05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਗੁਰਦਿਆਲ ਸਿੰਘ ਬੁੱਟਰ ਨੂੰ ਸਰਪ੍ਰਸਤ ਬਣਨ ’ਤੇ ਸਨਮਾਨਿਤ ਕਰਦੇ ਹੋਏ ਆਗੂ। ਭਾਰਤ ਵਿਕਾਸ ਪ੍ਰੀਸ਼ਦ ਦੀ ਕੇਂਦਰੀ ਸੰਸਥਾ ਵਲੋਂ ਵੱਡਾ ਸਨਮਾਨ

ਗੁਰਦਿਆਲ ਸਿੰਘ ਬੁੱਟਰ ਬਣੇ ਸੰਪਰਕ ਗਤੀਵਿਧੀ ਲਈ ਖੇਤਰੀ ਸਰਪ੍ਰਸਤ ਧਰਮਕੋਟ, 5 ਨਵੰਬਰ (ਪਰਮਜੀਤ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਦੀ ਨਵੀਂ ਦਿੱਲੀ ਸਥਿਤ ਕੇਂਦਰੀ ਸੰਸਥਾ ਵਲੋਂ ਸੰਗਠਨ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਅਤੇ ਸੰਪਰਕ ਮੁਹਿੰਮ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਗੁਰਦਿਆਲ ਸਿੰਘ ਬੁੱਟਰ ਨੂੰ ਸੰਪਰਕ ਗਤੀਵਿਧੀ ਲਈ ਖੇਤਰੀ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਹੈ। ਇਸ ਮਹੱਤਵਪੂਰਨ ਜ਼ਿੰਮੇਵਾਰੀ ਦੀ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੁੱਟਰ ਨੇ ਭਾਰਤ ਵਿਕਾਸ ਪ੍ਰੀਸ਼ਦ ਦੀ ਕੇਂਦਰੀ ਸੰਸਥਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 06-11-2026
ਗੁਰਦਿਆਲ ਸਿੰਘ ਬੁੱਟਰ ਬਣੇ ਸੰਪਰਕ ਗਤੀਵਿਧੀ ਲਈ ਖੇਤਰੀ ਸਰਪ੍ਰਸਤ ਧਰਮਕੋਟ, 5 ਨਵੰਬਰ (ਪਰਮਜੀਤ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਦੀ ਨਵੀਂ ਦਿੱਲੀ ਸਥਿਤ ਕੇਂਦਰੀ ਸੰਸਥਾ ਵਲੋਂ ਸੰਗਠਨ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਅਤੇ ਸੰਪਰਕ ਮੁਹਿੰਮ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਗੁਰਦਿਆਲ ਸਿੰਘ ਬੁੱਟਰ ਨੂੰ ਸੰਪਰਕ ਗਤੀਵਿਧੀ ਲਈ ਖੇਤਰੀ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਹੈ। ਇਸ ਮਹੱਤਵਪੂਰਨ ਜ਼ਿੰਮੇਵਾਰੀ ਦੀ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੁੱਟਰ ਨੇ ਭਾਰਤ ਵਿਕਾਸ ਪ੍ਰੀਸ਼ਦ ਦੀ ਕੇਂਦਰੀ ਸੰਸਥਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਬੁੱਟਰ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਇਕ ਅਜਿਹੀ ਸੰਸਥਾ ਹੈ, ਜੋ ਸਮਾਜਿਕ, ਸਭਿਆਚਾਰਕ ਅਤੇ ਰਾਸ਼ਟਰੀ ਸਰੋਕਾਰਾਂ ਨਾਲ ਜੁੜੀਆਂ ਗਤੀਵਿਧੀਆਂ ਰਾਹੀਂ ਸਮਾਜ ਵਿਚ ਸਕਾਰਾਤਮਿਕ ਸੋਚ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਹੈ। ਨ੍ਹਾਂ ਕਿਹਾ ਕਿ ਸੰਪਰਕ ਗਤੀਵਿਧੀ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਇਸ ਗਤੀਵਿਧੀ ਦੀ ਕਲਪਨਾ ਸੁਰੇਸ਼ ਜੈਨ ਵਲੋਂ ਕੀਤੀ ਗਈ ਸੀ। ਇਸ ਵਿਚਾਰ ਅਤੇ ਉਦੇਸ਼ ਨਾਲ ਜੁੜ ਕੇ ਕੰਮ ਕਰਨਾ ਉਨ੍ਹਾਂ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੀ ਹੈ। ਬੁੱਟਰ ਨੇ ਕਿਹਾ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਸਿਰਫ਼ ਇਕ ਅਹੁਦੇ ਵਜੋਂ ਨਹੀਂ, ਸਗੋਂ ਸੇਵਾ, ਸਮਰਪਣ ਅਤੇ ਸੰਗਠਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਿਭਾਉਣ ਦੇ ਮੌਕੇ ਵਜੋਂ ਦੇਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿੰਦਾ ਦਾਤੇਵਾਲ ਯੂਥ ਅਕਾਲੀ ਦਲ ਦੇ ਸੂਬਾ ਸੀਨੀ: ਮੀਤ ਪ੍ਰਧਾਨ ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਲੀਵ ਇੰਨਕੈਸ਼ਮੈਂਟ ਦੇ ਪੈਸੇ ਦੇਣ ਲਈ ਮੰਡਲ ਗੁਰਦਾਸਪੁਰ ਨੂੰ ਬਜਟ ਗਰਾਂਟ ਜਾਰੀ ਕੀਤੀ ਜਾਵੇ- ਸੁਰਿੰਦਰ ਪੱਪੂ
Ad Position 24