05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੈਲਗਰੀ ’ਚ ਡਾ. ਸਾਧੂ ਰਾਮ ਲੰਗੇਆਣਾ ਨਾਲ ਸਾਹਿਤਕ ਸੰਵਾਦ ਰਚਾਇਆ

ਸਮਾਲਸਰ, 5 ਨਵੰਬਰ (ਗੁਰਜੰਟ ਕਲਸੀ ਲੰਡੇ)- ਸੁੱਖ ਬਾਣੀ ਰੋਜ਼ਾਨਾ ਆਨਲਾਈਨ ਨਿਊਜ਼ ਅਖ਼ਬਾਰ ਕੈਲਗਰੀ ਵਲੋਂ ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਨਾਲ ਇਕ ਸਾਹਿਤਕ ਮਿਲਣੀ ਸੰਵਾਦ ਮੁੱਖ ਸੰਪਾਦਕ ਮਨਜੀਤ ਸਿੰਘ ਭਾਮ ਦੇ ਕੈਲਗਰੀ ਨਿਵਾਸ ਅਸਥਾਨ ਵਿਖੇ ਰਚਾਇਆ ਗਿਆ।

Ad Position 21
No active advertisement
ਕੈਲਗਰੀ ਕੈਨੇਡਾ ਵਿਚ ਸਾਹਿਤਕ ਸੰਵਾਦ ਦੌਰਾਨ ਡਾਕਟਰ ਸਾਧੂ ਰਾਮ ਦਾ ਸਵਾਗਤ ਕਰਦੇ ਹੋਏ ਮਨਜੀਤ ਸਿੰਘ ਭਾਮ। ਅਜੀਤ ਤਸਵੀਰ 06-11-2026
ਸਮਾਲਸਰ, 5 ਨਵੰਬਰ (ਗੁਰਜੰਟ ਕਲਸੀ ਲੰਡੇ)- ਸੁੱਖ ਬਾਣੀ ਰੋਜ਼ਾਨਾ ਆਨਲਾਈਨ ਨਿਊਜ਼ ਅਖ਼ਬਾਰ ਕੈਲਗਰੀ ਵਲੋਂ ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਨਾਲ ਇਕ ਸਾਹਿਤਕ ਮਿਲਣੀ ਸੰਵਾਦ ਮੁੱਖ ਸੰਪਾਦਕ ਮਨਜੀਤ ਸਿੰਘ ਭਾਮ ਦੇ ਕੈਲਗਰੀ ਨਿਵਾਸ ਅਸਥਾਨ ਵਿਖੇ ਰਚਾਇਆ ਗਿਆ। ਸ਼ੁਰੂਆਤ ਵਿਚ ਮਨਜੀਤ ਸਿੰਘ ਭਾਮ ਵਲੋਂ ਡਾ ਸਾਧੂ ਰਾਮ ਲੰਗੇਆਣਾ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਸਾਹਿਤ ਜਗਤ ਵਿਚ ਨਿਰੰਤਰ ਨਿਭਾਈਆਂ ਜਾ ਰਹੀਆਂ ਸਾਹਿਤਕ ਸੇਵਾਵਾਂ ਬਾਰੇ ਪੁਰਜ਼ੋਰ ਸ਼ਬਦਾਂ ਰਾਹੀਂ ਪ੍ਰਸੰਸਾ ਕੀਤੀ ਗਈ। ਇਸ ਦੇ ਨਾਲ ਹੀ ਮੰਚ ’ਤੇ ਬਿਰਾਜਮਾਨ ਉੱਘੇ ਗੀਤਕਾਰ ਜੋਧਾ ਬਰਾੜ ਲੰਗੇਆਣਾ ਅਤੇ ਅਵਤਾਰ ਬਰਾੜ ਲੰਡੇ ਵਲੋਂ ਡਾ. ਲੰਗੇਆਣਾ ਦੇ ਸਾਹਿਤਕ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਪਰੰਤ ਡਾ. ਸਾਧੂ ਰਾਮ ਲੰਗੇਆਣਾ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਜਨ ਜੀਵਨ ਅਤੇ ਸਾਹਿਤਕ ਸਫ਼ਰ ਪੰਛੀ ਝਾਤ ਪਾਉਂਦਿਆਂ ਕਿਹਾ ਕਿ ਉਹ ਹੁਣ ਤੱਕ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਤੇ 10 ਪੁਸਤਕਾਂ ਪ੍ਰਕਾਸ਼ਿਤ ਕਰਵਾ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ ਅਤੇ ਚਾਰ ਦਰਜਨ ਤੇ ਕਰੀਬ ਪੰਜਾਬੀ ਕਾਮੇਡੀ ਫ਼ੀਚਰ ਫ਼ਿਲਮਾਂ ਅਤੇ ਸਕਿੱਟਾਂ ਸਰੋਤਿਆਂ ਦੀ ਲੋਕ ਕਚਹਿਰੀ ਵਿਚ ਪੇਸ਼ ਕਰ ਚੁੱਕੇ ਹਨ। ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੀਆਂ ਆਵਾਜ਼ਾਂ ਵਿਚ ਉਨ੍ਹਾਂ ਦੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਅਗਲੇ ਭਵਿੱਖ ਲਈ ਯਤਨਸ਼ੀਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮਨੋਵਿਗਿਆਨਕ ਬਾਲ ਨਾਵਲ ‘’ਭੂਤਾਂ ਦੇ ਸਿਰਨਾਵੇਂ’’ ਅਤੇ ਬਾਲ ਕਾਵਿ ਪੁਸਤਕ ‘’ਦਾਦੀ ਮਾਂ’’ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਿਛਲੇ ਸਾਲ ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਵਾਸਤੇ ਪ੍ਰਵਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਵਲ ਭੂਤਾਂ ਦੇ ਸਿਰਨਾਵੇਂ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਪੰਖੇਰੂ ਬਾਲ ਮੈਗਜ਼ੀਨ ਦੇ ਸੰਪਾਦਕ ਅਸ਼ਰਫ਼ ਸੁਹੇਲ ਵਲੋਂ ਸ਼ਾਹਮੁਖੀ ਲਿਪੀ ਵਿਚ ਅਨੁਵਾਦ ਕਰਕੇ ਵੀ ਵਡਮੁੱਲਾ ਮਾਣ ਬਖਸਿਆ ਗਿਆ ਹੈ। ਉਨ੍ਹਾਂ ਅੱਗੇ ਇਹ ਵੀ ਜ਼ਿਕਰ ਕਰਦਿਆਂ ਕਿਹਾ ਕਿ ਗੀਤਕਾਰ ਜੋਧਾ ਬਰਾੜ ਲੰਗੇਆਣਾ ਕੈਲਗਰੀ ਅਤੇ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਸਰੀ ਕੈਨੇਡਾ ਵਲੋਂ ਉਨ੍ਹਾਂ ਨੂੰ ਕੈਲਗਰੀ ਵਿਖੇ ਵਿਸ਼ੇਸ਼ ਤੌਰ ’ਤੇ ਬੁਲਾਵਾ ਭੇਜ ਕੇ ਬੁਲਾਇਆ ਗਿਆ, ਜਿਸ ਨਾਲ ਉਨ੍ਹਾਂ ਦੇ ਮਾਣ ਸਨਮਾਨ ਵਿਚ ਬੇਹੱਦ ਵਾਧਾ ਹੋਇਆ ਹੈ। ਅਖੀਰ ਵਿਚ ਸੰਪਾਦਕ ਮਨਜੀਤ ਸਿੰਘ ਭਾਮ ਵਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਰੈਲੀ ਨੇ ਬੰਨ੍ਹਿਆ ਪੰਜਾਬ ’ਚ ਕਾਂਗਰਸ ਸਰਕਾਰ ਆਉਣ ਦਾ ਮੁੱਢ-ਆਹਲੂਵਾਲੀਆ ਅਗਲੀ ਖ਼ਬਰ ਆਈ.ਟੀ.ਆਈ. ਕੱਚੇ ਇੰਸਟਰਕਟਰ ਮੰਗਾਂ ਨਾ ਮੰਨੇ ਜਾਣ ਕਾਰਨ ਇਸ ਵਾਰ ਮਨਾਉਣਗੇ ਕਾਲੀ ਦੀਵਾਲੀ
Ad Position 24