05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੰਡਿਤ ਮੋਹਨ ਲਾਲ ਕਾਲਜ ਵਿਖੇ ਆਨਲਾਈਨ ਲੈਕਚਰ ਕਰਵਾਇਆ

ਫ਼ਤਹਿਗੜ੍ਹ ਚੂੜੀਆਂ, 5 ਨਵੰਬਰ (ਐਮ. ਐਸ.

Ad Position 21
No active advertisement
ਅਜੀਤ ਡੈਸਕ 06-11-2026
ਫ਼ਤਹਿਗੜ੍ਹ ਚੂੜੀਆਂ, 5 ਨਵੰਬਰ (ਐਮ.ਐਸ. ਫੁੱਲ)- ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼, ਫ਼ਤਹਿਗੜ੍ਹ ਚੂੜੀਆਂ ਦੇ ਕਾਮਰਸ ਵਿਭਾਗ ਵਲੋਂ ਵਿਦਿਆਰਥਣਾਂ ਨੂੰ ਵਿੱਤੀ ਸ਼ਾਖ਼ਰਤਾ, ਅਨੁਸ਼ਾਸਿਤ ਬੱਚਤ, ਨਿਵੇਸ਼ ਦੇ ਵੱਖ-ਵੱਖ ਸਾਧਨਾਂ ਤੇ ਸਹੀ ਵਿੱਤੀ ਯੋਜਨਾਬੰਦੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਵਿਸ਼ੇ ’ਤੇ ਇਕ ਆਨਲਾਈਨ ਲੈਕਚਰ ਕਰਵਾਇਆ ਗਿਆ। ਸੈਸ਼ਨ ਵਿਚ ਡਾ. ਰਿਤੂ ਬਾਲਾ, ਪ੍ਰਮਾਣਿਤ ਟ੍ਰੇਨਰ, ਮੁੱਖ ਬੁਲਾਰੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਾਮਰਸ ਵਿਭਾਗ ਦੀ ਮੁਖੀ ਡਾ. ਰੁਚੀ ਕੋਹਲੀ ਵਲੋਂ ਸਵਾਗਤੀ ਭਾਸ਼ਣ ਤੇ ਮੁੱਖ ਬੁਲਾਰੇ ਦੀ ਰਸਮੀ ਜਾਣ-ਪਛਾਣ ਨਾਲ ਹੋਈ। ਇਸ ਮੌਕੇ ਡਾ. ਰਿਤੂ ਬਾਲਾ ਨੇ ਵਿੱਤੀ ਪ੍ਰਬੰਧਨ ਦੇ ਸਿਧਾਂਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇੰਟਰਐਕਟਿਵ ਸੈਸ਼ਨ ਨੇ ਗੁੰਝਲਦਾਰ ਵਿੱਤੀ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ। ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਡਾ. ਰਿਤੂ ਬਾਲਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਈਵੈਂਟ ਕੋਆਰਡੀਨੇਟਰ ਤੇ ਕਾਮਰਸ ਵਿਭਾਗ ਦੇ ਮੁਖੀ ਡਾ. ਰੁਚੀ ਕੋਹਲੀ ਤੇ ਸਟਾਫ਼ ਮੈਂਬਰ ਪ੍ਰਭਜੋਤ ਕੌਰ ਤੇ ਮੈਡਮ ਪਰਮਿੰਦਰ ਕੌਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਮੁਲਾਜ਼ਮਾਂ ਵਲੋਂ 16 ਨਵੰਬਰ ਤੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਗਾਉਣ ਦਾ... ਅਗਲੀ ਖ਼ਬਰ 60 ਰੋਜ਼ਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਮਾਣੂੰਕੇ ਗਿੱਲ ਵਿਖੇ ਲਗਾਇਆ ਮੈਡੀਕਲ ਕੈਂਪ
Ad Position 24