ਪਿੰਡ ਦਰਗਾਬਾਦ ’ਚ ਵਾਲੀਬਾਲ ਟੂਰਨਾਮੈਂਟ 15 ਨੂੰ
ਕੋਟਲੀ ਸੂਰਤ ਮੱਲ੍ਹੀ, 5 ਨਵੰਬਰ (ਕੁਲਦੀਪ ਸਿੰਘ ਨਾਗਰਾ)- ਨੇੜਲੇ ਪਿੰਡ ਦਰਗਾਬਾਦ ’ਚ ਵਾਲੀਬਾਲ ਟੂਰਨਾਮੈਂਟ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਸਬੰਧੀ ਖੇਡ ਪ੍ਰੇਮੀਆਂ ਤੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਅਕਾਸ਼ ਸ਼ਰਮਾ ਦਰਗਾਬਾਦ ਤੇ ਸੋਨੂੰ ਪਟਵਾਰੀ ਮੰਮਣ ਨੇ ਦੱਸਿਆ ਕਿ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਣ ਤੇ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਡੇਰਾ ਬਾਬਾ ਨਾਨਕ ਦੇ ਪਿੰਡਾਂ ਅੰਦਰ ਇਕ ਵਾਲੀਬਾਲ ਲੀਗ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਬਲਾਕ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡ ਅੰਦਰ ਮੈਚ ਕਰਵਾਏ ਗਏ ਤੇ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਲਾਮਬੰਦ ਕੀਤਾ ਗਿਆ।
ਅਜੀਤ ਡੈਸਕ
06-11-2026