ਨਸ਼ਿਆਂ ਖਿਲਾਫ ਚਲਾਈ ਲਹਿਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਗੁਰਬਚਨ ਸਿੰੰਘ ਬੱਬੇਹਾਲੀ
ਗੁਰਦਾਸਪੁਰ, 11 ਨਵੰਬਰ (ਚੱਕਰਾਜਾ)- ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਅੰਦਰ ਨਸ਼ਿਆਂ ਖਿਲਾਫ ਚਲਾਈ ਲਹਿਰ ‘ਮਾਂਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਤਹਿਤ ਉਨ੍ਹਾਂ ਵਲੋਂ ਹਲਕਾ ਗੁਰਦਾਸਪੁਰ ਅੰਦਰ 12 ਨਵੰਬਰ ਨੂੰ ਪ੍ਰੀਤ ਪੈਲੇਸ ਬੱਬੇਹਾਲੀ ਵਿਖੇ ਇਕ ਭਰਵੀਂ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵਲੋਂ ਨਸ਼ਿਆਂ ਖਿਲਾਫ ਉਠਾਈ ਆਵਾਜ਼ ’ਚ ਹਰ ਵਰਗ ਵਲੋਂ ਭਰਵਾਂ ਸਮਰਥਨ ਕੀਤਾ ਜਾ ਰਿਹਾ ਹੈ।
ਗੁਰਬਚਨ ਸਿੰਘ ਬੱਬੇਹਾਲੀ
12-11-2026