06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

150 ਵਿਦਿਆਰਥੀਆਂ ਦਾ ਜਥਾ ਪਹੁੰਚਿਆ ਖੇਤਰੀ ਖੋਜ ਕੇਂਦਰ ਗੁਰਦਾਸਪੁਰ, ਖੇਤੀ ਵਿਗਿਆਨ ਵੱਲ ਵਧਿਆ ਰੁਝਾਨ

ਗੁਰਦਾਸਪੁਰ, 5 ਨਵੰਬਰ (ਚੱਕਰਾਜਾ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲ ਬਟਾਲਾ ਦੇ 11ਵੀਂ ਅਤੇ 12ਵੀਂ ਸ਼੍ਰੇਣੀ ਦੇ 150 ਵਿਦਿਆਰਥੀਆਂ ਦੇ ਇਕ ਵੱਡੇ ਜਥੇ ਨੇ ਪੀ. ਏ.

Ad Position 21
No active advertisement
ਅਜੀਤ ਡੈਸਕ 06-11-2026
ਗੁਰਦਾਸਪੁਰ, 5 ਨਵੰਬਰ (ਚੱਕਰਾਜਾ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਆਫ਼ ਐਮੀਨੈਂਸ ਤੇ ਮੈਰੀਟੋਰੀਅਸ ਸਕੂਲ ਬਟਾਲਾ ਦੇ 11ਵੀਂ ਅਤੇ 12ਵੀਂ ਸ਼੍ਰੇਣੀ ਦੇ 150 ਵਿਦਿਆਰਥੀਆਂ ਦੇ ਇਕ ਵੱਡੇ ਜਥੇ ਨੇ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ (ਰਿਜ਼ਨਲ ਰਿਸਰਚ ਸਟੇਸ਼ਨ), ਗੁਰਦਾਸਪੁਰ ਦਾ ਵਿੱਦਿਅਕ ਦੌਰਾ ਕੀਤਾ। ਖੋਜ ਕੇਂਦਰ ਦੇ ਵਿਗਿਆਨੀਆਂ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ, ਜਿਸ ਦੌਰਾਨ ਕੀਟ ਵਿਗਿਆਨੀ ਨੇ ਖੁਰਾਕ ਸੁਰੱਖਿਆ ਵਿਚ ਪੀ.ਏ.ਯੂ. ਦਾ ਯੋਗਦਾਨ ਤੇ ਖੇਤੀ ਵਿਚ ਰੁਜ਼ਗਾਰ ਦੇ ਮੌਕੇ ਵਿਸ਼ੇ ’ਤੇ ਲੈਕਚਰ ਦਿੰਦਿਆਂ ਕਿਹਾ ਕਿ 150 ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੇਤੀ ਨੂੰ ਜਾਣਨ ਦੀ ਜਗਿਆਸਾ ਦੇਖ ਕੇ ਪੰਜਾਬ ਦੇ ਭਵਿੱਖ ਲਈ ਉਮੀਦ ਜਾਗਦੀ ਹੈ ਤੇ ਇਹ ਵਿਦਿਆਰਥੀ ਹੀ ਕੱਲ੍ਹ ਦੇ ਖੇਤੀ ਵਿਗਿਆਨੀ ਤੇ ਪ੍ਰਗਤੀਸ਼ੀਲ ਕਿਸਾਨ ਹਨ । ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਬੈਚਾਂ ਵਿਚ ਖੋਜ ਫਾਰਮ, ਕੀਟ ਲੈਬ ਤੇ ਫਸਲੀ ਪ੍ਰਦਰਸ਼ਨੀਆਂ ਦਿਖਾਈਆਂ ਗਈਆਂ। ਡਾਇਰੈਕਟਰ ਡਾ: ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਕੇਂਦਰ ਵਿਖੇ ਫਸਲਾਂ ਅਤੇ ਫਲਦਾਰ ਬੂਟਿਆਂ ਦੀਆਂ ਨਵੀਆਂ ਕਿਸਮਾਂ ਤੇ ਖੇਤੀ ਤਕਨੀਕਾਂ ’ਤੇ ਖੋਜਾਂ ਕੀਤੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਡਾ: ਰੰਧਾਵਾ ਨੇ ਬਾਇਓਕੰਟ੍ਰੋਲ ਪ੍ਰਯੋਗਸ਼ਾਲਾ ਵਿਚ ਮਿੱਤਰ ਕੀੜੇ ਤਿਆਰ ਕਰਕੇ ਫਸਲਾਂ ਦੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਰਨ, ਵਾਤਾਵਰਨ ਦੀ ਸਾਂਭ-ਸੰਭਾਲ, ਘਰੇਲੂ ਬਗੀਚੀ ਲਗਾਉਣ ਅਤੇ ਨੈਤਿਕ ਵਿਦਿਆ ਬਾਰੇ ਵੀ ਪ੍ਰੇਰਿਤ ਕੀਤਾ । ਇਸ ਮੌਕੇ ਡਾ: ਜਗਦੀਸ਼ ਸਿੰਘ, ਡਾ: ਨਵਨੀਤ ਕੌਰ, ਡਾ: ਜੌਹਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਸ. ਮੈਮੋਰੀਅਲ ਹਾਈ ਸਕੂਲ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਉੱਘੇ ਕਿਸਾਨ ਆਗੂ ਭੁਪਿੰਦਰ ਸਿੰਘ ਸੇਖਵਾਂ ਤੇ ਮਾਸਟਰ ਸੁਭਾਸ਼ ਮੇਘੀਆਂ ਨੇ 15 ਨਵੰਬਰ ਤੋਂ ਪਹਿਲਾਂ ਗੰਨਾ ਮਿੱਲਾਂ ਚਲਾਉਣ ਦੀ...
Ad Position 24