10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਆਰਮੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਕੀਤਾ ਹਾਸਿਲ

ਦੀਨਾਨਗਰ, 10 ਨਵੰਬਰ (ਸੋਢੀ, ਘੁੰਮਣ)-ਆਰੀਆ ਸਮਾਜ ਮੰਦਰ ਦੀਨਾਨਗਰ ਵਲੋਂ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ ਬਲੀਦਾਨ ਉਤਸਵ ਅਤੇ ਸਵਾਮੀ ਸਰਵਾਨੰਦ ਦੇ ਨਿਰਵਾਣ ਉਤਸਵ ਦੀ ਸਬੰਧ ਵਿਚ ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਤਹਿਤ ਆਰੀਆ ਸਮਾਜ ਮੰਦਰ ਵਿਖੇ ਅੰਤਰ-ਸਕੂਲ ਭਜਨ ਗਾਇਨ ਮੁਕਾਬਲੇ ਕਰਵਾਏ ਗਏ। ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 11-11-2026
ਦੀਨਾਨਗਰ, 10 ਨਵੰਬਰ (ਸੋਢੀ, ਘੁੰਮਣ)-ਆਰੀਆ ਸਮਾਜ ਮੰਦਰ ਦੀਨਾਨਗਰ ਵਲੋਂ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੇ ਬਲੀਦਾਨ ਉਤਸਵ ਅਤੇ ਸਵਾਮੀ ਸਰਵਾਨੰਦ ਦੇ ਨਿਰਵਾਣ ਉਤਸਵ ਦੀ ਸਬੰਧ ਵਿਚ ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ਸਦਾਨੰਦ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਤਹਿਤ ਆਰੀਆ ਸਮਾਜ ਮੰਦਰ ਵਿਖੇ ਅੰਤਰ-ਸਕੂਲ ਭਜਨ ਗਾਇਨ ਮੁਕਾਬਲੇ ਕਰਵਾਏ ਗਏ। ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ ਨੇ ਕੀਤੀ। ਜਦੋਂ ਕਿ ਦਯਾਨੰਦ ਮੱਠ ਦੇ ਮੈਨੇਜਰ ਡਾ: ਬਲਵਿੰਦਰ ਸ਼ਾਸਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿਚ ਹਿਮਾਚਲ ਪ੍ਰਦੇਸ਼ ਦੇ ਕੰਦਰੋੜੀ ਦੇ ਆਰਮੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ, ਸੁਮਿੱਤਰਾ ਦੇਵੀ ਆਰੀਆ ਪਬਲਿਕ ਸਕੂਲ ਦੀ ਟੀਮ ਨੇ ਦੂਜਾ, ਸਵਾਮੀ ਸਰਵਾਨੰਦ ਮਾਡਰਨ ਸਕੂਲ ਝੰਗੀ ਸਰੂਪ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸਵਾਮੀ ਵਿਵੇਕਾਨੰਦ ਪਬਲਿਕ ਸਕੂਲ ਦੀ ਟੀਮ ਨੂੰ ਕੰਸੋਲੇਸ਼ਨ ਇਨਾਮ ਮਿਲਿਆ। ਆਰੀਆ ਸਮਾਜ ਵਲੋਂ ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਘਰੋਟਾ ਅਤੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਦੀਆਂ ਟੀਮਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜਾਂ ਦੀ ਭੂਮਿਕਾ ਅਰੁਣ ਵੇਦਲੰਕਰ, ਜਤਿੰਦਰ ਸ਼ਾਸਤਰੀ ਤੇ ਯੋਗੇਂਦਰ ਪਾਲ ਗੁਪਤਾ ਨੇ ਨਿਭਾਈ। ਮੰਚ ਸੰਚਾਲਨ ਆਰੀਆ ਸਮਾਜ ਦੇ ਮਹਾਂਮੰਤਰੀ ਅਰੁਣ ਵਿਜ ਨੇ ਕੀਤਾ। ਮੁੱਖ ਮਹਿਮਾਨ ਡਾ: ਬਲਵਿੰਦਰ ਸ਼ਾਸਤਰੀ ਨੇ ਮਹਾਂਰਿਸ਼ੀ ਦਯਾਨੰਦ ਦੇ ਜੀਵਨ ‘ਤੇ ਚਾਨਣਾ ਪਾਇਆ। ਅੰਤ ਵਿਚ ਪ੍ਰਧਾਨ ਈਸ਼ਵਰ ਭੱਲਾ ਅਤੇ ਜਨਰਲ ਸਕੱਤਰ ਅਰੁਣ ਵਿਜ ਨੇ ਮਹਿਮਾਨਾਂ, ਆਰੀਆ ਲੋਕਾਂ ਅਤੇ ਸਕੂਲਾਂ ਦੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਸ਼ਾਂਤੀ ਪਾਠ ਅਤੇ ਰਿਸ਼ੀ ਲੰਗਰ ਨਾਲ ਸਮਾਪਤ ਹੋਇਆ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਖਜ਼ਾਨਚੀ ਰਾਜੇਸ਼ ਮਹਾਜਨ, ਮਾਸਟਰ ਸਤਪਾਲ ਸ਼ਰਮਾ, ਕਿਸ਼ੋਰ ਸ਼ਾਸਤਰੀ, ਸਵਾਮੀ ਮੁਨੀ, ਅਮਿਤ ਓਹਰੀ, ਬੰਟੀ ਮਹਾਜਨ ਤੇ ਵੇਦ ਪ੍ਰਕਾਸ਼ ਓਹਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 21 ਨਵੰਬਰ ਨੂੰ ਲੱਗੇਗੀ ਵਿਸ਼ੇਸ਼ ਲੋਕ ਅਦਾਲਤ ਅਗਲੀ ਖ਼ਬਰ ਕਿਡਜ਼ ਕੇਅਰ ਇੰਟਰਨੈਸ਼ਨਲ ਵਿਖੇ ਧੂਮਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
Ad Position 24