ਗੱਦੀ ਨਾਲੇ ’ਤੇ ਬਣੀ ਰੇਲਿੰਗ ਟੁੱਟਣ ਕਾਰਨ ਹਾਦਸੇ ਵਾਪਰਨ ਦਾ ਡਰ
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਪੈਂਦੇ ਕਸਬਾ ਸ਼ਾਲਾ ਤੇ ਜਗਤਪੁਰ ਵਿਚਕਾਰੋਂ ਲੰਘਦੇ ਗੱਦੀ ਨਾਲੇ ਦੀ ਰੇਲਿੰਗ ਟੁੱਟ ਜਾਣ ਕਾਰਨ ਹਰ ਵੇਲੇ ਕਿਸੇ ਵਾਹਨ ਦਾ ਨਾਲੇ ਵਿਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ । ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਲਗਪਗ 15 ਕਿੱਲੋਮੀਟਰ ਦੂਰ ਪੈਂਦੇ ਇਸ ਗੱਦੀ ਨਾਲੇ ਤੋਂ ਵੱਡੀ ਗਿਣਤੀ ਵਿਚ ਬੱਸਾਂ, ਟਰੱਕ ਅਤੇ ਹੋਰ ਵਾਹਨ ਦਿਨ ਰਾਤ ਗੁਜ਼ਰਦੇ ਹਨ ਅਤੇ ਗੱਦੀ ਨਾਲੇ ’ਤੇ ਬਣੀ ਪੁਲੀ ਦੀ ਚੌੜਾਈ ਘੱਟ ਹੋਣ ਕਾਰਨ ਦੋ ਵਾਹਨਾਂ ਦਾ ਆਹਮਣੇ-ਸਾਹਮਣੇ ਤੋਂ ਆਉਂਦੇ-ਜਾਂਦੇ ਸਮੇਂ ਗੁਜ਼ਰਨ ਵੇਲੇ ਬੜੀ ਸਾਵਧਾਨੀ ਵਰਤਣੀ ਪੈਂਦੀ ਹੈ ।
ਗੁਰਦਾਸਪੁਰ, 11 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਪੈਂਦੇ ਕਸਬਾ ਸ਼ਾਲਾ ਤੇ ਜਗਤਪੁਰ ਵਿਚਕਾਰੋਂ ਲੰਘਦੇ ਗੱਦੀ ਨਾਲੇ ਦੀ ਰੇਲਿੰਗ ਟੁੱਟ ਜਾਣ ਕਾਰਨ ਹਰ ਵੇਲੇ ਕਿਸੇ ਵਾਹਨ ਦਾ ਨਾਲੇ ਵਿਚ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ । ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਲਗਪਗ 15 ਕਿੱਲੋਮੀਟਰ ਦੂਰ ਪੈਂਦੇ ਇਸ ਗੱਦੀ ਨਾਲੇ ਤੋਂ ਵੱਡੀ ਗਿਣਤੀ ਵਿਚ ਬੱਸਾਂ, ਟਰੱਕ ਅਤੇ ਹੋਰ ਵਾਹਨ ਦਿਨ ਰਾਤ ਗੁਜ਼ਰਦੇ ਹਨ ਅਤੇ ਗੱਦੀ ਨਾਲੇ ’ਤੇ ਬਣੀ ਪੁਲੀ ਦੀ ਚੌੜਾਈ ਘੱਟ ਹੋਣ ਕਾਰਨ ਦੋ ਵਾਹਨਾਂ ਦਾ ਆਹਮਣੇ-ਸਾਹਮਣੇ ਤੋਂ ਆਉਂਦੇ-ਜਾਂਦੇ ਸਮੇਂ ਗੁਜ਼ਰਨ ਵੇਲੇ ਬੜੀ ਸਾਵਧਾਨੀ ਵਰਤਣੀ ਪੈਂਦੀ ਹੈ । ਜਰਾ ਜਿਹੀ ਕੁਤਾਹੀ ਹੋਣ ਕਾਰਨ ਕੋਈ ਹਾਦਸਾ ਵਾਪਰ ਸਕਦਾ ਹੈ । ਇਸ ਗੱਦੀ ਨਾਲੇ ਦੀ ਡੂੰਘਾਈ ਕਾਫ਼ੀ ਹੈ ਤੇ ਇਹ ਨਾਲਾ ਦਰਿਆ ਬਿਆਸ ਵਿਚ ਥੋੜ੍ਹੀ ਅੱਗੇ ਜਾ ਕੇ ਮਿਲ ਜਾਂਦਾ ਹੈ । ਨਾਲੇ ’ਤੇ ਬਣੀ ਪੁਲੀ ਦੀ ਰੇਲਿੰਗ ਆਏ ਦਿਨ ਟੁੱਟ ਜਾਂਦੀ ਹੈ ਅਤੇ ਹਾਦਸੇ ਹੁੰਦੇ-ਹੁੰਦੇ ਬਚ ਜਾਂਦੇ ਹਨ । ਪੁਲ ਦੀ ਰੇਲਿੰਗ ਨੂੰ ਤੋੜ ਕੇ ਕਈ ਵਾਰ ਵਾਹਨ ਨਾਲੇ ਵਿਚ ਡਿੱਗ ਜਾਂਦੇ ਹਨ। ਕੁਝ ਸਾਲ ਪਹਿਲਾਂ ਇਕ ਸਵਾਰੀ ਬੱਸ ਇਸ ਗੱਦੀ ਨਾਲੇ ਵਿਚ ਡਿੱਗ ਪਈ ਸੀ ਤੇ ਕਾਫ਼ੀ ਨੁਕਸਾਨ ਹੋਇਆ ਸੀ । ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸੜਕ ’ਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਛੋਟੀਆਂ-ਛੋਟੀਆਂ ਪੁਲੀਆਂ ਹਨ, ਜਿਨ੍ਹਾਂ ਨੂੰ ਚੌੜਾ ਕਰਨ ਦੀ ਲੋੜ ਹੈ ਤੇ ਉਨ੍ਹਾਂ ’ਤੇ ਵੀ ਰੇਲਿੰਗ ਲਗਾਉਣੀ ਚਾਹੀਦੀ ਹੈ । ਲੋਕਾਂ ਦੀ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਪਾਸੋਂ ਮੰਗ ਹੈ ਕਿ ਇਸ ਗੱਦੀ ਨਾਲੇ ਦੀ ਟੁੱਟੀ ਰੇਲਿੰਗ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ।