05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਪੰਚ ਮਠਾਰੂ ਵਲੋਂ ਠੇਕੇ ’ਤੇ ਲਈਆਂ ਜ਼ਮੀਨਾਂ ਤੇ ਦੁਕਾਨਾਂ ਵਾਲਿਆਂ ਨੂੰ ਤੁਰੰਤ ਕਿਰਾਏ/ਠੇਕੇ ਦੀ ਰਕਮ ਅਦਾ ਕਰਨ ਦੀ ਅਪੀਲ

ਕਲਾਨੌਰ, 5 ਨਵੰਬਰ (ਪੁਰੇਵਾਲ)-ਸੂਬੇ ਭਰ ’ਚੋਂ ਜ਼ਮੀਨ ਦੀ ਆਮਦਨ ਪੱਖੋਂ ਮੋਹਰੀ ਕਲਾਨੌਰ ਦੀ ਜ਼ਮੀਨ ਠੇਕੇ ’ਤੇ ਲੈ ਕੇ ਅਤੇ ਦੁਕਾਨਾਂ ਕਿਰਾਏ ’ਤੇ ਲੈ ਕੇ ਬਣਦੀ ਅਦਾਇਗੀ ਨਾ ਕਰਨ ਵਾਲਿਆਂ ਖਿਲਾਫ਼ ਬੀ. ਡੀ.

Ad Position 21
No active advertisement
ਅਜੀਤ ਡੈਸਕ 06-11-2026
ਕਲਾਨੌਰ, 5 ਨਵੰਬਰ (ਪੁਰੇਵਾਲ)-ਸੂਬੇ ਭਰ ’ਚੋਂ ਜ਼ਮੀਨ ਦੀ ਆਮਦਨ ਪੱਖੋਂ ਮੋਹਰੀ ਕਲਾਨੌਰ ਦੀ ਜ਼ਮੀਨ ਠੇਕੇ ’ਤੇ ਲੈ ਕੇ ਅਤੇ ਦੁਕਾਨਾਂ ਕਿਰਾਏ ’ਤੇ ਲੈ ਕੇ ਬਣਦੀ ਅਦਾਇਗੀ ਨਾ ਕਰਨ ਵਾਲਿਆਂ ਖਿਲਾਫ਼ ਬੀ.ਡੀ.ਪੀ.ਓ. ਵਿਭਾਗ ਤੇ ਸਰਪੰਚ ਵਲੋਂ ਸਖ਼ਤੀ ਵਰਤਦਿਆਂ ਠੇਕੇਦਾਰਾਂ ਨੂੰ ਅਪੀਲ ਕੀਤੀ ਕਿ ਅਦਾਇਗੀ ਤੁਰੰਤ ਕੀਤੀ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ੍ਰਾਮ ਪੰਚਾਇਤ ਮੌਜੋਵਾਲ ਦੇ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਪੰਚਾਂ ਦੀ ਹਾਜ਼ਰੀ ’ਚ ਦੱਸਿਆ ਕਿ ਗ੍ਰਾਮ ਪੰਚਾਇਤ ਕਲਾਨੌਰ ਦੀ ਵਾਹੀਯੋਗ ਜ਼ਮੀਨਾਂ ਨੂੰ ਇਕ ਸਾਲ ਲਈ ਨਿਲਾਮ ਕੀਤਾ ਗਿਆ ਸੀ ਅਤੇ ਉਸ ਦੇ ਕੁਝ ਸਫਲ ਨਿਲਾਮੀਂਕਾਰਾਂ ਵਲੋਂ ਅਜੇ ਤੱਕ ਬੋਲੀ ਦੀ ਰਕਮ ਜਮ੍ਹਾ ਨਹੀਂ ਕਰਵਾਈ ਗਈ, ਜਿਸ ਸਬੰਧ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦਫਤਰ ਵਲੋਂ ਨੋਟਿਸ ਕੀਤੇ ਗਏ ਹਨ। ਸਰਪੰਚ ਮਠਾਰੂ ਨੇ ਦੱਸਿਆ ਕਿ ਇਸ ਸਬੰਧ ਵਿਚ ਕਿਸੇ ਨੂੰ ਵੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ ਅਤੇ ਜਿਹੜੇ ਬੋਲੀਕਾਰਾਂ ਵਲੋਂ ਵਾਹੀਯੋਗ ਜ਼ਮੀਨ ਨੂੰ ਠੇਕੇ ’ ਤੇ ਲਿਆ ਹੈ। ਉਹ ਤੁਰੰਤ ਪੰਚਾਇਤ ਖਾਤੇ ਵਿਚ ਰਾਸ਼ੀ ਜਮ੍ਹਾ ਕਰਵਾਉਣ। ਸਰਪੰਚ ਮਠਾਰੂ ਨੇ ਦੱਸਿਆ ਕਿ ਜਿਨ੍ਹਾਂ ਦੁਕਾਨਦਾਰਾਂ ਵਲੋਂ ਦੁਕਾਨਾਂ ਕਿਰਾਏ ’ਤੇ ਲਈਆਂ ਹਨ ਅਤੇ ਅਗਾਂਹ ਹੋਰਾਂ ਨੂੰ ਕਬਜ਼ੇ ਕਰਵਾਏ ਗਏ ਹਨ, ਉਨ੍ਹਾਂ ਨੂੰ ਵੀ ਨੋਟਿਸ ਕੀਤੇ ਗਏ ਹਨ। ਸਰਪੰਚ ਹਰਦੀਪ ਸਿੰਘ ਮਠਾਰੂ ਨੇ ਕਿਹਾ ਕਿ ਪੈਸੇ ਜਮ੍ਹਾ ਕਰਾਉਣ ਲਈ ਪਹਿਲਾਂ ਕਈ ਅਪੀਲਾਂ ਕੀਤੀਆਂ, ਜਦਕਿ ਹੁਣ ਹਦਾਇਤਾਂ ਹਨ ਕਿ ਕਾਨੂੰਨੀ ਉਲਝਣ ਤੋਂ ਬਚਣ ਲਈ ਪੰਚਾਇਤ ਦੀਆਂ ਪੈਲੀਆਂ ਅਤੇ ਪੰਚਾਇਤਾਂ ਦੀਆਂ ਦੁਕਾ ਨਾਂ ਦੇ ਕਿਰਾਏ ਅਤੇ ਬਕਾਏ ਤੁਰੰਤ ਜਮ੍ਹਾ ਕਰਵਾਏ ਜਾਣ। ਸਰਪੰਚ ਮਠਾਰੂ ਨੇ ਦੱਸਿਆ ਕਿ ਇਸ ਮਾਮਲੇ ’ਚ ਕਿਸੇ ਨੂੰ ਕੋਈ ਵੀ ਰਿਆਇਤ ਨਹੀਂ ਦਿੱਤੀ ਜਾਵੇਗੀ ਅਤੇ ਪੰਚਾਇਤ ਦੀ ਸੰਪਤੀ ਦਾ ਨੁਕਸਾਨ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ। ਸਰਪੰਚ ਮਠਾਰੂ ਨੇ ਕਿਹਾ ਕਿ 20 ਨਵੰਬਰ ਤੱਕ ਜਿਹੜੇ ਪੰਚਾਇਤ ਖਾਤੇ ਵਿਚ ਅਦਾਇਗੀ ਜਮ੍ਹਾ ਕਰਵਾ ਕੇ ਰਸੀਦ ਨਹੀਂ ਲਵੇਗਾ, ਉਨ੍ਹਾਂ ਖਿਲਾਫ ਤੁਰੰਤ ਸਖਤੀ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੀਆਂ ਤਿਆਰੀ ਸੰਬੰਧੀ ਹੋਈ ਇਕੱਤਰਤਾ ਅਗਲੀ ਖ਼ਬਰ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਕੀਤੇ ਕੰਮਾਂ ਨੂੰ ਵੇਖ ਕੇ ਲੋਕ ਅੱਜ ਵੀ ਅਕਾਲੀ ਸਰਕਾਰ ਨੂੰ ਯਾਦ ਕਰੇ ਹਨ: ਜਥੇ: ਲੰਗਾਹ
Ad Position 24