ਲੀਵ ਇੰਨਕੈਸ਼ਮੈਂਟ ਦੇ ਪੈਸੇ ਦੇਣ ਲਈ ਮੰਡਲ ਗੁਰਦਾਸਪੁਰ ਨੂੰ ਬਜਟ ਗਰਾਂਟ ਜਾਰੀ ਕੀਤੀ ਜਾਵੇ- ਸੁਰਿੰਦਰ ਪੱਪੂ
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਤੇ ਟੀ. ਐਸ.
ਸ
ਸੁਰਿੰਦਰ ਪੱਪੂ
06-11-2026
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਦੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਤੇ ਟੀ.ਐਸ.ਯੂ. ਪੰਜਾਬ ਦੇ ਸਾਬਕਾ ਵਿੱਤ ਸਕੱਤਰ ਮੰਡਲ ਗੁਰਦਾਸਪੁਰ ਦੇ ਸਹਾਇਕ ਸਕੱਤਰ ਸੁਰਿੰਦਰ ਪੱਪੂ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੇ ਮੁਤਾਬਿਕ ਹਰੇਕ ਪੈਨਸ਼ਨਰਜ਼ ਜਿੱਥੇ ਉਨ੍ਹਾਂ ਨੂੰ ਹਰੇਕ ਮਹੀਨੇ ਕਿਸ਼ਤਾਂ ਨਾਲ ਫੈਸਲੇ ਪਾਏ ਜਾ ਰਹੇ ਹਨ ਉੱਥੇ ਪੰਜਾਬ ਸਰਕਾਰ ਤੇ ਪਾਵਰ ਕਾਮ ਦੇ ਪ੍ਰਬੰਧਕਾਂ ਅਨੁਸਾਰ ਵਧੇ ਹੋਏ ਲੀਵ ਇੰਨਕੈਸ਼ਮੈਂਟ (ਛੁੱਟੀ ਦੇ ਪੈਸੇ) ਚਾਰ ਕਿਸ਼ਤਾਂ ਵਿਚ ਦੇਣੇ ਸਨ ਜੋ ਕਿ ਅਪ੍ਰੈਲ ਮਹੀਨੇ ਤੇ ਅਕਤੂਬਰ ਮਹੀਨੇ ਵਿਚ ਅਦਾਇਗੀ ਕਰਨੀ ਹੁੰਦੀ ਹੈ, ਹੁਣ ਇਸ ਵਾਰ ਪੈਨਸ਼ਨਰਾਂ ਦੀ ਲਾਸਟ ਵਾਲੀ ਚੌਥੀ ਕਿਸ਼ਤ ਜੋ ਅਕਤੂਬਰ ਵਿਚ ਦੀਵਾਲੀ ਤੋਂ ਪਹਿਲਾਂ ਮਿਲਣੀ ਸੀ ਤਾਂ ਜੋ ਪੈਨਸ਼ਨਰਜ਼ ਅੱਤ ਦੀ ਮਹਿੰਗਾਈ ਵਿਚ ਦੀਵਾਲੀ ਆਪਣੇ ਪਰਿਵਾਰ ਵਿਚ ਖੁਸ਼ੀਆਂ ਖੇੜਿਆਂ ਨਾਲ ਮਨਾ ਸਕਣ । ਭਾਵੇਂ ਕਿ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੀਵ ਇੰਨ ਕੈਸ਼ਮੈਂਟ ਦੀਆਂ ਰਸੀਦਾਂ ਪਾਸ ਕਰ ਦਿੱਤੀਆਂ ਗਈਆਂ ਹਨ ਪਰ ਇਹ ਲੀਵ ਇੰਨਕੈਸ਼ਮੈਂਟ ਦੇ ਪੈਸੇ ਪੈਨਸ਼ਨਰਾਂ ਦੇ ਖਾਤਿਆਂ ਵਿਚ ਨਹੀਂ ਆ ਰਹੇ। ਕੁਝ ਕੁ ਪੈਨਸ਼ਨਰਾਂ ਤੋਂ ਇਲਾਵਾ ਜਦ ਇਸ ਸਬੰਧੀ ਮੰਡਲ ਸੁਪਰਡੈਂਟ ਮੈਡਮ ਮੀਨਾਕਸ਼ੀ ਨਾਲ ਗੱਲਬਾਤ ਕੀਤੀ ਕਿ ਮੰਡਲ ਗੁਰਦਾਸਪੁਰ ਤੋਂ ਬਜਟ ਗਰਾਂਟ ਖਤਮ ਹੋ ਗਈ ਹੈ । ਇਸ ਸਬੰਧੀ ਮਿਤੀ 4/11/ 25 ਦਾ ਪੱਤਰ ਮੁੱਖ ਲੇਖਾ ਅਫਸਰ ਪਟਿਆਲਾ ਨੂੰ ਲਿਖ ਕੇ ਬਜਟ ਗਰਾਂਟ ਮੰਗੀ ਹੈ, ਮਿਲਣ ’ਤੇ ਪੇਮੈਂਟ ਪਾ ਦਿੱਤੀ ਜਾਵੇਗੀ । ਉਨ੍ਹਾਂ ਮੁੱਖ ਲੇਖਾ ਅਫਸਰ ਪਟਿਆਲਾ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮੰਡਲ ਗੁਰਦਾਸਪੁਰ ਨੂੰ ਬਜਟ ਗਰਾਂਟ ਜਲਦੀ ਤੋਂ ਜਲਦੀ ਅਲਾਟ ਕੀਤੀ ਜਾਵੇ ਤਾਂ ਜੋ ਪੈਨਸ਼ਨਰਾਂ ਦੀ ਲੀਵ ਇੰਨ ਕੈਸ਼ਮੈਂਟ ਦੀ ਅਦਾਇਗੀ ਹੋ ਸਕੇ।