ਗ੍ਰਾਹਕਾਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਕੀਤਾ ਜਾਗਰੂਕ
ਗੁਰਦਾਸਪੁਰ, 5 ਨਵੰਬਰ (ਚੱਕਰਾਜਾ)- ਪੰਜਾਬ ਨੈਸ਼ਨਲ ਬੈਂਕ ਹਨੂਮਾਨ ਚੌਕ ਬਰਾਂਚ ਗੁਰਦਾਸਪੁਰ ਵਲੋਂ ਅਮਿਤ ਕੁਮਾਰ ਰਾਵਤ ਸਰਕਲ ਹੈੱਡ ਪਠਾਨਕੋਟ ਦੀ ਅਗਵਾਈ ਹੇਠ ਵਰਿੰਦਰ ਕੁਮਾਰ ਖਜੂਰੀਆ ਸੀਨੀਅਰ ਬਰਾਂਚ ਮੈਨੇਜਰ ਦੀ ਰਹਿਨੁਮਾਈ ਹੇਠ ਬੈਂਕ ਦੇ ਗ੍ਰਾਹਕਾਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਆਏ ਦਿਨ ਲੋਕਾਂ ਨਾਲ ਹੋ ਰਹੀਆਂ ਠੱਗੀਆਂ ਬਾਰੇ ਜਾਗਰੂਕ ਕਰਨ ਲਈ ਬੈਂਕ ਅੰਦਰ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਬੈਂਕ ਮੈਨੇਜਰ ਖਜੂਰੀਆ ਵਲੋਂ ਲੋਕਾਂ ਨਾਲ ਮੋਬਾਈਲਾਂ ’ਤੇ ਹੋ ਰਹੀਆਂ ਸਾਈਬਰ ਠੱਗੀਆਂ, ਫੇਕ ਲਿੰਕ, ਡਿਜ਼ੀਟਲ ਅਰੈਸਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਅਜਿਹੇ ਮੈਸੇਜ ਆਉਣ ’ਤੇ ਆਪਣਾ ਓ.
ਗੁਰਦਾਸਪੁਰ, 5 ਨਵੰਬਰ (ਚੱਕਰਾਜਾ)- ਪੰਜਾਬ ਨੈਸ਼ਨਲ ਬੈਂਕ ਹਨੂਮਾਨ ਚੌਕ ਬਰਾਂਚ ਗੁਰਦਾਸਪੁਰ ਵਲੋਂ ਅਮਿਤ ਕੁਮਾਰ ਰਾਵਤ ਸਰਕਲ ਹੈੱਡ ਪਠਾਨਕੋਟ ਦੀ ਅਗਵਾਈ ਹੇਠ ਵਰਿੰਦਰ ਕੁਮਾਰ ਖਜੂਰੀਆ ਸੀਨੀਅਰ ਬਰਾਂਚ ਮੈਨੇਜਰ ਦੀ ਰਹਿਨੁਮਾਈ ਹੇਠ ਬੈਂਕ ਦੇ ਗ੍ਰਾਹਕਾਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਆਏ ਦਿਨ ਲੋਕਾਂ ਨਾਲ ਹੋ ਰਹੀਆਂ ਠੱਗੀਆਂ ਬਾਰੇ ਜਾਗਰੂਕ ਕਰਨ ਲਈ ਬੈਂਕ ਅੰਦਰ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਬੈਂਕ ਮੈਨੇਜਰ ਖਜੂਰੀਆ ਵਲੋਂ ਲੋਕਾਂ ਨਾਲ ਮੋਬਾਈਲਾਂ ’ਤੇ ਹੋ ਰਹੀਆਂ ਸਾਈਬਰ ਠੱਗੀਆਂ, ਫੇਕ ਲਿੰਕ, ਡਿਜ਼ੀਟਲ ਅਰੈਸਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਅਜਿਹੇ ਮੈਸੇਜ ਆਉਣ ’ਤੇ ਆਪਣਾ ਓ.ਟੀ.ਪੀ. ਨੰਬਰ ਨਹੀਂ ਦੇਣਾ ਚਾਹੀਦਾ ਕਿਉਂਕਿ ਅੱਜ-ਕੱਲ੍ਹ ਲੋਕਾਂ ਨਾਲ ਕਾਫ਼ੀ ਜ਼ਿਆਦਾ ਠੱਗੀਆਂ ਹੋ ਰਹੀਆਂ ਹਨ । ਇਸ ਕਰਕੇ ਆਪਣੇ ਮੋਬਾਈਲਾਂ ’ਤੇ ਆ ਰਹੇ ਅਜਿਹੇ ਮੈਸਜਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ । ਇਸ ਮੌਕੇ ਬੈਂਕ ਅਧਿਕਾਰੀ ਦਵਿੰਦਰ ਕੁਮਾਰ, ਸੰਦੀਪ ਕੁਮਾਰ, ਅਮਿੱਤ ਕੁਮਾਰ ਤੇ ਕਰਨ ਸ਼ਰਮਾ ਆਦਿ ਹਾਜ਼ਰ ਸਨ ।