ਮਹੰਤ ਰਾਮ ਸੁੰਦਰ ਦਾਸ ਦਾ ਜਨਮ ਦਿਵਸ ਮਨਾਇਆ
ਧਿਆਨਪੁਰ, 5 ਨਵੰਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਧਿਆਨਪੁਰ ਧਾਮ ਦੇ ਮੌਜ਼ੂਦਾ ਪੀਠਾਧੀਸ਼ਵਰ ਮਹੰਤ ਰਾਮ ਸੁੰਦਰ ਦਾਸ ਦੇਵਾਚਾਰਿਆ ਮਹਾਰਾਜ ਦਾ ਜਨਮ ਦਿਹਾੜਾ ਸ੍ਰੀ ਬਾਵਾ ਲਾਲ ਧਿਆਨਪੁਰ ਧਾਮ ਵਿਖੇ ਮਨਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚੇ।
ਧਿਆਨਪੁਰ, 5 ਨਵੰਬਰ (ਕੁਲਦੀਪ ਸਿੰਘ ਸੋਨੂੰ)-ਸ੍ਰੀ ਧਿਆਨਪੁਰ ਧਾਮ ਦੇ ਮੌਜ਼ੂਦਾ ਪੀਠਾਧੀਸ਼ਵਰ ਮਹੰਤ ਰਾਮ ਸੁੰਦਰ ਦਾਸ ਦੇਵਾਚਾਰਿਆ ਮਹਾਰਾਜ ਦਾ ਜਨਮ ਦਿਹਾੜਾ ਸ੍ਰੀ ਬਾਵਾ ਲਾਲ ਧਿਆਨਪੁਰ ਧਾਮ ਵਿਖੇ ਮਨਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚੇ। ਸ਼ਰਧਾਲੂਆਂ ਨੇ ਮੰਦਰ ਵਿਚ ਮੱਥਾ ਟੇਕ ਕੇ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਚਰਨਾਂ ਵਿਚ ਨਮਨ ਕੀਤਾ। ਇਸ ਮੌਕੇ ਮਹੰਤ ਗੋਪਾਲ ਦਾਸ ਅਤੇ ਮੰਦਰ ਦੇ ਮੁੱਖ ਸੇਵਾਦਾਰ ਬਾਉ ਜਗਦੀਸ਼ ਰਾਜ ਨੇ ਦੱਸਿਆ ਕਿ ਪੂਰੇ ਧਾਮ ਵਿਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਮੰਦਰ ਕੰਪਲੈਕਸ ਵਿਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਗਏ। ਇਸ ਮੌਕੇ ਮਹਾਰਾਜ ਰਾਮ ਸੁੰਦਰ ਦਾਸ ਨੇ ਆਪਣੇ ਪ੍ਰਵਚਨਾਂ ਰਾਹੀਂ ਸ਼ਰਧਾਲੂਆਂ ਨੂੰ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ, ਅਧਿਆਤਮਿਕ ਵਿਚਾਰਧਾਰਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸੇਵਾਦਾਰ ਕੁਲਦੀਪ ਰਾਜ, ਉਮਾ ਸ਼ੰਕਰ, ਸਰਪੰਚ ਤਰਸੇਮ ਸਿੰਘ, ਪ੍ਰਧਾਨ ਪ੍ਰਮਸੁਨੀਲ ਲੱਡੂ ਧਿਆਨਪੁਰ, ਵਿਕਰਮ ਪੁੰਜ, ਅਨਿਲ ਧਿਆਨਪੁਰ, ਦੀਪੂ, ਪੱਪੂ, ਦਿਨੇਸ਼ ਕੋਹਲੀ, ਪਦਮ ਕੋਹਲੀ, ਪ੍ਰਦੀਪ ਸੰਜੂ ਕੋਹਲੀ, ਡਾ. ਖੁੱਲਰ, ਬਿੱਟੂ ਭਾਟੀਆ, ਵਰਿੰਦਰ ਸੋਬਤੀ, ਕੁਲਵੰਤ ਸਿੰਘ ਹਮਾਰਾ ਪੰਪ ਵਾਲੇ, ਸਨੀ ਮੰਮਣ ਟੀ.ਵੀ. ਸੈਂਟਰ ਵਾਲੇ, ਰਾਹੁਲ, ਕੁਲਦੀਪ ਸ਼ਰਮਾ, ਸੰਜੀਵ ਸਾਹਨੀ, ਕ੍ਰਿਸ਼ਨਾ ਕੋਹਲੀ, ਰਮਨ, ਪੰਕਜ, ਰਾਜੀਵ, ਸਨੀ, ਰਵੀ ਪੰਚਕੂਲਾ, ਰਿਤਿਕ ਸ਼ਰਮਾ, ਲੱਕੀ, ਰਮੇਸ਼, ਵਿਨੋਦ ਭਾਟੀਆ, ਦੀਪੂ, ਰਾਹੁਲ, ਜੱਗੂ, ਰਮਨ, ਅਸ਼ੋਕ ਗੁਪਤਾ, ਮਨੀਸ਼ ਸ਼ਰਮਾ, ਸ਼ਿਵ ਆਨੰਦ ਆਦਿ ਹਾਜ਼ਰ ਸਨ।