ਪਿੰਡ ਕੋਟਲੀ ਰੌਲਾ ਦੇ ਸ਼ਮਸ਼ਾਨਘਾਟ ਦਾ ਰਸਤਾ ਪੱਕਾ ਹੋਣ ਨਾਲ ਲੋਕਾਂ ਦੀ ਚਰੋਕਣੀ ਮੰਗ ਹੋਈ ਪੂਰੀ : ਮੱਖਣ ਲਾਲ
ਕਾਹਨੂੰਵਾਨ, 5 ਨਵੰਬਰ (ਨਿਸ਼ਾਨ ਸਿੰਘ ਚਾਹਲ)- ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟਲੀ ਰੌਲਾ ਵਿਚ ਵਿਕਾਸ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਇਸੇ ਤਹਿਤ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ, ਜੋ ਲੰਮੇ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿਚ ਸੀ, ਨੂੰ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਮੱਖਣ ਲਾਲ ਦੀ ਅਗਵਾਈ ਹੇਠ ਬਣਾਇਆ ਜਾ ਰਿਹਾ ਹੈ।
ਕਾਹਨੂੰਵਾਨ, 5 ਨਵੰਬਰ (ਨਿਸ਼ਾਨ ਸਿੰਘ ਚਾਹਲ)- ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟਲੀ ਰੌਲਾ ਵਿਚ ਵਿਕਾਸ ਕਾਰਜ ਜ਼ੋਰਾਂ ’ਤੇ ਚੱਲ ਰਹੇ ਹਨ। ਇਸੇ ਤਹਿਤ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ, ਜੋ ਲੰਮੇ ਸਮੇਂ ਤੋਂ ਬੇਹੱਦ ਖਸਤਾ ਹਾਲਤ ਵਿਚ ਸੀ, ਨੂੰ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਮੱਖਣ ਲਾਲ ਦੀ ਅਗਵਾਈ ਹੇਠ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਸਰਪੰਚ ਮੱਖਣ ਲਾਲ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਵਿਅਕਤੀ ਦੀ ਮੌਤ ਹੋਣ ’ਤੇ ਸ਼ਮਸ਼ਾਨਘਾਟ ਤੱਕ ਪਹੁੰਚਣ ਲਈ ਢੁਕਵਾਂ ਰਸਤਾ ਨਾ ਹੋਣ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਦੀ ਮਾੜੀ ਹਾਲਤ ਕਾਰਨ ਲੋਕਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਇਥੇ ਪੱਕੀ ਤੇ ਸੁਚੱਜੀ ਸੜਕ ਬਣਾਈ ਜਾਵੇ। ਸਰਪੰਚ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਜਦੋਂ ਹਲਕਾ ਇੰਚਾਰਜ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਤਾਂ ਉਨ੍ਹਾਂ ਵਲੋਂ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕ ਦੇ ਨਿਰਮਾਣ ਲਈ ਗ੍ਰਾਂਟ ਪੰਚਾਇਤ ਨੂੰ ਜਾਰੀ ਕੀਤੀ ਗਈ। ਇਸ ਮੌਕੇ ਮੈਂਬਰ ਪੰਚਾਇਤ ਮਹਾਸੂ ਰਾਮ, ਪੰਚ ਕਮਲਜੀਤ ਕੁਮਾਰ, ਮਾ. ਸੁਰਜੀਤ ਸਿੰਘ, ਮਿਲਖੀ ਰਾਮ, ਠਾਕਰ ਰਤਨ ਤੇ ਠਾਕੁਰ ਸਰਜੀਤ ਸਿੰਘ ਹਾਜ਼ਰ ਸਨ।