05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੀਆਂ ਤਿਆਰੀ ਸੰਬੰਧੀ ਹੋਈ ਇਕੱਤਰਤਾ

ਬਟਾਲਾ, 5 ਨਵੰਬਰ (ਹਰਦੇਵ ਸਿੰਘ ਸੰਧੂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਐਜੂਕੇਸ਼ਨ ਕਮੇਟੀ ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਵਲੋਂ 19,20,21 ਨਵੰਬਰ ਨੂੰ ਤਿੰਨ ਦਿਨਾ 69ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੰਬੰਧੀ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਿਊ ਅਰਬਨ ਅਸਟੇਟ ਬਟਾਲਾ ਵਿਖੇ ਬਟਾਲਾ ਦੇ ਪ੍ਰਮੁੱਖ ਸਖ਼ਸੀਅਤਾਂ ਨਾਲ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ’ਚ ਚੀਫ ਖਾਲਸਾ ਦੀਵਾਨ ਦੇ ਮੈਂਬਰ ਇੰਚਾਰਜ ਏ.

Ad Position 21
No active advertisement
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਕੂਲ ਦੇ ਵਿਦਿਆਰਥੀ ਕੀਰਤਨ ਕਰਦੇ ਹੋਏ । ਤਸਵੀਰ : ਸੁੱਚਾ ਸਿੰਘ ਬੁੱਲੋਵਾਲ 06-11-2026
ਬਟਾਲਾ, 5 ਨਵੰਬਰ (ਹਰਦੇਵ ਸਿੰਘ ਸੰਧੂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਐਜੂਕੇਸ਼ਨ ਕਮੇਟੀ ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਵਲੋਂ 19,20,21 ਨਵੰਬਰ ਨੂੰ ਤਿੰਨ ਦਿਨਾ 69ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੰਬੰਧੀ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨਿਊ ਅਰਬਨ ਅਸਟੇਟ ਬਟਾਲਾ ਵਿਖੇ ਬਟਾਲਾ ਦੇ ਪ੍ਰਮੁੱਖ ਸਖ਼ਸੀਅਤਾਂ ਨਾਲ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ’ਚ ਚੀਫ ਖਾਲਸਾ ਦੀਵਾਨ ਦੇ ਮੈਂਬਰ ਇੰਚਾਰਜ ਏ.ਐਸ.ਮਾਨ, ਬੀਬੀ ਪ੍ਰਭਜੋਤ ਕੌਰ ਬਟਾਲਾ ਤੇ ਬੀਬੀ ਡਾ. ਜਸਵਿੰਦਰ ਕੌਰ ਮਾਹਲ, ਪ੍ਰਿੰਸੀਪਲ ਹਰਮੀਤ ਕੌਰ ਦੱਸਿਆ ਕਿ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ’ਚ 19 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਗੁਰੂ ਨਾਨਕ ਕਾਲਜ ਬਟਾਲਾ ਤੋਂ ਸਵੇਰੇ 9:30 ਵਜੇ ਆਰੰਭ ਹੋਵੇਗਾ। ਦੁਪਹਿਰ ਨੂੰ ਪ੍ਰਦਰਸ਼ਨੀਆਂ ਲਗਈਆਂ ਜਾਣਗੀਆਂ ਤੇ ਸ਼ਾਮ ਨੂੰ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ। 20 ਨਵੰਬਰ ਨੂੰ ਵੱਖ ਵੱਖ ਵਿਸ਼ਿਆਂ ’ਤੇ ਸੈਮਿਨਾਰ ਲੱਗਣਗੇ ਤੇ ਸ਼ਾਮ ਨੂੰ 5:30 ਤੋਂ 8 ਵਜੇ ਤੱਕ ਲਾਇਟ ਐਂਡ ਸਾਂਉਂਡ ਪ੍ਰੋਗਰਾਮ ਹੋਵੇਗਾ। 20 ਨਵੰਬਰ ਨੂੰ ਸਨਮਾਨ ਸਮਾਰੋਹ ਹਵੋਗੇਾ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਸੁਰਿੰਦਰਪਾਲ ਸਿੰਘ ਉਬਰਾਏ ਮੈਨੇਜਿੰਗ ਡਾਇਰੈਕਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਸ਼ਿਰਕਤ ਕਰਨਗੇ। ਇਸ ਇਕੱਤਰਤਾ ’ਚ ਸ਼ਾਮਿਲ ਸ਼ਹਿਰ ਦੇ ਪਤਵੰਤਿਆਂ ਵਲੋਂ ਸਮਾਗਮ ਦੀਆਂ ਤਿਆਰੀ ਸੰ ਬੰਧੀ ਆਪਣੇ ਆਪਣੇ ਵਿਚਾਰ ਰੱਖੇ। ਅਖੀਰ ਵਿਚ ਚੀਫ ਖਾਲਸਾ ਦੀਵਾਨ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ ਪੱਦਮ, ਬਾਬਾ ਕੰਵਲਜੀਤ ਸਿੰਘ ਨਾਗਿਆਣਾ, ਨਰਿੰਦਰ ਸਿੰਘ ਸੇਖਵਾਂ, ਗਿਆਨੀ ਹਰਬੰਸ ਸਿੰਘ ਹੰਸਪਾਲ, ਮਾ. ਜੋਗਿੰਦਰ ਸਿੰਘ, ਹਰਦੇਵ ਸਿੰਘ, ਕੁਲਵੰਤ ਸਿੰਘ ਕੋਂਸਲਰ, ਸਤਬੀਰ ਸਿੰਘ, ਹਰਬਖ਼ਸ ਸਿੰਘ, ਅਮਰਜੀਤਤ ਸਿੰਘ ਧਾਰੀਵਾਲ, ਗੁਰਜਿੰਦਰ ਸਿੰਘ ਧਾਰੀਵਾਲ, ਗੁਰਮੀਤ ਸਿੰਘ ਖਾਲਸਾ, ਸਤਨਾਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹੰਤ ਰਾਮ ਸੁੰਦਰ ਦਾਸ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਸਰਪੰਚ ਮਠਾਰੂ ਵਲੋਂ ਠੇਕੇ ’ਤੇ ਲਈਆਂ ਜ਼ਮੀਨਾਂ ਤੇ ਦੁਕਾਨਾਂ ਵਾਲਿਆਂ ਨੂੰ ਤੁਰੰਤ ਕਿਰਾਏ/ਠੇਕੇ ਦੀ ਰਕਮ ਅਦਾ ਕਰਨ ਦੀ ਅਪੀਲ
Ad Position 24