05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਰਕਰ ਬਾਜਵਾ ਪਰਿਵਾਰ ਦੀ ਜਿੰਦ ਜਾਨ : ਰਵੀਨੰਦਨ ਸਿੰਘ ਬਾਜਵਾ

ਕਿਲ੍ਹਾ ਲਾਲ ਸਿੰਘ, 5 ਨਵੰਬਰ (ਬਲਬੀਰ ਸਿੰਘ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੇ ਸਪੁੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸਾਰੇ ਹੀ ਕਾਂਗਰਸੀ ਵਰਕਰ ਬਾਜਵਾ ਪਰਿਵਾਰ ਦੀ ਜਿੰਦ ਜਾਨ ਤੇ ਪਰਿਵਾਰਕ ਮੈਂਬਰ ਹਨ, ਜੋ ਹਰ ਮਾੜੇ ਚੰਗੇ ਸਮੇਂ ’ਤੇ ਬਾਜਵਾ ਪਰਿਵਾਰ ਨਾਲ ਖੜਦੇ ਹਨ।

Ad Position 21
No active advertisement
ਅਜੀਤ ਡੈਸਕ 06-11-2026
ਕਿਲ੍ਹਾ ਲਾਲ ਸਿੰਘ, 5 ਨਵੰਬਰ (ਬਲਬੀਰ ਸਿੰਘ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੇ ਸਪੁੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਸਾਰੇ ਹੀ ਕਾਂਗਰਸੀ ਵਰਕਰ ਬਾਜਵਾ ਪਰਿਵਾਰ ਦੀ ਜਿੰਦ ਜਾਨ ਤੇ ਪਰਿਵਾਰਕ ਮੈਂਬਰ ਹਨ, ਜੋ ਹਰ ਮਾੜੇ ਚੰਗੇ ਸਮੇਂ ’ਤੇ ਬਾਜਵਾ ਪਰਿਵਾਰ ਨਾਲ ਖੜਦੇ ਹਨ। ਇਸ ਮੌਕੇ ਸਾ. ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਕਾਂਗਰਸੀ ਵਰਕਰਾਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ 2027 ਦੀਆਂ ਚੋਣਾਂ ਵੀ ਪਹਿਲੀਆਂ ਚੋਣਾਂ ਵਾਂਗ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਵੱਡੀ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਆਪਸੀ ਮਤਭੇਦ ਭੁਲਾ ਕੇ ਕਾਂਗਰਸ ਪਾਰਟੀ ਲਈ ਤਗੜੇ ਹੋ ਕੇ ਕੰਮ ਕਰੋ ਕਿਉਂਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ। ਸਮੂਹ ਕਾਂਗਰਸੀ ਸਰਪੰਚਾਂ ਤੇ ਵਰਕਰਾਂ ਨੇ ਰਵੀਨੰਦਨ ਸਿੰਘ ਬਾਜਵਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪੋ-ਆਪਣੇ ਪਿੰਡਾਂ ਵਿਚੋਂ ਪਹਿਲਾਂ ਦੀ ਤਰ੍ਹਾਂ ਵੱਡੀ ਲੀਡ ਨਾਲ ਕਾਂਗਰਸ ਪਾਰਟੀ ਨੂੰ ਜਿਤਾਉਣਗੇ। ਇਸ ਮੌਕੇ ਸਾਬਕਾ ਸਰਪੰਚ ਮਨਮੋਹਨ ਸਿੰਘ ਨਾਮਧਾਰੀ ਨਵਾਂ ਪਿੰਡ ਮਿਲਖੀਵਾਲ, ਸਾ. ਸਰਪੰਚ ਗੁਰਨਾਮ ਸਿੰਘ, ਸਾ. ਸਰਪੰਚ ਸੰਤੋਖ ਕੁਮਾਰ, ਸਾ. ਸਰਪੰਚ ਓਮ ਪ੍ਰਕਾਸ਼ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ.ਆਈ. ਸਕੂਲ ਵਿਖੇ ਸ਼ਰਧਾ ਨਾਲ ਮਨਾਇਆ ਗੁਰਿਆਈ ਦਿਵਸ ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਮੁਕਤੀ ਮੋਰਚਾ ਦੀ ਬੀ.ਡੀ.ਪੀ.ਓ. ਦਫ਼ਤਰ ਫ਼ਤਹਿਗੜ੍ਹ ਚੂੜੀਆਂ ਵਿਖੇ ਅਹਿਮ ਮੀਟਿੰਗ
Ad Position 24