05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਧਿਆਨਪੁਰ ਬਸਤੀ ਬਾਜੀਗਰ ਦੀ ਸਰਪੰਚ ਕਵਲਜੀਤ ਕੌਰ ਨੇ ਪੰਚਾਇਤ ਮੈਂਬਰਾਂ ਸਮੇਤ ਭਗਵਾਨਪੁਰ ਟੀਮ ਦੀ ਰਹਿਨੁਮਾਈ ਕਬੂਲੀ

ਧਿਆਨਪੁਰ, 5 ਨਵੰਬਰ (ਕੁਲਦੀਪ ਸਿੰਘ ਸੋਨੂੰ)- ਆਮ ਆਦਮੀ ਪਾਰਟੀ ਨੂੰ ਹਲਕਾ ਡੇਰਾ ਬਾਬਾ ਨਾਨਕ ’ਚ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਨਾਮਵਰ ਪਿੰਡ ਧਿਆਨਪੁਰ ਬਸਤੀ ਬਾਜੀਗਰ ਦੀ ਮੌਜੂਦਾ ਸਰਪੰਚ ਕਵਲਜੀਤ ਕੌਰ ਨੇ ਆਪਣੇ ਸਮੁੱਚੇ ਪੰਚਾਇਤ ਮੈਂਬਰਾਂ ਤੇ ਸਮਰਥਕਾਂ ਸਮੇਤ ਡਾ. ਅਮਨਦੀਪ ਕੌਰ ਭਗਵਾਨਪੁਰ ਦੀ ਰਹਿਨੁਮਾਈ ਕਬੂਲੀ।

Ad Position 21
No active advertisement
ਅਜੀਤ ਡੈਸਕ 06-11-2026
ਧਿਆਨਪੁਰ, 5 ਨਵੰਬਰ (ਕੁਲਦੀਪ ਸਿੰਘ ਸੋਨੂੰ)- ਆਮ ਆਦਮੀ ਪਾਰਟੀ ਨੂੰ ਹਲਕਾ ਡੇਰਾ ਬਾਬਾ ਨਾਨਕ ’ਚ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਨਾਮਵਰ ਪਿੰਡ ਧਿਆਨਪੁਰ ਬਸਤੀ ਬਾਜੀਗਰ ਦੀ ਮੌਜੂਦਾ ਸਰਪੰਚ ਕਵਲਜੀਤ ਕੌਰ ਨੇ ਆਪਣੇ ਸਮੁੱਚੇ ਪੰਚਾਇਤ ਮੈਂਬਰਾਂ ਤੇ ਸਮਰਥਕਾਂ ਸਮੇਤ ਡਾ. ਅਮਨਦੀਪ ਕੌਰ ਭਗਵਾਨਪੁਰ ਦੀ ਰਹਿਨੁਮਾਈ ਕਬੂਲੀ। ਇਸ ਸਬੰਧੀ ਜੱਗੂ ਭਗਵਾਨਪੁਰ ਦੀ ਪਤਨੀ ਡਾ. ਅਮਨਦੀਪ ਕੌਰ ਨੇ ਸਰਪੰਚ ਕਵਲਜੀਤ ਕੌਰ ਬਸਤੀ ਬਾਜੀਗਰ, ਸਮੁੱਚੀ ਪੰਚਾਇਤ ਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਬਹੁਤ ਹੀ ਖਾਸ ਮੰਨੇ ਜਾਂਦੇ ਮੌਜੂਦਾ ਸਰਪੰਚ ਕਵਲਜੀਤ ਕੌਰ ਦੀ ਪ੍ਰੇਰਨਾ ਸਦਕਾ ਮੈਂਬਰ ਰੂਪ ਲਾਲ, ਮੇਜਰ ਸਿੰਘ ਢੋਲੀ, ਬੀਰ ਸਿੰਘ, ਹਰਜੀਤ ਸਿੰਘ ਤੇ ਜੋਗਿੰਦਰ ਸਿੰਘ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਜੱਗੂ ਭਗਵਾਨਪੁਰ ਟੀਮ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਗੱਲ ਆਖ ਕੇ ਸਾਡਾ ਆਤਮ ਵਿਸ਼ਵਾਸ ਵਧਾਇਆ ਹੈ। ਡਾ. ਅਮਨਦੀਪ ਕੌਰ ਭਗਵਾਨਪੁਰ ਨੇ ਕਿਹਾ ਕਿ 2027 ਵਿਚ ਜੱਗੂ ਭਗਵਾਨਪੁਰ ਟੀਮ ਹਲਕਾ ਡੇਰਾ ਬਾਬਾ ਨਾਨਕ ਦੀ ਨੁਮਾਇੰਦਗੀ ਕਰੇਗੀ। ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਬੀਰ ਸਿੰਘ ਭਿੱਲਾ ਕੋਟਲੀ, ਬਲਬੀਰ ਸਿੰਘ ਘੁੰਮਣ, ਸਾਬਕਾ ਸਰਪੰਚ ਕਮਲਜੀਤ ਸਿੰਘ ਲਾਲੂ ਭਗਵਾਨਪੁਰ, ਅਮਨ, ਰਾਜਾ ਕੋਚ ਮੰਮਣ, ਲਾਡੀ ਸਰਪੰਚ, ਬਾਬਾ ਹਰਪ੍ਰੀਤ ਸਿੰਘ ਹੈਪੀ ਮਾਹਲ, ਅਮਨ ਕਾਹਲੋਂ ਸਰਪੰਚ, ਸਰਪੰਚ ਸਰਬਜੀਤ ਕੌਰ ਮਾਹਲ, ਰਮਨਦੀਪ ਕੌਰ ਬਲਾਕ ਸੰਮਤੀ ਮੈਂਬਰ, ਸਰਪੰਚ ਗੁਰਮੁੱਖ ਸਿੰਘ ਢੇਸੀਆਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਿਖੇ ਪ੍ਰਿੰਟਿੰਗ ਤਕਨੀਕਾਂ ’ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਗੰਨੇ ਦੇ ਭਾਅ ਤੇ ਪੁਰਾਣੇ ਬਕਾਏ ਨੂੰ ਲੈ ਕੇ ਕਿਸਾਨ ਮੁੜ ਸੰਘਰਸ਼ ਦੇ ਰਾਹ ’ਤੇ
Ad Position 24