2027 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ : ਬਲਾਕ ਪ੍ਰਧਾਨ ਸਿੰਕਦਰ ਸਿੰਘ
ਊਧਨਵਾਲ, 5 ਨਵੰਬਰ (ਪਰਗਟ ਸਿੰਘ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿਚ ਆਪਣੇ ਕੀਤੇ ਕੰਮਾਂ ਦੇ ਅਧਾਰਿਤ ਦੁਬਾਰਾ ਬਣਨ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿੰਕਦਰ ਸਿੰਘ ਕਰਨਾਮਾ ਨੇ ਕਰਦਿਆਂ ਦੱਸਿਆ ਆਜ਼ਾਦੀ ਤੋਂ ਬਾਅਦ ਵਿਚ ਜੇ ਕਿਸੇ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕੰਮ ਕਰਵਾਏ ਹਨ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਕੀਤੇ ਹਨ।
ਅਜੀਤ ਡੈਸਕ
06-11-2026