ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਝੋਨੇ ਦੀ ਖ਼ਰੀਦ ਦੌਰਾਨ ਹੋ ਰਹੀ ਭਾਰੀ ਲੁੱਟ
ਸ੍ਰੀ ਹਰਿਗੋਬਿੰਦਪੁਰ, 5 ਨਵੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਮਾਰਕੀਟ ਕਮੇਟੀ ਅਧੀਨ ਆਉਂਦੀਆਂ 10 ਦਾਣਾ ਮੰਡੀਆਂ ਵਿਚ ਝੋਨੇ ਦੇ 2026 ਦੇ ਸੀਜ਼ਨ ਵਿਚ ਕਿਸਾਨਾਂ ਦੀ ਭਾਰੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਮਸਲੇ ਨੂੰ ਉਜਾਗਰ ਵੀ ਘੁਮਾਣ ਤੇ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀਆਂ ਦੇ ਆੜ੍ਹਤੀਆਂ ਵਲੋਂ ਬੀਤੇ ਦਿਨ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਮਾਝੇ-ਦੁਆਬੇ ਨੂੰ ਜੋੜਨ ਵਾਲੇ ਮੁੱਖ ਮਾਰਗ ਨੂੰ ਘੱਟਿਆਂਬੰਦੀ ਧਰਨਾ ਲਗਾ ਕੇ ਜਾਮ ਕਰ ਕੇ ਕੀਤਾ ਗਿਆ।
ਸ੍ਰੀ ਹਰਿਗੋਬਿੰਦਪੁਰ, 5 ਨਵੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਮਾਰਕੀਟ ਕਮੇਟੀ ਅਧੀਨ ਆਉਂਦੀਆਂ 10 ਦਾਣਾ ਮੰਡੀਆਂ ਵਿਚ ਝੋਨੇ ਦੇ 2026 ਦੇ ਸੀਜ਼ਨ ਵਿਚ ਕਿਸਾਨਾਂ ਦੀ ਭਾਰੀ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਮਸਲੇ ਨੂੰ ਉਜਾਗਰ ਵੀ ਘੁਮਾਣ ਤੇ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀਆਂ ਦੇ ਆੜ੍ਹਤੀਆਂ ਵਲੋਂ ਬੀਤੇ ਦਿਨ ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਮਾਝੇ-ਦੁਆਬੇ ਨੂੰ ਜੋੜਨ ਵਾਲੇ ਮੁੱਖ ਮਾਰਗ ਨੂੰ ਘੱਟਿਆਂਬੰਦੀ ਧਰਨਾ ਲਗਾ ਕੇ ਜਾਮ ਕਰ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੋਨੇ ਨੂੰ ਖ਼ਰੀਦਣ ਸਮੇਂ 10 ਤੋਂ ਲੈ ਕੇ 30 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਿਸ਼ਵਤ ਮੰਗੀ ਜਾ ਰਹੀ ਹੈ। ਇਸ ਮਾਮਲੇ ਨੂੰ ਹੁਣ ਅਨੇਕਾਂ ਕਿਸਾਨਾਂ ਵਲੋਂ ਵੀ ਧਿਆਨ ਵਿਚ ਲਿਆਂਦਾ ਜਾ ਰਿਹਾ ਹੈ, ਉਨ੍ਹਾਂ ਨੇ ਵੀ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ, ਘੁਮਾਣ, ਬਹਾਦਰਪੁਰ ਰਜੋਆ ਦਾਣਾ ਮੰਡੀਆਂ ’ਚ ਝੋਨੇ ਦੀ ਚੁਕਾਈ ਕਰਨ ਵਾਲੇ ਸ਼ੈਲਰ ਮਾਲਕ ਤੇ ਬਾਹਰੋਂ ਆਉਣ ਵਾਲੇ ਆਰ.ਓ. ਵੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਝੋਨਾ ਦਾ ਪੂਰਾ ਮੁੱਲ ਜੋ ਕਿ 2461 ਰੁਪਏ ਸਰਕਾਰੀ ਭਾਅ ਤਹਿ ਕੀਤਾ ਗਿਆ ਹੈ ਪਰ ਕਿਸਾਨਾਂ ਨੂੰ ਪੂਰਾ ਭਾਅ ਦੇਣ ਦੀ ਬਜਾਏ ਕੱਟ ਲਗਾ ਕੇ 2200 ਰੁਪਏ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਮੰਡੀਆਂ ਵਿਚ ਕਿਸਾਨਾਂ ਨਾਲ ਜੱਗੋ-ਤੇਰਵੀਂ ਹੋਣ ਕਾਰਨ ਇਲਾਕੇ ਦੇ ਬਹੁਤ ਸਾਰੇ ਕਿਸਾਨ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦੂਸਹਾ, ਮੁਕੇਰੀਆਂ, ਟਾਂਡਾ, ਬੇਗੋਵਾਲ ਆਦਿ ਸ਼ਹਿਰਾਂ ਦੀਆਂ ਦਾਣਾ ਮੰਡੀਆਂ ਵਿਚ ਆਪਣਾ ਝੋਨੇ ਪੂਰੇ ਭਾਅ ਨਾਲ ਵੇਚ ਕਿ ਆਏ ਹਨ ਕਿਉਂਕਿ ਇਥੇ ਦੀਆਂ ਦਾਣਾ ਮੰਡੀਆਂ ਵਿਚ ਆੜ੍ਹਤੀਆਂ ਵਲੋਂ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਸ਼ੈਲਰ ਵਾਲੇ ਨੂੰ 250 ਰੁਪਏ ਦਾ ਕੱਟ ਲਗਾ ਕਿ ਝੋਨਾ ਦੀ ਖ਼ਰੀਦ ਕਰੇਗਾ ਅਤੇ ਇਸ ਤੋਂ ਇਲਾਵਾ ਝੋਨੇ ਦੀ ਨਮੀ ਜੇਕਰ ਕਿਸੇ ਦੀ 17 ਫ਼ੀਸਦੀ ਤੋਂ ਵੱਧ ਆਉਂਦੀ ਹੈ ਤੇ ਉਸ ਦੇ 25 ਰੁਪਏ ਇਕ ਫ਼ੀਸਦੀ ਨਮੀ ਵੱਧ ਆਉਣ ’ਤੇ ਕੱਟੇ ਜਾਂਦੇ ਹਨ। ਕਿਸਾਨਾਂ ਨੇ ਕਿਹਾ ਕਿ ਇੱਥੇ ਝੋਨੇ ਦੀ ਨਮੀ ਵੀ ਮਸ਼ੀਨ ਨਾਲ ਨਾਪਣ ਸਮੇਂ ਜਾਣਬੁੱਝ ਕਿ ਵੱਧ ਕੱਢ ਦਿੱਤੀ ਜਾਂਦੀ ਹੈ ਤੇ ਉਹੀ ਨਮੀ ਹੁਸ਼ਿਆਰਪੁਰ ਦੀਆਂ ਦਾਣਾ ਮੰਡੀਆਂ ਵਿਚ ਸਾਡੀ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਸਮੇਂ ਹਲਕੇ ਦੀਆਂ ਚੱਲ ਰਹੀਆਂ ਮੰਡੀਆਂ ਵਿਚ ਲੁੱਟ ਦਾ ਖ਼ੁਲਾਸਾ ਵੀ ਆੜ੍ਹਤੀਆਂ ਵਲੋਂ ਹੀ ਧਰਨਾ ਲਗਾ ਕਿ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਅਧੀਂਨ ਆਉਂਦੀਆਂ ਦਾਣਾ ਮੰਡੀਆਂ ਵਿਚ ਹਰ ਸਾਲ ਹੀ ਕਿਸਾਨਾਂ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ। ਇਸ ਮਾਮਲੇ ਸੰਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਦਿਲਪ੍ਰੀਤ ਸਿੰਘ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤੋਂ ਰਿਸ਼ਵਤ ਮੰਗੀ ਜਾਂਦੀ ਹੈ ਤਾਂ ਸਾਨੂੰ ਲਿਖ਼ਤੀ ਰੂਪ ’ਚ ਦਿੱਤਾ ਜਾਵੇ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ ਅਤੇ ਡੀ.ਐਫ਼.ਐਸ.ਈ. ਗੁਰਦਾਸਪੁਰ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਜਾਵੇਗਾ।