ਚੱਲਣ ਫ਼ਿਰਨ ਤੋਂ ਅਸਮਰੱਥ ਨੌਜਵਾਨ ਅਨਿਲ ਕੁਮਾਰ ਨੇ ਚੇਅਰਮੈਨ ਰਾਜੀਵ ਸ਼ਰਮਾ ਦੀ ਮਦਦ ਨਾਲ ਖੁਦ ਦਾ ਵਪਾਰ ਕੀਤਾ ਸ਼ੁਰੂ
ਗੁਰਦਾਸਪੁਰ, 9 ਨਵੰਬਰ (ਪੰਕਜ ਸ਼ਰਮਾ)- ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਲੋੜਵੰਦ ਅਤੇ ਹੈਂਡੀਕੈਪਡ ਨੌਜਵਾਨ ਅਨਿਲ ਕੁਮਾਰ ਦੀ ਕੀਤੀ ਜਾ ਰਹੀ ਮਦਦ ਉਸ ਲਈ ਹੌਸਲੇ ਦਾ ਵੱਡਾ ਸਹਾਰਾ ਬਣੀ ਹੈ । ਕੁਝ ਸਮਾਂ ਪਹਿਲਾਂ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਅਨਿਲ ਕੁਮਾਰ ਨੂੰ ਇਲੈਕਟ੍ਰਾਨਿਕ ਵ੍ਹੀਲਚੇਅਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਾਲੀ ਸਹਾਇਤਾ ਵੀ ਕੀਤੀ ਗਈ ਸੀ ।
ਨ
ਨੌਜਵਾਨ ਅਨਿਲ ਕੁਮਾਰ ਆਪਣਾ ਖੁਦ ਦਾ ਵਪਾਰ ਕਰਦਾ ਹੋਇਆ। ਤਸਵੀਰ: ਵਿਸ਼ਾਲ ਮੁੰਨਾ
10-11-2026
ਗੁਰਦਾਸਪੁਰ, 9 ਨਵੰਬਰ (ਪੰਕਜ ਸ਼ਰਮਾ)- ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਲੋੜਵੰਦ ਅਤੇ ਹੈਂਡੀਕੈਪਡ ਨੌਜਵਾਨ ਅਨਿਲ ਕੁਮਾਰ ਦੀ ਕੀਤੀ ਜਾ ਰਹੀ ਮਦਦ ਉਸ ਲਈ ਹੌਸਲੇ ਦਾ ਵੱਡਾ ਸਹਾਰਾ ਬਣੀ ਹੈ । ਕੁਝ ਸਮਾਂ ਪਹਿਲਾਂ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਅਨਿਲ ਕੁਮਾਰ ਨੂੰ ਇਲੈਕਟ੍ਰਾਨਿਕ ਵ੍ਹੀਲਚੇਅਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਾਲੀ ਸਹਾਇਤਾ ਵੀ ਕੀਤੀ ਗਈ ਸੀ । ਇਸ ਮਦਦ ਤੋਂ ਹੌਸਲਾ ਲੈਂਦਿਆਂ ਅਨਿਲ ਕੁਮਾਰ ਨੇ ਹੁਣ ਦੀਵਾਲੀ ਦੇ ਮੌਕੇ ’ਤੇ ਲਾਈਟਾਂ ਦਾ ਕੰਮ ਖੁਦ ਸ਼ੁਰੂ ਕਰ ਦਿੱਤਾ ਹੈ । ਅਨਿਲ ਦਾ ਕਹਿਣਾ ਹੈ ਕਿ ਉਹ ਕਿਸੇ ’ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਮਿਹਨਤ ਨਾਲ ਕੰਮ ਕਰਕੇ ਅੱਗੇ ਵਧਣਾ ਚਾਹੁੰਦਾ ਹੈ । ਲਾਈਟਾਂ ਦਾ ਕੰਮ ਸ਼ੁਰੂ ਕਰਨਾ ਉਸ ਦੀ ਇਸੇ ਕੋਸ਼ਿਸ਼ ਦੀ ਇਕ ਨਵੀਂ ਸ਼ੁਰੂਆਤ ਹੈ । ਅਨਿਲ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਸਮੇਂ-ਸਮੇਂ ’ਤੇ ਕੀਤੀ ਗਈ ਮਦਦ ਨੇ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਹੈ । ਇਲੈਕਟ੍ਰਾਨਿਕ ਵ੍ਹੀਲਚੇਅਰ ਤੇ ਮਾਲੀ ਸਹਾਇਤਾ ਮਿਲਣ ਤੋਂ ਬਾਅਦ ਹੁਣ ਉਸ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਉਸ ਨੇ ਚੇਅਰਮੈਨ ਰਾਜੀਵ ਸ਼ਰਮਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਦਦ ਉਸ ਲਈ ਸਿਰਫ਼ ਸਹਾਇਤਾ ਨਹੀਂ, ਸਗੋਂ ਅੱਗੇ ਵਧਣ ਦਾ ਹੌਸਲਾ ਹੈ । ਦੀਵਾਲੀ ਦੇ ਮੌਕੇ ਅਨਿਲ ਕੁਮਾਰ ਵਲੋਂ ਖੁਦ ਲਾਈਟਾਂ ਦਾ ਕੰਮ ਸ਼ੁਰੂ ਕਰਨਾ ਉਸ ਦੇ ਆਤਮ-ਵਿਸ਼ਵਾਸ ਅਤੇ ਸਵੈ-ਨਿਰਭਰ ਬਣਨ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ । ਉਸ ਦਾ ਇਹ ਕਦਮ ਹੋਰ ਲੋੜਵੰਦ ਨੌਜਵਾਨਾਂ ਲਈ ਵੀ ਪ੍ਰੇਰਨਾ ਬਣ ਸਕਦਾ ਹੈ ।