ਪਿੰਡ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ’ਚ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਲਗਾਈਆਂ
ਜੌੜਾ ਛੱਤਰਾਂ, 5 ਨਵੰਬਰ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਵੱਢਣ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੋਟ ਸਪੋਟ ਖੇਤਰਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਪਿੰਡ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ਦੀ ਸਾਫ ਸਫਾਈ ਕਰਨ ਤੋਂ ਇਲਾਵਾ ਇਥੇ ਸੀ.
ਜੌੜਾ ਛੱਤਰਾਂ, 5 ਨਵੰਬਰ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਵੱਢਣ ਲਈ ਕੀਤੇ ਜਾ ਰਹੇ ਕੰਮਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਹੋਟ ਸਪੋਟ ਖੇਤਰਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਪਿੰਡ ਜੌੜਾ ਛੱਤਰਾਂ ਦੇ ਸ਼ਮਸ਼ਾਨਘਾਟ ਤੇ ਖੇਡ ਸਟੇਡੀਅਮ ਦੀ ਸਾਫ ਸਫਾਈ ਕਰਨ ਤੋਂ ਇਲਾਵਾ ਇਥੇ ਸੀ.ਸੀ.ਟੀ.ਵੀ. ਕੈਮਰੇ ਤੇ ਲਾਈਟਾਂ ਲਗਾਈਆਂ ਹਨ। ਰਾਤ ਸਮੇਂ ਇਨ੍ਹਾਂ ਸਥਾਨਾਂ ’ਤੇ ਗੈਰ ਸਮਾਜਿਕ ਅਨਸਰਾਂ ’ਤੇ ਨਿਗਰਾਨੀ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੰਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੀ ਸਮੱਸਿਆ ਹੈ, ਉਨ੍ਹਾਂ ਇਲਾਕਿਆਂ ਵਿਚ ਲੋਕਾਂ ਨਾਲ ਗੱਲਬਾਤ ਕਰਕੇ ਨਸ਼ਿਆਂ ਦਾ ਪ੍ਰਕੋਪ ਖਤਮ ਕਰਨ ਲਈ ਉਨ੍ਹਾਂ ਦੀ ਲੋੜ ਅਨੁਸਾਰ ਬੁਨਿਆਦੀ ਸਹੂਲਤਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਤਹਿਤ ਸੀ.ਸੀ. ਟੀ.ਵੀ. ਕੈਮਰੇ ਲਗਵਾਉਣ ਦਾ ਕੰਮ, ਸਟਰੀਟ ਲਾਈਟਾਂ ਦਾ ਕੰਮ, ਖੇਡ ਮੈਦਾਨਾਂ ਦੇ ਸੁਧਾਰ ਦਾ ਕੰਮ, ਸਪੋਰਟਸ ਕਿੱਟਾਂ ਵੰਡਣ ਦਾ ਕੰਮ ਆਦਿ ਕਰਵਾਏ ਜਾ ਰਹੇ ਹਨ।