ਉੱਘੇ ਕਿਸਾਨ ਆਗੂ ਭੁਪਿੰਦਰ ਸਿੰਘ ਸੇਖਵਾਂ ਤੇ ਮਾਸਟਰ ਸੁਭਾਸ਼ ਮੇਘੀਆਂ ਨੇ 15 ਨਵੰਬਰ ਤੋਂ ਪਹਿਲਾਂ ਗੰਨਾ ਮਿੱਲਾਂ ਚਲਾਉਣ ਦੀ ਕੀਤੀ ਮੰਗ
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਉੱਘੇ ਕਿਸਾਨ ਤੇ ਆਗੂ ਭੁਪਿੰਦਰ ਸਿੰਘ ਸੇਖਵਾਂ ਅਤੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਸੁਭਾਸ਼ ਮੇਘੀਆਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਗੰਨਾ ਮਿੱਲਾਂ 15 ਨਵੰਬਰ ਤੋਂ ਪਹਿਲਾਂ ਚਲਾਈਆਂ ਜਾਣ ਤੇ ਗੰਨੇ ਦਾ ਰੇਟ ਪ੍ਰਤੀ ਕੁਇੰਟਲ 500 ਰੁਪਏ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਰਵਾਇਤੀ ਫਸਲਾਂ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਗੰਨੇ ਦੀ ਖੇਤੀ ਨੂੰ ਵੱਡੇ ਪੱਧਰ ֹ ’ਤੇ ਤਰਜ਼ੀਹ ਦਿੱਤੀ ਹੈ ਅਤੇ ਬਾਕੀ ਫਸਲਾਂ ਤੋਂ ਕਿਸਾਨ ਕਿਨਾਰਾ ਕਰ ਗਏ ਹਨ ।
ਗੁਰਦਾਸਪੁਰ, 5 ਨਵੰਬਰ (ਅਸ਼ੋਕ ਸ਼ਰਮਾ)- ਉੱਘੇ ਕਿਸਾਨ ਤੇ ਆਗੂ ਭੁਪਿੰਦਰ ਸਿੰਘ ਸੇਖਵਾਂ ਅਤੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਸੁਭਾਸ਼ ਮੇਘੀਆਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਗੰਨਾ ਮਿੱਲਾਂ 15 ਨਵੰਬਰ ਤੋਂ ਪਹਿਲਾਂ ਚਲਾਈਆਂ ਜਾਣ ਤੇ ਗੰਨੇ ਦਾ ਰੇਟ ਪ੍ਰਤੀ ਕੁਇੰਟਲ 500 ਰੁਪਏ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਰਵਾਇਤੀ ਫਸਲਾਂ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਗੰਨੇ ਦੀ ਖੇਤੀ ਨੂੰ ਵੱਡੇ ਪੱਧਰ ֹ ’ਤੇ ਤਰਜ਼ੀਹ ਦਿੱਤੀ ਹੈ ਅਤੇ ਬਾਕੀ ਫਸਲਾਂ ਤੋਂ ਕਿਸਾਨ ਕਿਨਾਰਾ ਕਰ ਗਏ ਹਨ । ਜ਼ਿਆਦਾਤਰ ਕਿਸਾਨ ਗੰਨੇ ਦੀ ਫਸਲ ’ਤੇ ਨਿਰਭਰ ਹਨ । ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਤਬਾਹ ਹੋ ਚੁੱਕਿਆ ਹੈ । ਉਨ੍ਹਾਂ ਦੱਸਿਆ ਕਿ ਖਾਦਾਂ ਤੇ ਬੀਜਾਂ ਦੇ ਭਾਅ ਕਾਫੀ ਮਹਿੰਗੇ ਹੋ ਚੁੱਕੇ ਹਨ, ਕਿਸਾਨੀ ਵਿਚ ਕਿਸਾਨਾਂ ਨੂੰ ਕੋਈ ਜ਼ਿਆਦਾ ਮੁਨਾਫਾ ਨਹੀਂ ਹੈ, ਫਿਰ ਵੀ ਬੇਟ ਤੇ ਮੰਡ ਦੇ ਲੋਕ ਗੰਨੇ ਦੀ ਫਸਲ ਨੂੰ ਪਹਿਲ ਦੇ ਰਹੇ ਹਨ, ਕਿਉਂਕਿ ਉਹ ਮੌਜੂਦਾ ਸਮੇਂ ਗੰਨੇ ਦੀ ਫਸਲ ’ਤੇ ਨਿਰਭਰ ਹਨ । ਉਨ੍ਹਾਂ ਦੱਸਿਆ ਕਿ ਗੰਨਾ ਮਿੱਲਾਂ ਵਾਲੇ ਆਪਣੀ ਮਰਜ਼ੀ ਨਾਲ ਮਿੱਲਾਂ ਚਲਾਉਂਦੇ ਹਨ, ਜਿਸ ਨਾਲ ਕਿਸਾਨਾਂ ਨੂੰ ਕਾਫੀ ਔਕੜਾਂ ਪੇਸ਼ ਆਉਂਦੀਆਂ ਹਨ । ਉਨ੍ਹਾਂ ਸਹਿਕਾਰਤਾ ਮੰਤਰੀ ਪੰਜਾਬ ਪਾਸੋਂ ਮੰਗ ਕੀਤੀ ਹੀ ਕਿ ਮਿੱਲਾਂ ਨੂੰ 15 ਨਵੰਬਰ ਤੋਂ ਪਹਿਲਾਂ ਚਲਾਉਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਫੌਰੀ ਤੌਰ ’ਤੇ ਕਰਨ, ਜਿਸ ਨਾਲ ਕਿਸਾਨ ਆਰਥਿਕ ਤੰਗੀ ਤੋਂ ਬਾਹਰ ਆ ਸਕਣ ।