ਸਨੈਪ ਫਾਊਂਡੇਸ਼ਨ ਵਲੋਂ ਪਰਵਾਨਾ ਧਰਮਸ਼ਾਲਾ ’ਚ ਮਾਂ ਦੁਰਗਾ ਦੀ ਅੱਧੀ ਰਾਤ ਦੀ ਚੌਕੀ ਦਾ ਆਯੋਜਨ
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਪਰਵਾਨਾ ਨਗਰ ਸਥਿਤ ਪਰਵਾਨਾ ਧਰਮਸ਼ਾਲਾ ਵਿਚ ਸਨੈਪ ਫਾਊਂਡੇਸ਼ਨ ਵਲੋਂ ਮਾਂ ਦੁਰਗਾ ਦੀ ਅੱਧੀ ਰਾਤ ਦੀ ਚੌਕੀ ਦਾ ਆਯੋਜਨ ਕੀਤਾ ਗਿਆ। ਰੰਗ-ਬਰੰਗੀਆਂ ਲਾਈਟਾਂ ਨਾਲ ਸਜੇ ਪੰਡਾਲ ਵਿਚ ਮਾਂ ਭਗਵਤੀ ਦਾ ਸ਼ਾਨਦਾਰ ਦਰਬਾਰ ਸਜਾਇਆ ਗਿਆ ਸੀ।
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਪਰਵਾਨਾ ਨਗਰ ਸਥਿਤ ਪਰਵਾਨਾ ਧਰਮਸ਼ਾਲਾ ਵਿਚ ਸਨੈਪ ਫਾਊਂਡੇਸ਼ਨ ਵਲੋਂ ਮਾਂ ਦੁਰਗਾ ਦੀ ਅੱਧੀ ਰਾਤ ਦੀ ਚੌਕੀ ਦਾ ਆਯੋਜਨ ਕੀਤਾ ਗਿਆ। ਰੰਗ-ਬਰੰਗੀਆਂ ਲਾਈਟਾਂ ਨਾਲ ਸਜੇ ਪੰਡਾਲ ਵਿਚ ਮਾਂ ਭਗਵਤੀ ਦਾ ਸ਼ਾਨਦਾਰ ਦਰਬਾਰ ਸਜਾਇਆ ਗਿਆ ਸੀ। ਸਮਾਜ ਸੇਵੀ ਸੰਜੀਵ ਹੰਸ ਅਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਨਵਰਾਤਰੀ ਪੂਜਨ ਕਰ ਕੇ ਜੋਤ ਪ੍ਰਚੰਡ ਕੀਤੀ। ਮਾਤਾ ਦੀ ਚੌਕੀ ਵਿਚ ਭਜਨ ਗਾਇਕ ਲੱਕੀ ਵਧਵਾ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਜਨ ਗਾਏ। ਮਾਤਾ ਦੀ ਚੌਕੀ ਵਿਚ ਸ਼ਰਧਾਲੂਆਂ ਨੂੰ ਮਾਂ ਭਗਵਤੀ ਦੀ ਮਹਿਮਾ ਤੋਂ ਜਾਣੂੰ ਕਰਵਾਉਂਦਿਆਂ ਸੰਜੀਵ ਹੰਸ ਨੇ ਕਿਹਾ ਕਿ ਮਾਂ ਜਗਦੰਬਾ ਬਹੁਤ ਦਿਆਲੂ ਅਤੇ ਕਲਿਆਣਕਾਰੀ ਹੈ। ਜਿਹੜਾ ਵੀ ਭਗਤ ਸੱਚੇ ਮਨ ਅਤੇ ਸ਼ਰਧਾ ਨਾਲ ਮਾਂ ਦੇ ਦਰਬਾਰ ਵਿਚ ਹਾਜ਼ਰੀ ਲਗਵਾਉਂਦਾ ਹੈ, ਮਾਤਾ ਰਾਣੀ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ। ਇਸ ਮੌਕੇ ਮੁਨੀਸ਼ਾ, ਬੌਬੀ, ਰਕਸ਼ਾ ਗਰੋਵਰ, ਰਮਨ ਗਰੋਵਰ, ਰਣਜੀਤ ਮਾਹਲ, ਪਵਨ ਚਾਵਲਾ, ਸਤੀਸ਼ ਬਾਂਸਲ, ਪ੍ਰਵੀਨ ਕਾਲੀਆ, ਵਿਨੀਤ ਕਾਲੀਆ, ਰਾਜੇਸ਼ ਕੁਮਾਰ, ਯੋਗੇਸ਼ ਬਾਂਸਲ, ਜਗਰਾਜ ਸਿੰਘ, ਜਗਮੋਹਨ ਖੇੜਾ, ਨਿਰਮਲ ਬਿਮਲਾ, ਅਭੈ ਬਾਂਸਲ, ਗੱਬਰ ਅਰੋੜਾ, ਬਲਰਾਜ ਗੁਪਤਾ, ਸੁਭਾਸ਼ ਕੁਮਾਰ, ਸੁਰੇਸ਼ ਕੁਮਾਰ, ਕੁਲਵਿੰਦਰ ਸਿੰਘ, ਹਰਦੀਪ ਸਿੰਘ ਲੋਧੀ, ਰਜਿੰਦਰ ਸਿੰਘ, ਸੁਖਪਾਲ ਸਿੰਘ, ਨਿਤਿਨ ਗਰਗ, ਸਵਰਾਜ ਗੁਪਤਾ, ਮਨਜੀਤ ਕੰਡਾ, ਸੰਨੀ ਹੰਸ, ਟਵਿੰਕਲ ਹੰਸ, ਰਾਮ ਕੁਮਾਰ, ਹੈਪੀ, ਕਰਨ ਸ਼ਰਮਾ ਸਮੇਤ ਗੁਰੂ ਰਾਮਦਾਸ ਨਗਰ ਦੇ ਮੁਹੱਲਾ ਨਿਵਾਸੀ ਮੌਜੂਦ ਸਨ।