮ ਸਿੰਘ ਫੌਜੀ, ਜਸਬੀਰ ਸਿੰਘ ਕਲੇਰ, ਪ੍ਰਧਾਨ ਪਲਵਿੰਦਰ ਸਿੰਘ ਮਸਾਣਾ, ਸਰਪੰਚ ਬਿਕਰਮ ਸਿੰਘ ਮਸਾਣਾ, ਸਰਬਜੀਤ ਸਿੰਘ ਮਸਾਣਾ, ਅਮਰਜੀਤ ਸਿੰਘ ਬਾਗੋਂਵਾਣੀ, ਅਜਮੇਰ ਸਿੰਘ ਖਾਲਸਾ, ਜੋਗਿੰਦਰ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੰਧਾਵਾ, ਕਾਬਲ ਸਿੰਘ ਬਾਗੋਂਵਾਣੀ, ਪਲਵਿੰਦਰ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਸਰਪੰਚ ਮੇਜਰ ਸਿੰਘ ਢਿੱਲੋਂ ਮੁਸਤਰਾਪੁਰ, ਨੰਬਰਦਾਰ ਲਖਵਿੰਦਰ ਸਿੰਘ ਲੱਖਾ ਛੀਨਾ, ਯੋਧਬੀਰ ਸਿੰਘ ਭੁੰਬਲੀ, ਡਾ. ਗੁਰਪ੍ਰੀਤ ਸਿੰਘ ਕਾਹਲੋਂ, ਕੈਪਟਨ ਸਤਨਾਮ ਸਿੰਘ ਦਾਖਲਾ, ਮਾ. ਲਖਵੰਤ ਸਿੰਘ ਭੰਡਾਲ, ਸਤਬੀਰ ਸਿੰਘ ਸੁਲਤਾਨੀ ਪ੍ਰਧਾਨ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਤੇ ਵੱਡੀ ਗਿਣਤੀ ਵਿਚ ਸਾਕ ਸੰਬੰਧੀ ਰਿਸ਼ਤੇਦਾਰ ਹਾਜ਼ਰ ਸਨ। ਆਖਰ ਵਿਚ ਸਰਪੰਚ ਕੁਲਦੀਪ ਸਿੰਘ ਤੇ ਕੁਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।