10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਐਸ.ਐਸ.ਐਮ. ਕਾਲਜ ਨੇ ਆਰੀਆ ਯੁਵਕ ਸੰਮੇਲਨ ਕਰਵਾਇਆ

ਦੀਨਾਨਗਰ, 9 ਨਵੰਬਰ (ਸੋਢੀ/ਸ਼ਰਮਾ/ਘੁੰਮਣ)- ਐਸ. ਐਸ.

Ad Position 21
No active advertisement
ਅਜੀਤ ਡੈਸਕ 10-11-2026
ਦੀਨਾਨਗਰ, 9 ਨਵੰਬਰ (ਸੋਢੀ/ਸ਼ਰਮਾ/ਘੁੰਮਣ)- ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ ਬਲੀਦਾਨ ਅਤੇ ਸਵਾਮੀ ਸਰਵਾਨੰਦ ਸਰਸਵਤੀ ਦੇ ਨਿਰਵਾਣ ਉਤਸਵ ਨੂੰ ਸਮਰਪਿਤ ‘ਆਰੀਆ ਯੁਵਕ ਸੰਮੇਲਨ’ ਦਯਾਨੰਦ ਮੱਠ ਦੀਨਾਨਗਰ ਦੇ ਪ੍ਰਧਾਨ ਸਵਾਮੀ ਸਦਾਨੰਦ ਸਰਸਵਤੀ ਦੀ ਪ੍ਰਧਾਨਗੀ ਹੇਠ ਡਾ: ਬਲਵਿੰਦਰ ਸ਼ਾਸਤਰੀ ਤੇ ਕਾਲਜ ਦੇ ਪ੍ਰਿਸੀਪਲ ਡਾ: ਮੁਖਵਿੰਦਰ ਸਿੰਘ ਦੀ ਸਾਂਝੀ ਦੇਖ ਰੇਖ ਵਿਚ ਕਰਵਾਇਆ ਗਿਆ। ਸਮਾਗਮ ਵਿਚ ਐਨ.ਆਰ.ਆਈ. ਬਚਨ ਸਿੰਘ ਮੁੱਖ ਮਹਿਮਾਨ ਵਜੋਂ ਜਦੋਂ ਕਿ ਐਸ.ਐਸ.ਜੀ.ਆਈ. ਦੇ ਸਕੱਤਰ ਦਿਨੇਸ਼ ਸ਼ਾਸਤਰੀ, ਪ੍ਰਸਿੱਧ ਭਜਨ ਗਾਇਕ ਅਰੁਣ ਵੇਦਾਲੰਕਰ, ਆਚਾਰੀਏ ਨਰਾਇਣ ਸਿੰਘ, ਸ਼ਾਸਤਰੀ ਵਿਜੇ ਕੁਮਾਰ, ਸ਼ਾਸਤਰੀ ਕਿਸ਼ੋਰ, ਸ਼ਾਸਤਰੀ ਜਤਿੰਦਰ, ਭਾਰਤੇਂਦੂ ਓਹਰੀ, ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ ਤੇ ਮਹਾਂ ਮੰਤਰੀ ਅਰੁਣ ਦੇਵ ਵਿਜ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਸਮਾਗਮ ਦਾ ਆਰੰਭ ਵੈਦਿਕ ਮੰਤਰਾਂ ਦੇ ਜਾਪ ਤੇ ਵਿੱਦਿਆ ਜੋਤੀ ਜਗਾਉਣ ਨਾਲ ਹੋਇਆ । ਕਾਲਜ ਦੇ ਪ੍ਰਿੰਸੀਪਲ ਡਾ: ਮੁਖਵਿੰਦਰ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਸਿੱਧ ਭਜਨਕਾਰ ਅਰੁਣ ਵੇਦਲੰਕਰ ਨੇ ਸ਼ਾਨਦਾਰ ਭਜਨ ਪੇਸ਼ ਕੀਤੇ । ਕਾਲਜ ਦੇ ਸਕੱਤਰ ਡਾ: ਬਲਵਿੰਦਰ ਸ਼ਾਸਤਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਅੱਜ ਦਾ ਨੌਜਵਾਨ ਆਧੁਨਿਕਤਾ ਦੀ ਚਮਕ ਵਿਚ ਸੰਪੂਰਨਤਾ ਅਤੇ ਸਮਰਪਣ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੇ ਆਚਰਣ ਅਤੇ ਵਿਵਹਾਰ ’ਤੇ ਪੈਂਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਕਰਨ, ਦੇਸ਼ ਅਤੇ ਸਮਾਜ ਦੀ ਉਨਤੀ ਵਿਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅੰਤ ਵਿਚ ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਪ੍ਰਿੰਸੀਪਲ ਤੇ ਸਟਾਫ ਮੈਂਬਰਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ. ਸ਼ੁਭਕਿਰਨ ਸ਼ਰਮਾ, ਡਾ. ਵਿਸ਼ਾਲ ਮਹਾਜਨ, ਪ੍ਰੋ. ਸੁਬੀਰ ਰਗਬੋਤਰਾ, ਪ੍ਰੋ. ਸੁਸ਼ਮਾ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਨਵਿਤਾ, ਪ੍ਰੋ. ਅਮਰਪ੍ਰੀਤ ਕੌਰ, ਪ੍ਰੋਰੰਜਨੀ, ਪ੍ਰੋ. ਸ਼ਿਵਾਨੀ, ਪ੍ਰੋ. ਰਜਤ ਮਹਾਜਨ, ਪ੍ਰੋ. ਰੋਜ਼ੀ ਬਾਲਾ, ਪ੍ਰੋ. ਕੁਨਾਲ, ਪ੍ਰੋ. ਅਮਿਤ ਮਿਨਹਾਸ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਸੰਦੀਪ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਹੱਥੀਂ ਮਿੱਟੀ ਦੇ ਦੀਵੇ ਅਤੇ ਮੂਰਤੀਆਂ ਘੜ ਕੇ ਪਰੰਪਰਾ ਸੰਭਾਲ ਰਿਹਾ ਬਜ਼ੁਰਗ ਨੰਦ ਕਿਸ਼ੋਰ ਅਗਲੀ ਖ਼ਬਰ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ
Ad Position 24